ਬਾਜ਼ਾਰ ਨੇ ਮਨਾਈ ਦੀਵਾਲੀ, ਨਿਵੇਸ਼ਕਾਂ ਦੀ ਪੂੰਜੀ 2 ਲੱਖ ਕਰੋੜ ਰੁਪਏ ਵਧੀ

Monday, Nov 09, 2020 - 04:50 PM (IST)

ਮੁੰਬਈ— ਸੰਯੁਰਤ ਰਾਜ ਅਮਰੀਕਾ 'ਚ ਰਾਸ਼ਟਰਪਤੀ ਚੋਣਾਂ 'ਚ ਬਾਈਡੇਨ ਦੀ ਜਿੱਤ ਅਤੇ ਇੱਧਰੋਂ ਸਰਕਾਰ ਵੱਲੋਂ ਇਕ ਹੋਰ ਰਾਹਤ ਪੈਕੇਜ ਆਉਣ ਦੀ ਸੰਭਾਵਨਾ ਨਾਲ ਬਾਜ਼ਾਰ 'ਚ ਸੋਮਵਾਰ ਨੂੰ ਦੀਵਾਲੀ ਵਾਲਾ ਮਾਹੌਲ ਰਿਹਾ। ਇਸ ਦੌਰਾਨ ਏਸ਼ੀਆਈ ਬਾਜ਼ਾਰਾਂ 'ਚ ਤੇਜ਼ੀ ਨਾਲ ਵੀ ਭਾਰਤੀ ਬਾਜ਼ਾਰਾਂ ਨੂੰ ਸਮਰਥਨ ਮਿਲਿਆ।

30 ਸਟਾਕਸ ਵਾਲਾ ਸੈਂਸੈਕਸ 704.37 ਅੰਕ ਯਾਨੀ 1.68 ਫੀਸਦੀ ਦੀ ਤੇਜ਼ੀ ਨਾਲ 42,597 ਦੇ ਰਿਕਾਰਡ ਪੱਧਰ 'ਤੇ ਬੰਦ ਹੋਇਆ। ਐੱਨ. ਐੱਸ. ਈ. 50 ਦਾ ਪ੍ਰਮੁੱਖ ਸੂਚਕ ਨਿਫਟੀ ਵੀ ਪਿਛਲੇ ਰਿਕਾਰਡ ਨੂੰ ਤੋੜਦੇ ਹੋਏ 197.50 ਅੰਕ ਯਾਨੀ 1.61 ਫੀਸਦੀ ਦੀ ਤੇਜ਼ੀ ਨਾਲ 12,461 'ਤੇ ਪਹੁੰਚ ਗਿਆ।

ਬਾਜ਼ਾਰ 'ਚ ਸ਼ਾਨਦਾਰ ਤੇਜ਼ੀ ਦੇ ਦਮ 'ਤੇ ਬੀ. ਐੱਸ. ਈ. ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ ਵੱਧ ਕੇ 165.68 ਲੱਖ 'ਤੇ ਪਹੁੰਚਣ ਨਾਲ ਨਿਵੇਸ਼ਕ ਨੂੰ 2.09 ਲੱਖ ਕਰੋੜ ਰੁਪਏ ਦਾ ਫਾਇਦਾ ਹੋਇਆ। ਵਿਦੇਸ਼ਾਂ ਤੋਂ ਮਿਲੇ ਮਜਬੂਤ ਸੰਕੇਤਾਂ ਤੋਂ ਇਲਾਵਾ ਘਰੇਲੂ ਕਾਰੋਬਾਰਾਂ ਦੇ ਦੂਜੀ ਤਿਮਾਹੀ ਦੇ ਨਤੀਜਿਆਂ 'ਚ ਸੁਧਾਰ ਨਾਲ ਬੈਂਕਿੰਗ ਅਤੇ ਫਾਈਨੈਂਸ ਸਟਾਕਸ 'ਚ ਤੇਜ਼ੀ ਨੇ ਵੀ ਬਾਜ਼ਾਰ ਨੂੰ ਉਤਸ਼ਾਹ ਦਿੱਤਾ। ਏਸ਼ੀਆਈ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਜਾਪਾਨ ਦਾ ਨਿੱਕੇਈ 2.12 ਫੀਸਦੀ, ਦੱਖਣੀ ਕੋਰੀਆ ਦਾ ਕੋਸਪੀ 1.27 ਫੀਸਦੀ ਦੀ ਤੇਜ਼ੀ ਨਾਲ ਬੰਦ ਹੋਏ। ਇਸ ਤੋਂ ਇਲਾਵਾ ਚੀਨ ਦੇ ਸ਼ੰਘਾਈ ਕੰਪੋਜ਼ਿਟ ਨੇ 1.86 ਫੀਸਦੀ ਦੀ ਬੜ੍ਹਤ ਹਾਸਲ ਕੀਤੀ, ਜਦੋਂ ਕਿ ਹਾਂਗਕਾਂਗ ਦਾ ਹੈਂਗ ਸੇਂਗ ਤਕਰੀਬਨ 1 ਫੀਸਦੀ ਚੜ੍ਹਿਆ।


Sanjeev

Content Editor

Related News