Nykaa ਦੇ ਸਟਾਕ ''ਚ ਅੱਜ ਨਿਵੇਸ਼ਕਾਂ ਦੀ ਕਮਾਈ, 20 ਫੀਸਦੀ ਤੱਕ ਵਧਿਆ ਸ਼ੇਅਰ
Saturday, Nov 12, 2022 - 05:12 PM (IST)
ਨਵੀਂ ਦਿੱਲੀ—ਮਲਟੀ-ਬ੍ਰਾਂਡ ਬਿਊਟੀ ਰਿਟੇਲਰ ਨਾਇਕਾ ਦਾ ਸਟਾਕ ਅੱਜ 20 ਫੀਸਦੀ ਤੱਕ ਚੜ੍ਹ ਗਿਆ। ਸਟਾਕ 'ਚ ਇਹ ਵਾਧਾ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਨਿਵੇਸ਼ ਵਧਾਉਣ ਦੀਆਂ ਖਬਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਦਰਜ ਹੋਇਆ ਹੈ। ਸਟਾਕ 'ਚ ਹਾਲ ਹੀ 'ਚ ਆਈ.ਪੀ.ਓ ਨਿਵੇਸ਼ਕਾਂ ਲਈ ਰੱਖਿਆ ਗਿਆ ਇੱਕ ਸਾਲ ਦਾ ਲਾਕ-ਇਨ ਪੀਰੀਅਡ ਖਤਮ ਹੋਇਆ ਹੈ। ਲਾਕ-ਇਨ ਪੀਰੀਅਡ ਦੇ ਨੇੜੇ ਆਉਣ ਦੇ ਨਾਲ ਹੀ ਸਟਾਕ 'ਚ ਗਿਰਾਵਟ ਦੇਖਣ ਮਿਲ ਰਹੀ ਸੀ, ਹਾਲਾਂਕਿ ਨਵੇਂ ਨਿਵੇਸ਼ਕਾਂ ਦੀ ਐਂਟਰੀ ਨਾਲ ਇੱਕ ਵਾਰ ਫਿਰ ਨਿਵੇਸ਼ਕਾਂ ਨੇ ਸਟਾਕ 'ਚ ਖਰੀਦਾਰੀ ਕੀਤੀ ਹੈ।
ਅੱਜ ਕਿੱਥੇ ਪਹੁੰਚਿਆ ਸਟਾਕ
ਸ਼ੁੱਕਰਵਾਰ ਦੇ ਕਾਰੋਬਾਰ 'ਚ ਸਟਾਕ 224.65 ਦੇ ਦਿਨ ਦੇ ਉੱਚੇ ਪੱਧਰ 'ਤੇ ਪਹੁੰਚ ਗਿਆ, ਜੋ ਕਿ 187.95 ਦੇ ਪਿਛਲੇ ਬੰਦ ਤੋਂ ਲਗਭਗ 20 ਫੀਸਦੀ ਵੱਧ ਹੈ। ਸਟਾਕ ਦਾ ਇੱਕ ਸਾਲ ਦਾ ਉੱਚ ਪੱਧਰ 430 ਹੈ। ਉਧਰ ਸਾਲ ਦਾ ਹੇਠਲਾਂ ਪੱਧਰ 163 ਹੈ। ਇਹ ਪੱਧਰ ਬੋਨਸ ਐਡਜਸਟਡ ਪੱਧਰ ਹਨ। ਬੋਨਸ ਤੋਂ ਪਹਿਲਾਂ ਸਟਾਕ 1100 ਦੇ ਪੱਧਰ ਦੇ ਨੇੜੇ ਕਾਰੋਬਾਰ ਕਰ ਰਿਹਾ ਸੀ। ਕਾਰੋਬਾਰ ਦੌਰਾਨ ਸਟਾਕ 'ਚ ਹਲਕੀ ਨਰਮੀ ਦੇਖਣ ਨੂੰ ਮਿਲੀ।
ਹਾਲਾਂਕਿ ਸ਼ੇਅਰ 10 ਫੀਸਦੀ ਤੋਂ ਉੱਪਰ ਹੀ ਬਣਿਆ ਰਿਹਾ। ਸਟਾਕ 'ਚ ਵਾਧਾ ਕੰਪਨੀ 'ਚ ਨਵੇਂ ਵੱਡੇ ਨਿਵੇਸ਼ਕਾਂ ਦੀ ਖਰੀਦਦਾਰੀ ਕਾਰਨ ਦੇਖਣ ਨੂੰ ਮਿਲਿਆ ਹੈ ਗਿਆ ਹੈ। Segantii India Mauritius ਨੇ ਸਟਾਕ 'ਚ 171.75 ਰੁਪਏ ਦੀ ਔਸਤ ਕੀਮਤ 'ਤੇ 37.92 ਲੱਖ ਸ਼ੇਅਰ ਖਰੀਦੇ। Norges Bank ਨੇ 173.35 ਦੀ ਔਸਤ ਨਾਲ 39.81 ਲੱਖ ਸ਼ੇਅਰ ਖਰੀਦੇ ਹਨ। ਜਦੋਂ ਕਿ Aberdeen Standard Asia Focus ਨੇ 173.18 ਰੁਪਏ ਦੇ ਭਾਅ 'ਤੇ 42.72 ਲੱਖ ਸ਼ੇਅਰ ਲਏ ਹਨ।
ਸਟਾਕ 'ਚ ਲਗਾਤਾਰ ਜਾਰੀ ਗਿਰਾਵਟ
ਸਟਾਕ 'ਚ ਪਿਛਲੇ ਇੱਕ ਸਾਲ ਦੌਰਾਨ ਲਗਾਤਾਰ ਗਿਰਾਵਟ ਦੇਖਣ ਨੂੰ ਮਿਲੀ ਹੈ। ਸਟਾਕ ਪਿਛਲੇ ਸਾਲ ਨਵੰਬਰ ਦੇ ਅੰਤ 'ਚ ਸਟਾਕ 400 ( ਬੋਨਸ ਦੇ ਬਾਅਦ ਦੇ ਪੱਧਰ) ਤੋਂ ਉੱਪਰ ਸੀ ਫਿਲਹਾਲ ਅੱਜ ਦੇ ਵਾਧੇ ਤੋਂ ਬਾਅਦ ਵੀ ਸਟਾਕ 225 ਦੇ ਪੱਧਰ ਤੋਂ ਹੇਠਾਂ ਹੈ ਭਾਵ ਇੱਕ ਸਾਲ 'ਚ ਸਟਾਕ ਲਗਭਗ 40 ਫੀਸਦੀ ਟੁੱਟ ਚੁੱਕਾ ਹੈ। ਇਹੀ ਕਾਰਨ ਹੈ ਕਿ ਸਕਾਰਾਤਮਕ ਸੰਕੇਤ ਮਿਲਦੇ ਹੀ ਕਾਰੋਬਾਰੀਆਂ ਨੇ ਸਟਾਕ 'ਚ ਖਰੀਦਾਰੀ ਕੀਤੀ ਹੈ। 10 ਨਵੰਬਰ ਨੂੰ ਹੀ ਸ਼ੇਅਰ ਐਕਸ ਬੋਨਸ ਟ੍ਰੈਂਡ ਹੋਏ ਹਨ। ਬੋਨਸ ਜਾਰੀ ਕਰਨ ਦੇ ਨਾਲ ਸਟਾਕ ਦੀ ਯੂਨਿਟ ਲਾਗਤ ਘੱਟ ਗਈ ਹੈ ਅਤੇ ਹੁਣ ਜ਼ਿਆਦਾ ਨਿਵੇਸ਼ਕ ਇਸ 'ਚ ਟ੍ਰੈਂਡ ਕਰ ਸਕਦੇ ਹਨ।