‘AGM ’ਚ ਐਲਾਨ ਨਾਲ ਨਿਵੇਸ਼ਕ ਨਿਰਾਸ਼, ਦੋ ਦਿਨ ’ਚ RIL ਦਾ ਮਾਰਕੀਟ ਕੈਪ 1.30 ਲੱਖ ਕਰੋੜ ਰੁਪਏ ਘਟਿਆ’
Saturday, Jun 26, 2021 - 10:15 AM (IST)
ਮੁੰਬਈ (ਇੰਟ.) – ਆਇਲ ਗੈਸ ਤੋਂ ਲੈ ਕੇ ਟੈਲੀਕਾਮ ਤੱਕ ’ਚ ਕਦਮ ਰੱਖ ਚੁੱਕੀ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ (ਆਰ. ਆਈ. ਐੱਲ.) ਦੀ ਮਾਰਕੀਟ ਵੈਲਯੂ ’ਚ ਪਿਛਲੇ 2 ਕਾਰੋਬਾਰੀ ਸੈਸ਼ਨਾਂ ’ਚ 1.30 ਲੱਖ ਕਰੋੜ ਰੁਪਏ ਦੀ ਗਿਰਾਵਟ ਹੋਈ ਹੈ। ਕੱਲ ਹੋਈ ਕੰਪਨੀ ਦੀ 44ਵੀਂ ਏ. ਡੀ. ਐੱਮ. ’ਚ ਹੋਏ ਐਲਾਨ ਨਾਲ ਨਿਵੇਸ਼ਕਾਂ ’ਚ ਨਿਰਾਸ਼ਾ ਛਾ ਗਈ। ਇਹ ਐਲਾਨ ਉਨ੍ਹਾਂ ’ਚ ਜੋਸ਼ ਭਰਨ ’ਚ ਸਫਲ ਨਹੀਂ ਰਹੇ।
ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਉੱਤੇ ਅੱਜ ਦੇ ਕਾਰੋਬਾਰ ’ਚ ਇੰਟ੍ਰਾ ਡੇਅ ’ਚ ਇਸ ਦਾ ਸ਼ੇਅਰ 2.8 ਫੀਸਦੀ ਟੁੱਟਾ ਹੈ ਅਤੇ 2093.20 ਰੁਪਏ ਦੇ ਇਕ ਮਹੀਨੇ ਦੇ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ। ਇਸ ਸਟਾਕ ’ਚ ਪਿਛਲੇ 4 ਕਾਰੋਬਾਰੀ ਸੈਸ਼ਨਾਂ ਤੋਂ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਮਿਆਦ ’ਚ ਇਹ 6.45 ਫੀਸਦੀ ਟੁੱਟ ਗਿਆ ਹੈ।
ਜੇ. ਪੀ. ਮਾਰਗਨ ਨੇ ਆਪਣੇ ਇਕ ਨੋਟ ’ਚ ਕਿਹਾ ਕਿ ਕੱਲ ਦੀ ਏ. ਜੀ. ਐੱਮ. ’ਚ ਉਮੀਦ ਮੁਤਾਬਕ ਸਮਾਰਟਫੋਨ ਦਾ ਵੀ ਐਲਾਨ ਕੀਤਾ। ਨਾਲ ਹੀ ਆਰ. ਆਈ. ਐੱਲ. ਦੇ ਬੋਲਡ ’ਚ ਅਰਾਮਕੋ ਦੇ ਚੇਅਰਮੈਨ ਨੂੰ ਵੀ ਸ਼ਾਮਲ ਕਰਨ ਦੀ ਗੱਲ ਕਹੀ ਗਈ। ਹਾਲਾਂਕਿ ਓ2ਸੀ ਕਾਰੋਬਾਰ ’ਚ ਹਿੱਸੇ ਦੀ ਵਿਕਰੀ, ਵਟਸਐਪ-ਜੀਓਮਾਰਟ ਸਮਝੌਤਾ, ਜੀਓ/ਰਿਟਲੇ ਦੇ ਆਈ. ਪੀ. ਓ. ਆਦਿ ਦੇ ਟਾਈਮਲਾਈਨ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ, ਜਿਸ ਨਾਲ ਨਿਵੇਸ਼ਕਾਂ ਨੂੰ ਨਿਰਾਸ਼ਾ ਹੋਈ।
ਕੰਪਨੀ ਦੀ ਰਿਫਾਈਨਿੰਗ ਮਾਰਜ਼ਨ ’ਚ ਕਮਜ਼ੋਰੀ ਦੇਖਣ ਨੂੰ ਮਿਲ ਰਹੀ
ਜੇ. ਪੀ. ਮਾਰਗਨ ਨੇ ਆਪਣੀ ਇਸ ਰਿਪੋਰਟ ’ਚ ਅੱਗੇ ਕਿਹਾ ਕਿ ਏ. ਜੀ. ਐੱਮ. ਦੇ ਖਤਮ ਹੋਣ ਦੇ ਨਾਲ ਹੀ ਹੁਣ ਬਾਜ਼ਾਰ ਦਾ ਧਿਆਨ ਕੰਪਨੀ ਦੇ ਆਉਣ ਵਾਲੇ ਨਤੀਜਿਆਂ ਅਤੇ ਕੰਪਨੀ ਨਾਲ ਜੁੜੀਆਂ ਖਬਰਾਂ ’ਤੇ ਰਹੇਗਾ। ਕੰਪਨੀ ਦੀ ਰਿਫਾਈਨਿੰਗ ਮਾਰਜ਼ਨ ’ਚ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ ਜਦ ਕਿ ਮਾਰਚ ਦੇ ਪੀਕ ਤੋਂ ਡਿਗਣ ਦੇ ਬਾਵਜੂਦ ਵੀ ਪੈਟਰੋ ਕੈਮੀਕਲ ’ਚ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ। ਐਨਾਲਿਸਟ ਦਾ ਕਹਿਣਾ ਹੈ ਕਿ ਨਵੇਂ ਅਤੇ ਮੌਜੂਦਾ ਕਾਰੋਬਾਰ ’ਤੇ ਕੀਤੇ ਜਾਣ ਵਾਲੇ ਵੱਡੇ ਨਿਵੇਸ਼ਾਂ ਦੇ ਐਲਾਨ ਕਾਰਨ ਕੰਪਨੀ ਦੇ ਕੈਸ਼ ਫਲੋ ’ਤੇ ਦਬਾਅ ਵਧਦਾ ਦਿਖਾਈ ਦੇ ਸਕਦਾ ਹੈ, ਜਿਸ ਕਾਰਨ ਨਿਵੇਸ਼ਕਾਂ ’ਚ ਨਿਰਾਸ਼ਾ ਆਈ ਹੈ।
ਵੱਡੀ ਕੈਪੇਕਸ ਯੋਜਨਾ ਨਾਲ ਕੰਪਨੀ ਦੇ ਸ਼ੇਅਰਾਂ ਲਈ ਬਣਿਆ ਹੋਇਆ ਹੈ ਜੋਖਮ
ਦੂਜੇ ਪਾਸੇ ਕੁਝ ਐਨਾਲਿਸਟ ਦਾ ਕਹਿਣਾ ਹੈ ਕਿ ਪਿਛਲੇ 6 ਹਫਤਿਆਂ ’ਚ ਇਹ ਸ਼ੇਅਰ 17 ਫੀਸਦੀ ਭੱਜਿਆ ਸੀ ਅਤੇ ਹੁਣ ਇਸ ਦਾ ਕੁਝ ਹਲਕਾ ਹੋਣਾ ਅਸਾਧਾਰਣ ਗੱਲ ਨਹੀਂ ਹੈ।
ਬੋਫਾ ਸਕਿਓਰਿਟੀਜ਼ ਨੇ ਵੀ ਨਿਵੇਸ਼ਕਾਂ ਲਈ ਜਾਰੀ ਇਕ ਨੋਟ ’ਚ ਕਿਹਾ ਕਿ ਵੱਡੀ ਕੈਪੇਕਸ ਯੋਜਨਾ ਨਾਲ ਕੰਪਨੀ ਦੇ ਸ਼ੇਅਰਾਂ ਲਈ ਜੋਖਮ ਬਣਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਸਾਡੀ ਇਸ ਸਟਾਕ ’ਚ ਖਰੀਦ ਦੀ ਰਾਏ ਬਣੀ ਹੋਈ ਹੈ।
ਇਸ ਸਟਾਕ ਦਾ ਰਿਸਕ ਰਿਵਾਰਡ ਰੇਸ਼ੋ ਬਿਹਤਰ ਨਜ਼ਰ ਆ ਰਿਹਾ ਹੈ। ਸਾਡਾ ਵਿਸ਼ਵਾਸ ਹੈ ਕਿ ਕੰਪਨੀ ਦੇ ਤਿੰਨੇ ਬਿਜ਼ਨੈੱਸ ਅੱਗੇ ਚੰਗਾ ਪ੍ਰਦਰਸ਼ਨ ਕਰਨਗੇ।