ਆਰਥਿਕ ਅੰਕੜਿਆਂ ਅਤੇ ਵਿਧਾਨ ਸਭਾ ਚੋਣਾਂ ''ਤੇ ਰਹੇਗੀ ਨਿਵੇਸ਼ਕਾਂ ਦੀ ਨਜ਼ਰ

11/11/2018 2:13:13 PM

ਮੁੰਬਈ—ਬੀਤੇ ਹਫਤੇ ਤੇਜ਼ੀ 'ਚ ਰਹਿਣ ਵਾਲੇ ਘਰੇਲੂ ਸ਼ੇਅਰ ਬਾਜ਼ਾਰ ਦਾ ਰੁਖ ਅਗਲੇ ਹਫਤੇ ਸੰਸਾਰਕ ਸੰਕੇਤਾਂ, ਭਾਰਤੀ ਮੁਦਰਾ ਦੀ ਚਾਲ, ਪੰਜ ਸੂਬਿਆਂ 'ਚ ਹੋਣ ਵਾਲੀ ਵਿਧਾਨ ਸਭਾ ਚੋਣਾਂ, ਆਰਥਿਕ ਅੰਕੜਿਆਂ ਅਤੇ ਕੰਪਨੀਆਂ ਦੇ ਤਿਮਾਹੀ ਨਤੀਜੇ ਨਾਲ ਤੈਅ ਹੋਵੇਗੀ। ਬੀ.ਐੱਸ.ਈ. ਦੇ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਸੈਂਸੈਕਸ ਬੀਤੇ ਹਫਤੇ 146.90 ਅੰਕ ਭਾਵ 0.42 ਫੀਸਦੀ ਦਾ ਹਫਤਾਵਾਰ ਵਾਧਾ ਲੈਂਦਾ ਹੋਇਆ 35,158.55 ਅੰਕ 'ਤੇ ਅਤੇ ਐੱਨ.ਐੱਸ.ਈ. ਦਾ ਨਿਫਟੀ 32.20 ਅੰਕ ਭਾਵ 0.31 ਫੀਸਦੀ ਦੀ ਤੇਜ਼ੀ ਦੇ ਨਾਲ 10,585.20 ਅੰਕ 'ਤੇ ਬੰਦ ਹੋਇਆ ਹੈ।  ਦਿੱਗਜ ਕੰਪਨੀਆਂ ਦੀ ਤਰ੍ਹਾਂ ਛੋਟੀਆਂ ਅਤੇ ਮੱਧ ਕੰਪਨੀਆਂ 'ਤੇ ਵੀ ਨਿਵੇਸ਼ਕ ਮਿਹਰਬਾਨ ਰਹੇ। ਬੀ ਐੱਸ.ਈ. ਦਾ ਮਿਡਕੈਪ ਹਫਤਾਵਾਰ ਦੇ ਦੌਰਾਨ 55.47 ਅੰਕ ਭਾਵ 0.37 ਫੀਸਦੀ ਦੀ ਤੇਜ਼ੀ 'ਚ 14,944.20 ਅੰਕ 'ਤੇ ਅਤੇ ਸਮਾਲਕੈਪ 207.17 ਅੰਕ ਭਾਵ 1.43 ਫੀਸਦੀ ਦੇ ਵਾਧੇ ਦੇ ਨਾਲ 14,671.85 ਅੰਕ 'ਤੇ ਪਹੁੰਚ ਗਿਆ। ਬੀਤੇ ਹਫਤੇ ਸ਼ੇਅਰ ਬਾਜ਼ਾਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਜਾਰੀ ਗਿਰਾਵਟ ਅਤੇ ਡਾਲਰ ਦੀ ਤੁਲਨਾ 'ਚ ਭਾਰਤੀ ਮੁਦਰਾ ਦੀ ਮਜ਼ਬੂਤੀ ਨਾਲ ਨਿਵੇਸ਼ ਧਾਰਨਾ ਨੂੰ ਬਲ ਮਿਲਿਆ ਪਰ ਨਾਲ ਹੀ ਅਮਰੀਕੀ ਫੈਡਰਲ ਰਿਜ਼ਰਵ ਵਲੋਂ ਅਗਲੀ ਦਸੰਬਰ 'ਚ ਇਕ ਵਾਰ ਫਿਰ ਵਿਆਜ ਦਰ ਵਧਾਏ ਜਾਣ ਦੇ ਸੰਕੇਤ ਦੇਣ ਨਾਲ ਸ਼ੇਅਰ ਬਾਜ਼ਾਰ 'ਤੇ ਦਬਾਅ ਰਿਹਾ। 
ਅਗਲੇ ਹਫਤੇ 12 ਨਵੰਬਰ ਨੂੰ ਖੁਦਰਾ ਮਹਿੰਗਾਈ ਦਰ ਅਤੇ ਉਦਯੋਗਿਕ ਉਤਪਾਦਨ ਅਤੇ 14 ਨਵੰਬਰ ਨੂੰ ਥੋਕ ਮਹਿੰਗਾਈ ਦਰ ਦੇ ਅੰਕੜੇ ਜਾਰੀ ਹੋਣਗੇ। ਅਗਲੇ ਹਫਤੇ ਕੋਲ ਇੰਡੀਆ, ਬ੍ਰਿਟਾਨੀਆ, ਅਸ਼ੋਕ ਲੈਲੇਂਡ, ਸਨ ਫਾਰਮਾ, ਮਹਿੰਦਰਾ ਐਂਡ ਮਹਿੰਦਰਾ, ਮਦਰਸਨ ਸੁਮੀ ਅਤੇ ਓਪੋਲੋ ਹਸਪਤਾਲ ਦੇ ਤਿਮਾਹੀ ਨਤੀਜੇ ਜਾਰੀ ਹੋਣੇ ਹਨ। ਛੱਤੀਸਗੜ੍ਹ, ਤੇਲੰਗਨਾ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਮਿਜ਼ੋਰਮ 'ਚ ਅਗਲੇ ਹਫਤੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਤੇ ਵੀ ਨਿਵੇਸ਼ਕਾਂ ਦੀ ਨਜ਼ਰ ਰਹੇਗੀ। ਭਾਰਤੀ ਮੁਦਰਾ ਦੀ ਚਾਲ ਅਤੇ ਤੇਲ ਦੇ ਉਤਾਰ-ਚੜ੍ਹਾਅ ਨਾਲ ਵੀ ਨਿਵੇਸ਼ ਧਾਰਨਾ 'ਤੇ ਪ੍ਰਭਾਵ ਪਵੇਗਾ।


Aarti dhillon

Content Editor

Related News