ਵਾਈਬ੍ਰੈਂਟ ਗੁਜਰਾਤ ਸੰਮੇਲਨ ’ਚ 26.33 ਲੱਖ ਕਰੋੜ ਰੁਪਏ ਦੇ ਨਿਵੇਸ਼ ਸਮਝੌਤਿਆਂ ’ਤੇ ਹਸਤਾਖਰ

Saturday, Jan 13, 2024 - 06:41 PM (IST)

ਗਾਂਧੀਨਗਰ (ਭਾਸ਼ਾ) – ਵਾਈਬ੍ਰੈਂਟ ਗੁਜਰਾਤ ਗਲੋਬਲ ਸਿਖਰ ਸੰਮੇਲਨ (ਵੀ. ਜੀ. ਜੀ. ਐੱਸ.) ਵਿਚ ਕੁੱਲ 26.33 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਆਏ ਹਨ। ਇਸ ਦੌਰਾਨ ਕੁੱਲ 41,299 ਯੋਜਨਾਵਾਂ ਨਾਲ ਸਬੰਧਤ ਸਮਝੌਤਾ ਮੰਗ ਪੱਤਰਾਂ ’ਤੇ ਹਸਤਾਖਰ ਕੀਤੇ ਗਏ। ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਨੇ ਸ਼ੁੱਕਰਵਾਰ ਨੂੰ ਵੀ. ਜੀ. ਜੀ. ਐੱਸ. ਦੀ ਸਮਾਪਤੀ ਤੋਂ ਬਾਅਦ ਸੋਸ਼ਲ ਨੈੱਟਵਰਕਿੰਗ ਮੰਚ ‘ਐਕਸ’ ਉੱਤੇ ਇਹ ਜਾਣਕਾਰੀ ਦਿੱਤੀ। 10 ਜਨਵਰੀ ਤੋਂ ਸ਼ੁਰੂ ਤਿੰਨ ਦਿਨਾਂ ਸੰਮੇਲਨ ਦਾ ਅੱਜ ਆਖਰੀ ਦਿਨ ਸੀ।

ਇਹ ਵੀ ਪੜ੍ਹੋ :    ਕੀ ਤੁਹਾਨੂੰ ਆਧਾਰ ਕਾਰਡ 'ਤੇ ਆਪਣੀ ਫੋਟੋ ਪਸੰਦ ਨਹੀਂ? ਤਾਂ ਇੰਝ ਆਸਾਨੀ ਨਾਲ ਕਰ ਸਕਦੇ ਹੋ ਬਦਲਾਅ

ਉਨ੍ਹਾਂ ਨੇ ਕਿਹਾ ਕਿ ਜੇ ਕੋਵਿਡ-19 ਮਹਾਮਾਰੀ ਕਾਰਨ ਰੱਦ 2022 ਦੇ ਪ੍ਰਸਤਾਵਿਤ ਵੀ. ਜੀ. ਜੀ. ਐੱਸ. ਵਿਚ ਹਸਤਾਖਰ ਵਾਲੇ ਐੱਮ. ਓ. ਯੂ. ਨੂੰ ਜੋੜਿਆ ਜਾਵੇ ਤਾਂ 45 ਲੱਖ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਪ੍ਰਸਤਾਵਾਂ ਨਾਲ ਕੁੱਲ 98,540 ਐੱਮ. ਓ. ਯੂ. ’ਤੇ ਹਸਤਾਖਰ ਹੁੰਦੇ। ਪਟੇਲ ਨੇ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਰਗ ਦਰਸ਼ਨ ਵਿਚ ਵੀ. ਜੀ. ਜੀ. ਐੱਸ. ਦੇ 10ਵੇਂ ਐਡੀਸ਼ਨ ਨੇ ਇਕ ਨਵਾਂ ਰਿਕਾਰਡ ਬਣਾਇਆ ਹੈ।

ਇਹ ਵੀ ਪੜ੍ਹੋ :    ਤੁਸੀਂ ਵੀ ਜਾਣਾ ਚਾਹੁੰਦੇ ਹੋ ਲਕਸ਼ਦੀਪ ਤਾਂ ਖ਼ਰਚੇ ਤੇ ਪਰਮਿਟ ਸਮੇਤ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਇਹ ਵੀ ਪੜ੍ਹੋ :    iOS ਦੀ ਵਰਤੋਂ ਕਰਦੇ ਹੋਏ WhatsApp 'ਤੇ ਬਣਾਓ ਆਪਣੇ ਖ਼ੁਦ ਦੇ Sticker, ਜਾਣੋ ਹੋਰ ਵੀ ਦਿਲਚਸਪ ਫੀਚਰ ਬਾਰੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News