‘BPCL ਨੂੰ ਖਰੀਦਣ ਦੀ ਦੌੜ ’ਚ ਸ਼ਾਮਲ ਹੋ ਸਕਦੀਆਂ ਹਨ ਕੌਮਾਂਤਰੀ ਤੇਲ ਕੰਪਨੀਆਂ’

Thursday, Aug 26, 2021 - 06:24 PM (IST)

‘BPCL ਨੂੰ ਖਰੀਦਣ ਦੀ ਦੌੜ ’ਚ ਸ਼ਾਮਲ ਹੋ ਸਕਦੀਆਂ ਹਨ ਕੌਮਾਂਤਰੀ ਤੇਲ ਕੰਪਨੀਆਂ’

ਨਵੀਂ ਦਿੱਲੀ (ਭਾਸ਼ਾ) – ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ਨੂੰ ਐਕਵਾਇਰ ਕਰਨ ਦੀ ਦੌੜ ’ਚ ਸ਼ਾਮਲ ਇਨਵੈਸਟਮੈਂਟ ਫੰਡ ਨਾਲ ਕੌਮਾਂਤਰੀ ਤੇਲ ਕੰਪਨੀਆਂ ਹੱਥ ਮਿਲਾ ਸਕਦੀਆਂ ਹਨ। ਇਕ ਦਸਤਾਵੇਜ਼ ਤੋਂ ਇਹ ਗੱਲ ਸਾਹਮਣੇ ਆਈ ਹੈ।

ਅਰਬਪਤੀ ਕਾਰੋਬਾਰੀ ਅਨਿਲ ਅੱਗਰਵਾਲ ਦੇ ਵੇਦਾਂਤ ਸਮੂਹ ਦੇ ਨਾਲ ਹੀ ਦੋ ਅਮਰੀਕੀ ਫੰਡ-ਅਪੋਲੋ ਗਲੋਬਲ ਅਤੇ ਆਈ ਸਕਵੇਅਰਡ ਕੈਪੀਟਲ-ਨੇ ਪਿਛਲੇ ਸਾਲ ਬੀ. ਪੀ. ਸੀ. ਐੱਲ. ’ਚ ਸਰਕਾਰ ਦੀ ਪੂਰੀ 52.98 ਫੀਸਦੀ ਹਿੱਸੇਦਾਰੀ ਖਰੀਦਣ ਲਈ ਸ਼ੁਰੂਆਤੀ ਬੋਲੀ ਲਗਾਈ ਹੈ। ਬੀ. ਪੀ. ਸੀ. ਐੱਲ. ਭਾਰਤ ਦੀ ਤੀਜੀ ਸਭ ਤੋਂ ਵੱਡੀ ਤੇਲ ਰਿਫਾਈਨਰ ਅਤੇ ਦੂਜੀ ਸਭ ਤੋਂ ਵੱਡੀ ਈਂਧਨ ਪ੍ਰਚੂਨ ਵਿਕ੍ਰੇਤਾ ਕੰਪਨੀ ਹੈ।

ਇਸ ਸੌਦੇ ਦੇ ਅਗਲੇ ਪੜਾਅ ਦੇ ਤਹਿਤ ‘ਬੀ. ਪੀ. ਸੀ. ਐੱਲ.’ ਨਿਵੇਸ਼ ’ਤੇ ਸੰਖੇਪ ਟਿੱਪਣੀ’ ਵਿਚ ਕਿਹਾ ਗਿਆ ਹੈ ਕਿ ਲੈਣ-ਦੇਣ ਸਲਾਹਕਾਰ ਅਤੇ ਜਾਇਦਾਦ ਮੁਲਾਂਕਣਕਰਤਾ ਨੂੰ ਇਕ ਸਥਾਪਨਾ ਰਿਪੋਰਟ ਦੇਣੀ ਹੋਵੇਗੀ। ਬੋਲੀਦਾਤਾ ਨੂੰ ਕੰਪਨੀ ਦੀਆਂ ਲੋੜੀਂਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਹੋਣਗੀਆਂ। ਨਾਲ ਹੀ ਵਿਕਰੀ-ਖਰੀਦ ਸਮਝੌਤੇ ਨੂੰ ਅੰਤਿਮ ਰੂਪ ਦੇਣਾ ਹੋਵੇਗਾ।

ਰਿਪੋਰਟ ’ਚ ਵਧੇਰੇ ਵੇਰਵਾ ਦਿੱਤਾ ਬਿਨਾਂ ਕਿਹਾ ਗਿਆ ਕਿ ਇਸ ਤੋਂ ਇਲਾਵਾ ‘‘ਕਿਉਂਕਿ ਸੰਘ ਦਾ ਗਠਨ ਕੀਤਾ ਜਾ ਰਿਹਾ ਹੈ’’, ਇਸ ਲਈ ਬੋਲੀਦਾਤਾਵਾਂ ਲਈ ‘ਸੁਰੱਖਿਆ ਮਨਜ਼ੂਰੀ’ ਦੀ ਲੋੜ ਹੋ ਸਕਦੀ ਹੈ। ਬੋਲੀ ਪ੍ਰਕਿਰਿਆ ’ਚ ਹੋਰ ਇਛੁੱਕ ਪੱਖਾਂ ਦੇ ਸ਼ਾਮਲ ਹੋਣ ਅਤੇ ਬੋਲੀਦਾਤਾਵਾਂ ’ਚੋਂ ਕਿਸੇ ਇਕ ਦੇ ਨਾਲ ਇਕ ਸੰਘ ਬਣਾਉਣ ਦੀ ਇਜਾਜ਼ਤ ਹੈ, ਜਿਸ ਨੇ ਰੁਚੀ ਪੱਤਰ ਪੇਸ਼ ਕੀਤਾ ਹੋਵੇ।

ਇਹ ਵੀ ਪੜ੍ਹੋ : ਵਿਦੇਸ਼ ਜਾ ਕੇ ਪੜ੍ਹਣਾ ਹੋਇਆ ਆਸਾਨ , SBI ਦੇ ਰਿਹੈ 1.5 ਕਰੋੜ ਤੱਕ ਦਾ ਸਟੱਡੀ ਲੋਨ

ਅੰਬਾਨੀ ਅਤੇ ਗੌਤਮ ਅਡਾਨੀ ਰੇਸ ’ਚ ਨਹੀਂ

ਭਾਰਤੀ ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਦੇ ਨਾਲ ਹੀ ਰਾਇਲ ਡਚ ਸ਼ੇਲ, ਬੀ. ਪੀ. ਅਤੇ ਐਕਸਾਨ ਵਰਗੀਆਂ ਕੌਮਾਂਤਰੀ ਤੇਲ ਕੰਪਨੀਆਂ ਨੇ 16 ਨਵੰਬਰ 2020 ਦੀ ਮਿਆਦ ਤੱਕ ਬੀ. ਪੀ. ਸੀ. ਐੱਲ. ਨੂੰ ਐਕਵਾਇਰ ਕਰਨ ਲਈ ਈ. ਓ. ਆਈ. ਜਮ੍ਹਾ ਨਹੀਂ ਕੀਤਾ। ਹਾਲਾਂਕਿ ਮੱਧ ਪੂਰਬ ਦੇ ਕਈ ਚੋਟੀ ਦੇ ਤੇਲ ਉਤਪਾਦਕਾਂ ਅਤੇ ਰੂਸ ਦੇ ਰੋਸਨੈਫਟ ਦੇ ਬਾਰੇ ਕਿਹਾ ਗਿਆ ਸੀ ਕਿ ਉਹ ਬੀ. ਪੀ. ਸੀ. ਐੱਲ. ’ਚ ਰੁਚੀ ਰੱਖਦੇ ਹਨ ਪਰ ਉਨ੍ਹਾਂ ਨੇ ਕੋਈ ਬੋਲੀ ਜਮ੍ਹਾ ਨਹੀਂ ਕੀਤੀ ਸੀ।

ਉਦਯੋਗ ਦੇ ਸੂਤਰਾਂ ਨੇ ਕਿਹਾ ਕਿ ਇਹ ਸੰਭਵ ਹੈ ਕਿ ਕੌਮਾਂਤਰੀ ਤੇਲ ਖੇਤਰ ਦੀ ਕੋਈ ਵੱਡੀ ਕੰਪਨੀ ਜਾਂ ਮੱਧ ਪੂਰਬ ਦੇ ਤੇਲ ਉਤਪਾਦਕ ਪਹਿਲਾਂ ਤੋਂ ਹੀ ਦੌੜ ’ਚ ਸ਼ਾਮਲ ਨਿਵੇਸ਼ ਫੰਡ ਨਾਲ ਮਿਲ ਕੇ ਕੰਮ ਕਰ ਰਹੇ ਹੋਣ। ਇਕ ਸੂਤਰ ਨੇ ਕਿਹਾ ਕਿ ਅੰਬਾਨੀ ਦੀ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਅਤੇ ਅਡਾਨੀ ਸਮੂਹ ਦੇ ਇਸ ਦੌੜ ’ਚ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ ਹੈ।

ਇਹ ਵੀ ਪੜ੍ਹੋ : ਕੇਂਦਰ ਨੇ ਲਾਂਚ ਕੀਤੀ NMP ਯੋਜਨਾ, ਰੇਲਵੇ ਸਟੇਸ਼ਨਾਂ ਤੇ ਏਅਰਪੋਰਟਾਂ ਨੂੰ ਵੇਚੇ ਬਿਨਾਂ ਕਰੋੜਾਂ ਦੀ ਕਮਾਈ ਦਾ ਟੀਚਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News