ਕੌਮਾਂਤਰੀ ਉਡਾਣਾਂ ਨੂੰ ਫਿਰ ਤੋਂ ਬਹਾਲ ਕਰਨ ''ਤੇ ਹੋ ਸਕਦਾ ਹੈ ਵੱਡਾ ਫ਼ੈਸਲਾ

Tuesday, Dec 15, 2020 - 02:42 PM (IST)

ਨਵੀਂ ਦਿੱਲੀ— ਕੈਨੇਡਾ, ਅਮਰੀਕਾ ਅਤੇ ਬ੍ਰਿਟੇਨ ਵੱਲੋਂ ਕੋਵਿਡ-19 ਟੀਕਾਕਰਨ ਸ਼ੁਰੂ ਕਰਨ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਕੌਮਾਂਤਰੀ ਉਡਾਣਾਂ ਨੂੰ ਦੁਬਾਰਾ ਸ਼ੁਰੂ ਕਰਨ ਦੀ ਸੰਭਾਵਨਾ ਦੇਖਣ ਲਈ ਮੰਗਲਵਾਰ ਨੂੰ ਏਅਰਲਾਈਨਾਂ ਨਾਲ ਬੈਠਕ ਬੁਲਾਈ ਹੈ।

ਈ. ਟੀ. ਦੀ ਰਿਪੋਰਟ ਮੁਤਾਬਕ, ਇਕ ਸੂਤਰ ਨੇ ਕਿਹਾ, ''ਕੌਮਾਂਤਰੀ ਉਡਾਣਾਂ ਨੂੰ ਫਿਰ ਤੋਂ ਸ਼ੁਰੂ ਕਰਨ ਅਤੇ ਮੌਜੂਦਾ ਏਅਰ ਬੱਬਲ ਉਡਾਣਾਂ ਦੇ ਵਿਸਥਾਰ ਦੇ ਮੁੱਦੇ 'ਤੇ ਸਾਰੀਆਂ ਏਅਰਲਾਈਨਾਂ ਨਾਲ ਚਰਚਾ ਕੀਤੀ ਜਾਵੇਗੀ।''

ਮਹਾਮਾਰੀ ਵਿਚਕਾਰ ਮਈ 'ਚ ਘਰੇਲੂ ਉਡਾਣਾਂ ਨੂੰ ਇਜਾਜ਼ਤ ਦੇਣ ਦੇ ਛੇ ਮਹੀਨਿਆਂ ਤੋਂ ਵੱਧ ਸਮੇਂ ਪਿੱਛੋਂ ਇਹ ਪਹਿਲੀ ਵਾਰ ਹੈ ਜਦੋਂ ਹਵਾਬਾਜ਼ੀ ਮੰਤਰਾਲਾ ਨੇ ਕੌਮਾਂਤਰੀ ਉਡਾਣਾਂ ਨੂੰ ਫਿਰ ਤੋਂ ਸ਼ੁਰੂ ਕਰਨ 'ਤੇ ਚਰਚਾ ਸ਼ੁਰੂ ਕੀਤੀ ਹੈ। ਘਰੇਲੂ ਉਡਾਣਾਂ ਨੂੰ ਸ਼ੁਰੂ 'ਚ ਕੋਵਿਡ-19 ਦੇ ਪਹਿਲੇ ਪੱਧਰ ਦੇ ਮੁਕਾਬਲੇ 33 ਫ਼ੀਸਦੀ ਉਡਾਣਾਂ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ, ਇਸ ਮਗਰੋਂ ਪੜਾਅਵਾਰ ਤਰੀਕੇ ਨਾਲ ਇਸ ਨੂੰ ਵਧਾਇਆ ਗਿਆ ਅਤੇ ਮੌਜੂਦਾ ਸਮੇਂ ਇਹ 80 ਫ਼ੀਸਦੀ ਹੈ। ਸੂਤਰ ਨੇ ਕਿਹਾ ਕਿ ਹਾਲਾਂਕਿ, ਕੌਮਾਂਤਰੀ ਉਡਾਣਾਂ ਲਈ ਇਹ ਮਾਡਲ ਨਹੀਂ ਹੋਵੇਗਾ ਕਿਉਂਕਿ ਇਹ ਉਨ੍ਹਾਂ ਦੇਸ਼ਾਂ 'ਤੇ ਨਿਰਭਰ ਕਰੇਗਾ ਜੋ ਭਾਰਤ ਤੋਂ ਉਡਾਣਾਂ ਦੀ ਇਜਾਜ਼ਤ ਦਿੰਦੇ ਹਨ।

ਇਹ ਵੀ ਪੜ੍ਹੋ- ਕਿਸਾਨ ਅੰਦੋਲਨ : ਜਿਓ ਦੀ ਸ਼ਿਕਾਇਤ, ਝੂਠ ਫੈਲਾ ਰਹੇ ਵੋਡਾ-IDEA ਤੇ AIRTEL

ਉਨ੍ਹਾਂ ਕਿਹਾ, ''ਬਹੁਤ ਸਾਰੇ ਮੁਲਕ ਅਜਿਹੇ ਹਨ ਜੋ ਭਾਰਤ ਨਾਲ ਨਿਯਮਤ ਉਡਾਣਾਂ ਸ਼ੁਰੂ ਕਰਨਾ ਚਾਹੁੰਦੇ ਹਨ ਅਤੇ ਕੁਝ ਨਹੀਂ ਵੀ। ਇਸ ਲਈ ਕੌਮਾਂਤਰੀ ਉਡਾਣਾਂ ਮੁੜ ਸ਼ੁਰੂ ਕਰਨਾ ਇਨ੍ਹਾਂ ਗੱਲਾਂ 'ਤੇ ਨਿਰਭਰ ਕਰੇਗਾ।'' ਗੌਰਤਲਬ ਹੈ ਕਿ ਵੰਦੇ ਭਾਰਤ ਮਿਸ਼ਨ ਅਤੇ ਦੋ-ਪੱਖੀ ਏਅਰ ਬੱਬਲ ਸਮਝੌਤੇ ਤਹਿਤ ਸੀਮਤ ਉਡਾਣਾਂ ਚੱਲ ਰਹੀਆਂ ਹਨ। ਹੁਣ ਤੱਕ 23 ਮੁਲਕਾਂ ਨਾਲ ਦੋ-ਪੱਖੀ ਏਅਰ ਬੱਬਲ ਕਰਾਰ ਹੋ ਚੁੱਕਾ ਹੈ। ਹਾਲਾਂਕਿ, ਭਾਰਤ 'ਚ ਨਿਯਮਤ ਕੌਮਾਂਤਰੀ ਉਡਾਣਾਂ ਮਾਰਚ ਤੋਂ ਬੰਦ ਹਨ ਅਤੇ ਇਹ ਪਾਬੰਦੀ 31 ਦਸੰਬਰ ਤੱਕ ਵਧਾਈ ਗਈ ਹੈ।

ਇਹ ਵੀ ਪੜ੍ਹੋ- ਸੈਲਾਨੀਆਂ ਲਈ ਖੁੱਲ੍ਹਾ ਥਾਈਲੈਂਡ, ਸਪੈਸ਼ਲ ਵੀਜ਼ੇ 'ਤੇ ਰਹਿ ਸਕੋਗੇ 90 ਦਿਨ

ਕੌਮਾਂਤਰੀ ਉਡਾਣਾਂ ਸੀਮਤ ਹੋਣ ਨਾਲ ਵਿਦੇਸ਼ ਜਾਣ ਦੀ ਪਲਾਨਿੰਗ ਕਿੰਨੀ ਹੋ ਰਹੀ ਪ੍ਰਭਾਵਿਤ, ਕੁਮੈਂਟ ਬਾਕਸ 'ਚ ਦਿਓ ਟਿਪਣੀ


Sanjeev

Content Editor

Related News