GST ਨਾ ਭਰਨ ਵਾਲੇ 100 ਤੋਂ ਵਧ ਵਪਾਰੀਆਂ ਨੂੰ ਠੁੱਕਿਆ 4.62 ਕਰੋੜ ਦਾ ਵਿਆਜ਼

06/25/2019 9:33:20 PM

ਚੰਡੀਗਡ਼੍ਹ (ਸਾਜਨ)— ਐਕਸਾਇਜ਼ ਐਂਡ ਟੈਕਸੇਸ਼ਨ ਵਿਭਾਗ ਨੇ ਜੀ. ਐੱਸ. ਟੀ. ਦੇ 3ਬੀ ਰਿਟਰਨ ਦੇਰੀ ਨਾਲ ਫਾਈਲ ਕਰਨ ਵਾਲੇ ਵਪਾਰੀਆਂ ਦੀ ਸੂਚੀ ਤਿਆਰ ਕੀਤੀ ਹੈ। ਇਸ ’ਚ 2017-18 ਅਤੇ 2018-19 ਦੇ ਵਿੱਤੀ ਸਾਲ ’ਚ ਜੀ. ਐੱਸ. ਟੀ. 3ਬੀ ਰਿਟਰਨ ਲੇਟ ਫਾਈਲ ਕਰਣਨ ’ਤੇ ਕਰੀਬ 100 ਵਪਾਰੀਆਂ ’ਤੇ 4 ਕਰੋਡ਼ 62 ਲੱਖ ਰੁਪਏ ਦਾ ਵਿਆਜ਼ ਲਾਇਆ ਗਿਆ ਹੈ। ਵਪਾਰੀਆਂ ਨੂੰ ਨੋਟਿਸ ਭੇਜਕੇ ਛੇਤੀ ਵਿਆਜ ਵਿਭਾਗ ’ਚ ਜਮ੍ਹਾਂ ਕਰਨ ਨੂੰ ਕਿਹਾ ਗਿਆ ਹੈ। ਅਜਿਹਾ ਨਾ ਕਰਨ ਵਾਲਿਆਂ ’ਤੇ ਵਿਭਾਗ ਸਖਤ ਕਾਰਵਾਈ ਦੀ ਯੋਜਨਾ ਬਣਾ ਰਿਹਾ ਹੈ। ਵਪਾਰੀਆਂ ਨੂੰ ਇਸ ਵਿਆਜ ਦਾ ਨਕਦ ਭੁਗਤਾਨ ਵਿਭਾਗ ’ਚ ਹੀ ਕਰਨਾ ਹੋਵੇਗਾ।

ਅਸਿਸਟੈਂਟ ਐਕਸਾਇਜ਼ ਐਂਡ ਟੈਕਸੇਸ਼ਨ ਕਮਿਸ਼ਨਰ ਆਰ.ਕੇ. ਚੌਧਰੀ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ’ਚ ਜੀਐੱਸਟੀ 3ਬੀ ਰਿਟਰਨ ਦੇਰ ਨਾਲ ਭਰਨ ਵਾਲੇ ਕਰੀਬ 100 ਵਪਾਰੀਆਂ ’ਤੇ ਵਿਆਜ ਲਾਇਆ ਗਿਆ ਹੈ। ਇਹ ਵਿਆਜ 4 ਕਰੋਡ਼ 62 ਲੱਖ ਰੁਪਏ ਤੱਕ ਹੈ। ਰਿਟਰਨ ’ਚ ਦੇਰੀ ਕਰਨ ਵਾਲੇ ਵਪਾਰੀਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ।

ਤੈਅ ਤਾਰੀਖ ਤੋਂ ਲੇਟ ’ਚ ਜੀਐੱਸਟੀ 3ਬੀ ਰਿਟਰਨ ਫਾਈਲ ਕਰਨ ਵਾਲਿਆਂ ’ਤੇ ਐਕਸਾਇਜ਼-ਟੈਕਸੇਸ਼ਨ ਵਿਭਾਗ ਨੇ ਗਾਜ ਡੇਗੀ ਹੈ। ਐਕਸਾਇਜ਼ ਐਂਡ ਟੈਕਸੇਸ਼ਨ ਵਿਭਾਗ ਲੇਟ ਰਿਟਰਨ ਫਾਈਲ ਕਰਨ ਵਾਲੇ ਵਪਾਰੀਆਂ ’ਤੇ ਲੇਟ ਪੇਮੇਂਟ ਪੈਨਾਲਟੀ ਦਾ ਵਿਆਜ ਲਾਉਣ ਜਾ ਰਿਹਾ ਹੈ। ਵਿਭਾਗ ਵੱਲੋਂ ਡੀਲਰਜ਼ ਦੀ ਸੂਚੀ ਬਣਾਈ ਜਾ ਰਹੀ ਹੈ, ਜਿਸ ’ਚ ਕਰੀਬ 1200 ਤੋਂ ਜ਼ਿਆਦਾ ਨਾਮ ਸ਼ਾਮਿਲ ਹਨ। ਇਨ੍ਹਾਂ ਡੀਲਰਜ਼ ਵੱਲੋਂ ਜੀਐੱਸਟੀ ਜਦੋਂ ਤੋਂ ਲਾਗੂ ਹੋਇਆ ਹੈ ਮਤਲਬ 2017-18 ਅਤੇ 2018-19 ਦੇ ਸਮੇਂ 3ਬੀ ਰਿਟਰਨ ਸਮੇਂ ’ਤੇ ਨਾ ਭਰਨ ’ਤੇ ਵਿਆਜ ਲਾਇਆ ਜਾਵੇਗਾ। ਇਸ ’ਚ ਕਰੀਬ 100 ਵਪਾਰੀਆਂ ਦੀ ਸੂਚੀ ਵਿਭਾਗ ਨੇ ਜਾਰੀ ਕਰਦੇ ਹੋਏ ਇਨ੍ਹਾਂ ਨੂੰ ਵਿਆਜ ਦੇ ਭੁਗਤਾਨ ਨੂੰ ਲੈਕੇ ਨੋਟਿਸ ਜਾਰੀ ਕਰ ਦਿੱਤਾ ਹੈ। ਤੈਅ ਸਮੇਂ ’ਤੇ ਭੁਗਤਾਨ ਨਾ ਕਰਨ ’ਤੇ ਵਿਭਾਗ ਹੋਰ ਸਖਤ ਕਾਰਵਾਈ ਦਾ ਵਿਚਾਰ ਕਰ ਰਿਹਾ ਹੈ।

ਮੰਨ ਲਓ ਜੀਐੱਸਟੀ ਭਰਨ ਦਾ 25 ਜੂਨ ਨੂੰ ਆਖਰੀ ਦਿਨ ਹੈ ਅਤੇ ਕੋਈ ਵਪਾਰੀ ਜਾਂ ਡੀਲਰ ਇਸ ਨੂੰ 25 ਤਾਰੀਖ ਤੋਂ ਬਾਅਦ ਜਮ੍ਹਾਂ ਕਰਦਾ ਹੈ ਤਾਂ ਉਸ ’ਤੇ ਵਿਆਜ਼ ਲਾਇਆ ਜਾਵੇਗਾ। ਇਸ ਵਿਆਜ਼ ਦਾ ਭੁਗਤਾਨ ਵਿਭਾਗ ’ਚ ਕੈਸ਼ ’ਚ ਕਰਨਾ ਹੋਵੇਗਾ। ਵਿਭਾਗੀ ਸੂਤਰਾਂ ਦੀ ਮੰਨੀਏ ਤਾਂ ਇਸ ਵਿਆਜ ਨਾਲ ਹੀ ਵਿਭਾਗ ਨੂੰ ਲੱਖਾਂ ਦਾ ਮਾਲੀਆ ਮਿਲ ਜਾਵੇਗਾ, ਕਿਉਂਕਿ ਕਈ ਵਪਾਰੀਆਂ ਨੇ ਤੈਅ ਤਾਰੀਖ ਦੇ ਕਈ ਦਿਨਾਂ ਬਾਅਦ 3ਬੀ ਰਿਟਰਨ ਫਾਈਲ ਕੀਤੀ ਹੈ।

2000 ਡੀਲਰਾਂ ਦੇ ਜੀਐੱਸਟੀ ਨੰਬਰ ਕੀਤੇ ਰੱਦ:
ਐਕਸਾਇਜ਼ ਐਂਡ ਟੈਕਸੇਸ਼ਨ ਵਿਭਾਗ ਉਨ੍ਹਾਂ ਲੋਕਾਂ ਦੀ ਸੂਚੀ ਤਿਆਰ ਕਰ ਰਿਹਾ ਹੈ, ਜਿਨ੍ਹਾਂ ਨੇ ਛੇ ਮਹੀਨਿਆਂ ਤੋਂ ਜੀਐੱਸਟੀ ਰਿਟਰਨ ਅਤੇ 3ਬੀ ਰਿਟਰਨ ਫਾਈਲ ਨਹੀਂ ਕੀਤੀ ਹੈ। ਵਿਭਾਗ ਦੇ ਅਫਸਰ ਅਨੁਸਾਰ ਕਰੀਬ 2000 ਵਪਾਰੀਆਂ ਨੂੰ ਮਾਰਕ ਕੀਤਾ ਗਿਆ ਹੈ। ਇਨ੍ਹਾਂ ਦੀ ਸੂਚੀ ਅੁਨਸਾਰ ਇਨ੍ਹਾਂ ਦੇ ਜੀਐੱਸਟੀ ਨੰਬਰ ਨੂੰ ਰੱਦ ਕਰ ਦਿੱਤਾ ਗਿਆ ਹੈ।


Inder Prajapati

Content Editor

Related News