ਇੰਟੇਲ ਦੇ ਸੀ.ਈ.ਓ. ਬ੍ਰਾਇਨ ਕ੍ਰਜਾਨਿਕ ਨੇ ਦਿੱਤਾ ਅਸਤੀਫਾ

06/22/2018 4:16:57 PM

ਨਵੀਂ ਦਿੱਲੀ — ਇੰਟੇਲ ਦੇ ਸੀ.ਈ.ਓ. ਬ੍ਰਰਾਇਨ ਕ੍ਰਜਾਨਿਕ ਨੇ ਵੀਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਕ੍ਰਜਾਨਿਕ ਨੂੰ ਆਪਣੀ ਹੀ ਕੰਪਨੀ ਦੇ ਇਕ ਸਹਿਯੋਗੀ ਨਾਲ ਰਿਸ਼ਤਾ ਰੱਖਣ ਦੇ ਕਾਰਨ ਅਸਤੀਫਾ ਦੇਣਾ ਪਿਆ। ਕੰਪਨੀ ਨੀਤੀ ਅਨੁਸਾਰ ਇਕ ਹੀ ਕੰਪਨੀ 'ਚ ਰਿਸ਼ਤੇਦਾਰ ਦੀ ਨਿਯੁਕਤੀ ਨੀਤੀ ਦਾ ਉਲੰਘਣ ਹੈ। ਇੰਟੇਲ ਕੰਪਨੀ ਦਾ ਚਾਰਜ ਨਵੇਂ ਸੀ.ਈ.ਓ. ਦੀ ਨਿਯੁਕਤੀ ਹੋਣ ਤੱਕ ਚੀਫ ਫਾਇਨੈਂਸ਼ੀਅਲ ਅਫਸਰ(ਸੀ.ਐੱਫ.ਓ.) ਬੌਬ ਸਵੈਨ ਸੰਭਾਲਣਗੇ।
ਕ੍ਰਜਾਨਿਕ ਦੇ ਅਸਤੀਫੇ ਤੋਂ ਬਾਅਦ ਟੁੱਟਿਆ ਸ਼ੇਅਰ
ਇੰਟੇਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕ੍ਰਜਾਨਿਕ ਦੇ ਅਸਤੀਫੇ ਤੋਂ ਬਾਅਦ ਕੰਪਨੀ ਇਕ ਕਾਬਲ ਅਧਿਕਾਰੀ ਦੀ ਖੋਜ ਕਰੇਗੀ। ਇੰਟੇਲ ਦੇ ਚੇਅਰਮੈਨ ਏਂਡੀ ਬ੍ਰਾਯੰਟ ਨੇ ਦੱਸਿਆ ਕਿ ਬੋਰਡ ਨੂੰ ਇੰਟੇਲ ਦੀ ਕਾਰਜ ਪ੍ਰਣਾਲੀ 'ਤੇ ਪੂਰਾ ਭਰੋਸਾ ਹੈ। ਕ੍ਰਜਾਨਿਕ ਦੇ ਅਸਤੀਫੇ ਤੋਂ ਬਾਅਦ ਕਾਰੋਬਾਰ ਦੇ ਦੌਰਾਨ ਡਾਓ ਜੋਂਸ 'ਤੇ ਇੰਟੇਲ ਦਾ ਸ਼ੇਅਰ 1.6 ਫੀਸਦੀ ਡਿੱਗ ਕੇ 52.63 ਡਾਲਰ 'ਤੇ ਆ ਗਿਆ।
ਦੂਜੀ ਤਿਮਾਹੀ 'ਚ 16.9 ਅਰਬ ਡਾਲਰ ਮਾਲੀਆ ਦਾ ਅਨੁਮਾਨ
ਇੰਟੇਲ ਕੰਪਨੀ ਕੰਪਿਊਟਿੰਗ 'ਚ ਗਿਰਾਵਟ ਤੋਂ ਬਾਅਦ ਕਲਾਊਡ ਕੰਪਿਊਟਿੰਗ ਅਧਾਰਿਤ ਕਾਰੋਬਾਰ 'ਚ ਬਦਲਾਓ ਕਰ ਰਹੀ ਹੈ। ਕ੍ਰਜਾਨਿਕ ਦੇ ਜਾਣ ਤੋਂ ਬਾਅਦ ਕੰਪਨੀ ਨੇ ਦੂਜੀ ਤਿਮਾਹੀ ਵਿਚ 16.9 ਅਰਬ ਡਾਲਰ ਮਾਲੀਆ ਦਾ ਅਨੁਮਾਨ ਲਗਾਇਆ ਹੈ ਅਤੇ ਪ੍ਰਤੀ ਸ਼ੇਅਰ 99 ਸੇਂਟ ਦੀ ਆਮਦਨ ਦੇਖਣ ਨੂੰ ਮਿਲ ਸਕਦੀ ਹੈ। ਇਸ ਕੰਪਨੀ ਵਿਚ 102,700 ਕਰਮਚਾਰੀ ਕੰਮ ਕਰਦੇ ਹਨ।
1982 ਵਿਚ ਇੰਟੇਲ ਨਾਲ ਜੁੜੇ ਸਨ ਕ੍ਰਜਾਨਿਕ
58 ਸਾਲਾਂ ਬ੍ਰਾਇਨ ਕ੍ਰਜਾਨਿਕ 1982 'ਚ ਇੰਟੇਲ ਨਾਲ ਜੁੜੇ ਸਨ ਅਤੇ ਹੌਲੀ-ਹੌਲੀ ਅੱਗੇ ਵਧਦੇ ਹੋਏ ਇੰਟੇਲ ਦੀ ਸੀ.ਈ.ਓ. ਬਣ ਗਏ।


Related News