NCLT ’ਚ ਫਿਊਚਰ ਐਂਟਰਪ੍ਰਾਈਜਿਜ਼ ਖਿਲਾਫ ਦਿਵਾਲਾ ਕਾਰਵਾਈ ਨੂੰ ਲੈ ਕੇ ਪਟੀਸ਼ਨ ਦਾਇਰ
Thursday, Aug 25, 2022 - 12:10 PM (IST)
ਨਵੀਂ ਦਿੱਲੀ (ਭਾਸ਼ਾ) – ਕਰਜ਼ੇ ’ਚ ਡੁੱਬੀ ਫਿਊਚਰ ਐਂਟਰਪ੍ਰਾਈਜਿਜ਼ ਲਿਮਟਿਡ ਨੂੰ ਆਪ੍ਰੇਟਿੰਗ ਨਾਲ ਜੁੜਿਆ ਕਰਜ਼ਾ ਦੇਣ ਵਾਲੀ ਇਕ ਇਕਾਈ ਨੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱ. ਸੀ. ਐੱਲ. ਟੀ.) ਵਿਚ ਪਟੀਸ਼ਨ ਦਾਇਰ ਕਰ ਕੇ ਕੰਪਨੀ ਖਿਲਾਫ ਦਿਵਾਲਾ ਕਾਰਵਾਈ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਫਿਊਚਰ ਐਂਟਰਪ੍ਰਾਈਜਿਜ਼ ਖਿਲਾਫ ਹਾਲੇ ਹੀ ਪਟੀਸ਼ਨ ਰਿਟੇਲ ਡਿਜੇਲਜ਼ ਇੰਡੀਆ ਨੇ ਐੱਨ. ਸੀ. ਐੱਲ. ਟੀ. ਦੀ ਮੁੰਬਈ ਬੈਂਚ ’ਚ ਦਾਇਰ ਕੀਤੀ ਹੈ। ਇਸ ’ਚ ਕੰਪਨੀ ’ਤੇ 4.02 ਕਰੋੜ ਰੁਪਏ ਦੀ ਧੋਖਾਦੇਹੀ ਦਾ ਦੋਸ਼ ਲਗਾਇਆ ਗਿਆ ਹੈ।
ਫਿਊਚਰ ਐਂਟਰਪ੍ਰਾਈਜਿਜ਼ ਨੇ ਮੰਗਲਵਾਰ ਸ਼ਾਮ ਨੂੰ ਸ਼ੇਅਰ ਬਾਜ਼ਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ’ਚ ਕੰਪਨੀ ਨੇ ਕਿਹਾ ਕਿ ਐੱਨ. ਸੀ. ਐੱਲ. ਟੀ. ਵਿਚ ਈ-ਫਾਈਲਿੰਗ ਨਾਲ ਇਸ ਤਰ੍ਹਾਂ ਦੀ ਅਰਜ਼ੀ ਦੀ ਪੁਸ਼ਟੀ ਹੋਈ ਹੈ। ਆਪ੍ਰੇਟਿੰਗ ਲਈ ਕਰਜ਼ਾ ਦੇਣ ਵਾਲੀ ਰਿਟੇਲ ਡਿਟੇਲਜ਼ ਇੰਡੀਆ ਪ੍ਰਾਈਵੇਟ ਨੇ ਕਰਜ਼ਾ ਸੋਧ ਅਸਮਰੱਥਾ ਅਤੇ ਦਿਵਾਲਾ ਕੋਡ (ਆਈ. ਬੀ.ਸੀ.) ਦੀ ਧਾਰਾ 9 ਦੇ ਤਹਿਤ 4.02 ਕਰੋੜ ਰੁਪਏ ਦੀ ਕਥਿਤ ਧੋਖਾਦੇਹੀ ਦਾ ਦਾਅਵਾ ਕਰਦੇ ਹੋਏ ਅਰਜ਼ੀ ਦਾਖਲ ਕੀਤੀ ਹੈ। ਇਸ ’ਚ ਦੱਸਿਆ ਗਿਆ ਹੈ ਕਿ ਮਾਮਲੇ ’ਤੇ ਸੁਣਵਾਈ ਲਈ ਹਾਲੇ ਕੋਈ ਮਿਤੀ ਨਹੀਂ ਦਿੱਤੀ ਗਈ ਹੈ। ਪਿਛਲੇ ਹਫਤੇ ਕੰਪਨੀ ਨੂੰ ਲਾਗਤ ਸਬੰਧੀ ਕਰਜ਼ਾ ਦੇਣ ਵਾਲੀ ਫੋਰਸਾਈਟ ਇਨੋਵੇਸ਼ਨਸ ਨੇ ਇਕੋ ਜਿਹੀ ਧਾਰਾ ਦੇ ਤਹਿਤ ਅਰਜ਼ੀ ਦਾਖਲ ਕਰ ਕੇ 1.58 ਕਰੋੜ ਰੁਪਏ ਦੀ ਕਥਿਤ ਧੋਖਾਦੇਹੀ ਦਾ ਦੋਸ਼ ਲਗਾਇਆ ਸੀ ਅਤੇ ਐੱਨ. ਸੀ. ਐੱਲ. ਟੀ. ਦੀ ਮੁੰਬਈ ਬੈਂਚ ’ਚ ਅਰਜ਼ੀ ਦਾਖਲ ਕੀਤੀ ਸੀ।