ਨਵੀਆਂ ਭਰਤੀਆਂ ਕਰਨ ਦੇ ਸਬੰਧ ''ਚ ਸੂਚਨਾ ਟੈਕਨਾਲੌਜੀ ਕੰਪਨੀਆਂ ਦੀ ਰਫ਼ਤਾਰ ਘਟੀ
Monday, Oct 23, 2023 - 06:04 PM (IST)

ਨਵੀਂ ਦਿੱਲੀ - ਨਵੀਆਂ ਭਰਤੀਆਂ ਬਾਰੇ ਸੂਚਨਾ ਟੈਕਨਾਲੌਜੀ ਕੰਪਨੀਆਂ ਦੀ ਰਫ਼ਤਾਰ ਥੋੜੀ ਘਟ ਹੋ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਦੇਸ਼ ਇਸ ਸਮੇਂ ਆਰਥਿਕ ਅਨਿਸ਼ਚਿਤਾਵਾਂ ਦਾ ਸਾਹਮਣਾ ਕਰ ਰਿਹਾ ਹੈ। ਵਿੱਤੀ ਸਾਲ 2024 'ਚ ਤਕਨੀਕੀ ਸੰਸਥਾਨਾਂ 'ਤੇ ਹੋਈਆਂ ਭਰਤੀਆਂ ਸਭ ਤੋਂ ਹੇਠਲੇ ਪੱਧਰ 'ਤੇ ਹਨ। ਹੁਣ ਸਾਲ 2025 ਲਈ ਵੱਡੀਆਂ ਭਾਰਤੀਆਂ ਆਈ.ਟੀ. ਕੰਪਨੀਆਂ ਅੱਗੇ ਨਹੀਂ ਆ ਰਹੀਆਂ। ਮਾਹਿਰਾਂ ਅਨੁਸਾਰ ਤਕਨੀਕੀ ਯੂਨੀਵਰਸਿਟੀਆਂ 'ਚ ਕਈ ਆਈ.ਟੀ. ਕੰਪਨੀਆਂ ਇਸ ਵਾਰ ਨਹੀਂ ਪਹੁੰਚਣਗੀਆਂ।
ਇਹ ਵੀ ਪੜ੍ਹੋ - ਦੇਸ਼ 'ਚ ਚੋਣ ਪ੍ਰਚਾਰ ਲਈ ਵਧੀ ਹੈਲੀਕਾਪਟਰਾਂ ਦੀ ਮੰਗ, 8 ਲੱਖ ਰੁਪਏ ਤੱਕ ਹੈ ਇਕ ਘੰਟੇ ਦਾ ਕਿਰਾਇਆ
ਮਨੁੱਖੀ ਸਰੋਤਾਂ ਦੇ ਮਾਹਿਰਾਂ ਦਾ ਕਹਿਣਾ ਹੈ ਕਿ 2023 ਦੇ ਬੈਚ ਦਾ ਪਲੇਸਮੈਂਟ ਹਾਲੇ ਪੂਰਾ ਨਹੀਂ ਹੋ ਸਕਿਆ ਹੈ। ਇਨ੍ਹਾਂ ਸੰਸਥਾਨਾਂ ਨੇ ਕਿਹਾ ਕਿ ਕੁਝ ਭਾਰਤੀ ਆਈ.ਟੀ. ਕੰਪਨੀਆਂ ਨੇ ਕੈਂਪਸ ਆ ਕੇ ਵਿਦਿਆਰਥੀਆਂ ਨੂੰ ਨੌਕਰੀ ਦੇਣ ਦੀ ਗੱਲ ਤਾਂ ਕਹੀ ਸੀ ਪਰ ਕਿਸੇ ਨੇ ਵੀ ਆਉਣ ਦਾ ਯਕੀਨ ਨਹੀਂ ਦਿਵਾਇਆ। ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਸਾਲ 2025 'ਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਹਾਲਾਤ 2024 ਨਾਲੋਂ ਸੁਖਾਵੇਂ ਹੋਣਗੇ। ਭਰਤੀਆਂ ਬਾਰੇ ਸਿਰਫ਼ 'ਐਕਸੈਂਚਰ' ਨੇ ਹੀ ਵਿਸ਼ਵਾਸ ਦਿਖਾਇਆ ਸੀ।
ਇਹ ਵੀ ਪੜ੍ਹੋ - ਤਿਉਹਾਰੀ ਸੀਜ਼ਨ 'ਚ ਹਵਾਈ ਯਾਤਰਾ ਪਵੇਗੀ ਮਹਿੰਗੀ, ਹੋਟਲਾਂ ਦੇ ਕਿਰਾਏ ਵੀ ਵਧੇ
ਐਕਸੈਂਚਰ ਨੇ 18,000 ਲੋਕਾਂ ਦੀ ਭਰਤੀ ਕਰਾਉਣ ਦੀ ਗੱਲ ਕਹੀ ਹੈ। ਸੂਤਰਾਂ ਅਨੁਸਾਰ ਕੰਪਨੀ ਹੁਣ ਭਰਤੀਆਂ ਦੀ ਰਫ਼ਤਾਰ ਨੂੰ ਵਧਾਉਣਾ ਚਾਹੁੰਦੀ ਹੈ ਪਰ ਬਾਕੀ ਕੰਪਨੀਆਂ ਹਾਲੇ ਨਵੀਆਂ ਭਰਤੀਆਂ ਕਰਨ 'ਚ ਕੋਈ ਦਿਲਚਸਪੀ ਨਹੀਂ ਦਿਖਾ ਰਹੀ। ਇਸੇ ਕਰਕੇ ਇਹ ਰਫ਼ਤਾਰ ਹੁਣ ਘੱਟ ਗਈ ਹੈ। ਕਾਲਜਾਂ 'ਚ ਨੌਕਰੀਆਂ ਆਫਰ ਕਰਨ ਦੀ ਪ੍ਰਕਿਰਿਆ ਦੇ 2 ਹਿੱਸੇ ਹੁੰਦੇ ਹਨ। ਸਭ ਤੋਂ ਪਹਿਲਾਂ ਵੱਡੀਆਂ ਕੰਪਨੀਆਂ ਗੈਰ-ਤਕਨੀਕੀ ਕਰਮਚਾਰੀਆਂ ਦੀ ਭਰਤੀ ਕਰਦੀਆਂ ਹਨ ਤੇ ਉਸ ਤੋਂ ਬਾਅਦ ਆਈ.ਟੀ. ਕੰਪਨੀਆਂ ਨਵੇਂ ਲੋਕਾਂ ਨੂੰ ਭਰਤੀ ਕਰਨ ਲਈ ਲੈ ਕੇ ਜਾਂਦੀਆਂ ਹਨ। ਵਿੱਤੀ ਸਾਲ 2024 ਦੌਰਾਨ ਪ੍ਰੀਮੀਅਰ ਕੰਪਨੀਆਂ ਨੇ 5000-10000 ਤੱਕ ਭਰਤੀਆਂ ਕੀਤੀਆਂ ਹਨ।
ਇਹ ਵੀ ਪੜ੍ਹੋ - ਮੋਦੀ ਸਰਕਾਰ ਨੇ ਖ਼ੁਸ਼ ਕੀਤੇ ਮੁਲਾਜ਼ਮ, ਦੀਵਾਲੀ 'ਤੇ ਦਿੱਤਾ ਵੱਡਾ ਤੋਹਫ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8