ਭਾਰਤ ਸਰਕਾਰ ਨੇ ਟਵਿੱਟਰ ਤੋਂ ਮੰਗੀ 474 ਅਕਾਊਂਟ ਦੀ ਜਾਣਕਾਰੀ, ਜਾਣੋ ਕੀ ਹੈ ਮਾਮਲਾ

11/02/2019 5:18:08 PM

ਨਵੀਂ ਦਿੱਲੀ—ਭਾਰਤ ਸਰਕਾਰ ਨੇ ਟਵਿੱਟਰ ਨੂੰ 474 ਅਕਾਊਂਟ ਦੇ ਬਾਰੇ 'ਚ ਜਾਣਕਾਰੀ ਪ੍ਰਦਾਨ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ਦੇ ਦੌਰਾਨ ਕਾਨੂੰਨ ਦਾ ਉਲੰਘਣ ਕਰਨ 'ਤੇ 504 ਅਕਾਊਂਟ ਨੂੰ ਖਤਮ ਕਰਨ ਜਾਂ ਉਨ੍ਹਾਂ ਦੀ ਸਮੱਗਰੀ ਹਟਾਉਣ ਦਾ ਵੀ ਅਨੁਰੋਧ ਕੀਤਾ ਹੈ। ਟਵਿੱਟਰ ਦੀ ਹਾਲੀਆ ਪਾਰਦਰਸ਼ਿਤਾ ਰਿਪੋਰਟ ਮੁਤਾਬਕ ਇਸ ਨੇ 5 ਫੀਸਦੀ ਸੂਚਨਾ ਅਨੁਰੋਧ ਮਾਮਲਿਆਂ 'ਚ ਭਾਰਤ ਸਰਕਾਰ ਦੀ ਮਦਦ ਕੀਤੀ ਅਤੇ ਅਕਾਊਂਟ ਹਟਾਉਣ ਦੀ ਅਪੀਲ 'ਤੇ ਕੁੱਲ 6 ਫੀਸਦੀ ਮਾਮਲਿਆਂ ਦਾ ਨੋਟਿਸ ਲਿਆ।

PunjabKesari
ਭਾਰਤ ਵਲੋਂ ਕੁੱਲ 1,268 ਟਵਿੱਟਰ ਅਕਾਊਂਟ ਨੂੰ ਸੂਚਨਾ ਪ੍ਰਾਪਤ ਕਰਨ ਦੇ ਅਨੁਰੋਧ ਲਈ ਅਤੇ 2,484 ਅਕਾਊਂਟ ਨੂੰ ਹਟਾਉਣ ਲਈ ਕਿਹਾ ਗਿਆ ਸੀ। ਭਾਰਤ ਸਰਕਾਰ ਨੇ ਜੁਲਾਈ ਤੋਂ ਦਸੰਬਰ 2018 ਦੇ ਸਮੇਂ 'ਚ 422 ਟਵਿੱਟਰ ਖਾਤਿਆਂ ਲਈ ਸੂਚਨਾ ਦਾ ਅਨੁਰੋਧ ਕੀਤਾ। ਜਦੋਂਕਿ ਕਾਨੂੰਨ ਇੰਫੋਰਸਮੈਂਟ ਏਜੰਸੀਆਂ ਨੇ ਮਾਈਕ੍ਰੋ-ਬਲਾਂਗਿੰਗ ਪਲੇਟਫਾਰਮ ਤੋਂ ਕਾਨੂੰਨ ਦਾ ਉਲੰਘਣ ਕਰਨ ਲਈ 667 ਖਾਤਿਆਂ ਨੂੰ ਹਟਾਉਣ ਲਈ ਅਪੀਲ ਕੀਤੀ ਸੀ।

PunjabKesari
ਅਮਰੀਕੀ ਸਰਕਾਰ ਸਭ ਤੋਂ ਅੱਗੇ
ਅਕਾਊਂਟ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਅਨੁਰੋਧ ਕਰਨ ਦੇ ਮਾਮਲੇ 'ਚ ਇਸ ਵਾਰ ਵੀ ਅਮਰੀਕੀ ਸਰਕਾਰ ਸਭ ਤੋਂ ਅੱਗੇ ਰਹੀ। ਸਮੀਖਿਆ ਸਮੇਂ ਦੌਰਾਨ ਅਮਰੀਕਾ ਨੇ ਸੰਸਾਰਕ ਅਨੁਰੋਧਾਂ ਦੀ ਮੁਕਾਬਲਾਤਨ ਜਾਣਕਾਰੀ ਪਾਉਣ ਲਈ ਕੁੱਲ 29 ਫੀਸਦੀ ਅਨੁਰੋਧ ਕੀਤਾ। ਕੰਪਨੀ ਨੇ ਆਪਣੀ ਨਿੱਜੀ ਸੂਚਨਾ ਨੀਤੀਆਂ ਦੇ ਤਹਿਤ ਸੰਭਾਵਤ ਉਲੰਘਣ ਦੇ ਲਈ ਰਿਪੋਰਟ ਕੀਤੇ ਗਏ ਖਾਤਿਆਂ 'ਚ 48 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।

PunjabKesari
ਕੰਪਨੀ ਵਲੋਂ ਕਿਹਾ ਗਿਆ ਹੈ ਕਿ ਅਸੀਂ ਪਿਛਲੀ ਸਮੀਖਿਆ ਸਮੇਂ ਦੀ ਤੁਲਨਾ 'ਚ 119 ਫੀਸਦੀ ਜ਼ਿਆਦਾ ਖਾਤਿਆਂ ਨੂੰ ਰੱਦ ਕਰ ਦਿੱਤਾ ਹੈ। ਟਵਿੱਟਰ ਨੇ ਇਸ ਦੌਰਾਨ ਬਾਲ ਯੌਨ ਸੋਸ਼ਨ ਨਾਲ ਸੰਬੰਧਤ ਉਲੰਘਣ ਲਈ ਕੁੱਲ ਦੋ ਲੱਖ 44 ਹਜ਼ਾਰ 188 ਖਾਤਿਆਂ ਨੂੰ ਰੱਦ ਕਰ ਦਿੱਤਾ।


Aarti dhillon

Content Editor

Related News