ਇੰਫੋਸਿਸ ਦਾ ਮੁਨਾਫਾ 12.2 ਫੀਸਦੀ ਘਟਿਆ
Saturday, Jan 12, 2019 - 10:45 AM (IST)

ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਤੀਜੀ ਤਿਮਾਹੀ 'ਚ ਇੰਫੋਸਿਸ ਦਾ ਮੁਨਾਫਾ 12.2 ਫੀਸਦੀ ਘਟ ਕੇ 3,609 ਕਰੋੜ ਰੁਪਏ ਰਿਹਾ ਹੈ ਜਦੋਂਕਿ ਵਿੱਤੀ ਸਾਲ 2019 ਦੀ ਦੂਜੀ ਤਿਮਾਹੀ 'ਚ ਇੰਫੋਸਿਸ ਦਾ ਮੁਨਾਫਾ 4110 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2019 ਦੀ ਤੀਜੀ ਤਿਮਾਹੀ 'ਚ ਇੰਫੋਸਿਸ ਦੀ ਡਾਲਰ 'ਚ ਹੋਣ ਵਾਲੀ ਆਮਦਨ 2.2 ਫੀਸਦੀ ਵਧ ਕੇ 289.7 ਕਰੋੜ ਰੁਪਏ ਰਹੀ ਹੈ ਜਦੋਂਕਿ ਵਿੱਤੀ ਸਾਲ 2019 ਦੀ ਦੂਜੀ ਤਿਮਾਹੀ 'ਚ ਇੰਫੋਸਿਸ ਦੀ ਡਾਲਰ 'ਚ ਹੋਣ ਵਾਲੀ ਆਮਦਨ 252.1 ਕਰੋੜ ਰੁਪਏ ਰਹੀ ਸੀ। ਵਿੱਤੀ ਸਾਲ 2019 ਦੀ ਤੀਜੀ ਤਿਮਾਹੀ 'ਚ ਇੰਫੋਸਿਸ ਦੀ ਰੁਪਏ 'ਚ ਹੋਣ ਵਾਲੀ ਆਮਦਨ 3.1 ਫੀਸਦੀ ਵਧ ਕੇ 21400 ਕਰੋੜ ਰੁਪਏ ਰਹੀ ਹੈ ਜਦੋਂਕਿ ਵਿੱਤੀ ਸਾਲ 2019 ਦੀ ਦੂਜੀ ਤਿਮਾਹੀ 'ਚ ਇੰਫੋਸਿਸ ਦੀ ਰੁਪਏ 'ਚ ਹੋਣ ਵਾਲੀ ਆਮਦਨ 20609 ਕਰੋੜ ਰੁਪਏ ਰਹੀ ਸੀ।
ਤਿਮਾਹੀ ਦਰ ਤਿਮਾਹੀ 'ਚ ਅਕਤੂਬਰ-ਦਸੰਬਰ ਤਿਮਾਹੀ 'ਚ ਇੰਫੋਸਿਸ ਦਾ ਐਬਿਟ 4894 ਕਰੋੜ ਰੁਪਏ ਤੋਂ ਘਟ ਕੇ 4830 ਕਰੋੜ ਰੁਪਏ ਰਿਹਾ ਹੈ। ਤਿਮਾਹੀ ਆਧਾਰ 'ਤੇ ਤੀਜੀ ਤਿਮਾਹੀ 'ਚ ਐਬਿਟ ਮਾਰਜਨ 23.7 ਫੀਸਦੀ ਤੋਂ ਘਟ ਕੇ 22.6 ਫੀਸਦੀ 'ਤੇ ਰਿਹਾ ਹੈ।