ਇਨਫੋਸਿਸ ਦੀ ਸਟੇਟਰ ''ਚ 75 ਫ਼ੀਸਦੀ ਹਿੱਸੇਦਾਰੀ ਦੀ ਅਕਵਾਇਰਮੈਂਟ ਪੂਰੀ

05/24/2019 8:29:23 PM

ਨਵੀਂ ਦਿੱਲੀ-ਸੂਚਨਾ ਤਕਨੀਕੀ ਕੰਪਨੀ ਇਨਫੋਸਿਸ ਨੇ ਕਿਹਾ ਕਿ ਉਸ ਨੇ ਏ. ਬੀ. ਐੱਨ. ਐਮਰੋ ਬੈਂਕ ਦੀ ਪੂਰਨ ਮਾਲਕੀ ਵਾਲੀ ਇਕਾਈ ਸਟੇਟਰ ਐੱਨ. ਵੀ. ਦੀ 75 ਫ਼ੀਸਦੀ ਹਿੱਸੇਦਾਰੀ ਖਰੀਦਣ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ। ਕੰਪਨੀ ਨੇ ਇਹ ਹਿੱਸੇਦਾਰੀ ਲਗਭਗ 989 ਕਰੋੜ ਰੁਪਏ 'ਚ ਖਰੀਦਣ ਦਾ ਮਾਰਚ 'ਚ ਐਲਾਨ ਕੀਤਾ ਸੀ। ਬਾਕੀ 25 ਫ਼ੀਸਦੀ ਹਿੱਸੇਦਾਰੀ ਏ. ਬੀ. ਐੱਨ. ਐਮਰੋ ਕੋਲ ਰਹੇਗੀ। ਇਨਫੋਸਿਸ ਨੇ ਕਿਹਾ, ''ਇਸ ਹਿੱਸੇਦਾਰੀ ਨਾਲ ਕਰਜ਼ਾ ਦੇਣ ਵਾਲੀ ਸੇਵਾ ਦੀ ਮੁੱਲ ਲੜੀ 'ਚ ਤਕਨੀਕੀ ਅਤੇ ਕਾਰੋਬਾਰ ਪ੍ਰਕਿਰਿਆ ਪ੍ਰਬੰਧਨ ਦਾਤੇ ਦੇ ਤੌਰ 'ਤੇ ਇਨਫੋਸਿਸ ਦੀ ਸਥਿਤੀ ਮਜ਼ਬੂਤ ਹੋਵੇਗੀ। ਇਸ ਨਾਲ ਤਜਰਬਾ ਅਤੇ ਸੰਚਾਲਨ ਯੋਗਤਾ ਬਿਹਤਰ ਹੋਵੇਗੀ।'' ਕੰਪਨੀ ਨੇ ਕਿਹਾ ਕਿ ਇਸ ਸੌਦੇ ਨਾਲ ਉਸ ਨੂੰ ਖਪਤਕਾਰਾਂ ਨੂੰ ਡਿਜੀਟਲ ਬਦਲਾਅ ਦੇ ਅਗਲੇ ਦੌਰ 'ਚ ਲਿਜਾਣ 'ਚ ਮਦਦ ਕਰਨ ਦੀ ਰਣਨੀਤੀ ਦਾ ਵਿਸਥਾਰ ਕਰਨ 'ਚ ਮਦਦ ਮਿਲੇਗੀ।


Karan Kumar

Content Editor

Related News