Infosys ਕੰਪਨੀ ਨੇ ਕਰਮਚਾਰੀਆਂ ਦੀ  ਵੇਰੀਏਬਲ ਤਨਖ਼ਾਹ ''ਚ ਕੀਤੀ 70% ਦੀ ਕਟੌਤੀ

Tuesday, Aug 23, 2022 - 02:21 PM (IST)

Infosys ਕੰਪਨੀ ਨੇ ਕਰਮਚਾਰੀਆਂ ਦੀ  ਵੇਰੀਏਬਲ ਤਨਖ਼ਾਹ ''ਚ ਕੀਤੀ 70% ਦੀ ਕਟੌਤੀ

ਮੁੰਬਈ : ਦੇਸ਼ ਦੀ ਦੂਜੀ ਸਭ ਤੋਂ ਵੱਡੀ ਸਾਫਟਵੇਅਰ ਬਣਾਉਣ ਵਾਲੀ ਕੰਪਨੀ ਇੰਫੋਸਿਸ ਨੇ  ਜੂਨ ਤਿਮਾਹੀ ਲਈ   ਕਰਮਚਾਰੀਆਂ ਦੀਆਂ ਤਨਖ਼ਾਹਾਂ  ਨੂੰ   ਘਟਾ ਕੇ ਲਗਭਗ 70 ਫ਼ੀਸਦੀ ਕਰ ਦਿੱਤਾ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।

ਵਿਪਰੋ ਨੇ ਹਾਲ ਹੀ ਵਿੱਚ ਘਟਦੇ  ਮਾਰਜਿਨ ਅਤੇ ਤਕਨਾਲੋਜੀ ਵਿੱਚ  ਨਿਵੇਸ਼ ਕਾਰਨ ਕਰਮਚਾਰੀਆਂ ਲਈ ਵੇਰੀਏਬਲ ਪੇ  ਵੀ ਬੰਦ ਕਰ ਦਿੱਤੀ ਸੀ। ਇਸ ਤੋਂ ਇਲਾਵਾ ਟਾਟਾ ਕੰਸਲਟੈਂਸੀ ਸਰਵਿਸਿਜ਼  ਨੇ ਵੀ ਕੁਝ ਕਰਮਚਾਰੀਆਂ ਦੀ ਤਿਮਾਹੀ ਵੇਰੀਏਬਲ ਤਨਖ਼ਾਹ ਨੂੰ ਇਕ ਮਹੀਨੇ ਲਈ ਰੋਕ ਦਿੱਤਾ ਹੈ।

ਸੂਤਰਾਂ ਮੁਤਾਬਕ ਇਨਫੋਸਿਸ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਲਈ ਵੇਰੀਏਬਲ ਤਨਖ਼ਾਹ ਨੂੰ ਘਟਾ ਕੇ 70 ਫ਼ੀਸਦੀ ਕਰ ਦਿੱਤਾ ਹੈ ਅਤੇ ਕਰਮਚਾਰੀਆਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਹੈ। ਇੰਫੋਸਿਸ ਨੇ ਇਸ ਸਬੰਧ 'ਚ ਭੇਜੀ ਗਈ ਈ-ਮੇਲ ਦਾ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ।

ਇੰਫੋਸਿਸ ਦਾ ਮੁਨਾਫਾ 3.2ਫ਼ੀਸਦੀ  5,960 ਰੁਪਏ ਵਧ ਕੇ ਕਰੋੜ ਹੋ ਗਿਆ

ਇਨਫੋਸਿਸ ਨੇ ਵਧਦੀ ਲਾਗਤਾਂ ਦੇ ਦੌਰਾਨ ਵੀ  ਜੂਨ ਤਿਮਾਹੀ ਵਿੱਚ ਆਪਣੇ ਸ਼ੁੱਧ ਲਾਭ ਵਿੱਚ 3.2 ਫ਼ੀਸਦੀ ਵਾਧਾ ਦਰਜ ਕੀਤਾ ਹੈ। ਪਰ ਇਹ ਕੰਪਨੀ ਦੇ ਅਨੁਮਾਨ ਤੋਂ ਘੱਟ ਸੀ। ਹਾਲ ਹੀ 'ਚ ਕੰਪਨੀ ਨੇ ਕਿਹਾ ਸੀ ਕਿ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਉਸ ਦਾ ਏਕੀਕ੍ਰਿਤ ਸ਼ੁੱਧ ਲਾਭ 3.2 ਫ਼ੀਸਦੀ ਵਧ ਕੇ 5,360 ਕਰੋੜ ਰੁਪਏ ਹੋ ਗਿਆ ਹੈ।

ਰੇਵੇਨਿਊ  23.6ਫ਼ੀਸਦੀ ਤੋਂ  ਵਧ ਕੇ 34,470 ਕਰੋੜ ਰੁਪਏ ਹੋ ਗਿਆ                    

ਅਪ੍ਰੈਲ-ਜੂਨ ਤਿਮਾਹੀ ਦੇ ਨਤੀਜਿਆਂ ਬਾਰੇ ਸਟਾਕ ਐਕਸਚੇਂਜ ਨੂੰ ਜਾਣਕਾਰੀ ਦਿੰਦੇ ਹੋਏ ਕੰਪਨੀ ਨੇ ਕਿਹਾ ਸੀ ਕਿ ਇਕ ਸਾਲ ਪਹਿਲਾਂ ਇਸੇ ਤਿਮਾਹੀ 'ਚ ਉਸ ਦਾ ਸ਼ੁੱਧ ਲਾਭ 5,195 ਕਰੋੜ ਰੁਪਏ ਸੀ। ਜੂਨ ਤਿਮਾਹੀ 'ਚ ਕੰਪਨੀ ਦੀ ਆਮਦਨ 23.6 ਫੀਸਦੀ ਵਧ ਕੇ 34,470 ਕਰੋੜ ਰੁਪਏ ਹੋ ਗਈ। ਅਪ੍ਰੈਲ-ਜੂਨ 2021 ਦੀ ਤਿਮਾਹੀ 'ਚ ਇਹ 27,869 ਕਰੋੜ ਰੁਪਏ ਸੀ।


author

Harinder Kaur

Content Editor

Related News