ਨਹੀਂ ਰੁਕ ਰਹੀ ਮਹਿੰਗਾਈ, 6 ਦਿਨਾਂ ਦੇ ਅੰਦਰ ਦਿੱਲੀ ''ਚ ਦੂਜੀ ਵਾਰ ਵਧੇ CNG ਦੇ ਭਾਅ

05/21/2022 11:15:27 AM

ਬਿਜਨੈੱਸ ਡੈਸਕ- ਦੇਸ਼ ਭਰ 'ਚ ਮਹਿੰਗਾਈ ਰੁੱਕਣ ਦਾ ਨਾਮ ਹੀ ਨਹੀਂ ਲੈ ਰਹੀ ਹੈ। ਇਕ ਵਾਰ ਫਿਰ ਤੋਂ ਆਮ ਲੋਕਾਂ ਦੀ ਜੇਬ ਭਾਰੀ ਹੋਣ ਵਾਲੀ ਹੈ। ਦਰਅਸਲ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸੀ.ਐੱਨ.ਜੀ. ਦੀਆਂ ਕੀਮਤਾਂ 'ਚ ਇਕ ਵਾਰ ਫਿਰ ਤੋਂ ਵਾਧਾ ਕੀਤਾ ਗਿਆ ਹੈ। ਦਿੱਲੀ 'ਚ ਸੀ.ਐੱਨ.ਜੀ. ਦੀਆਂ ਵਧੀਆਂ ਹੋਈਆਂ ਕੀਮਤਾਂ 21 ਮਈ ਨੂੰ ਪ੍ਰਭਾਵੀ ਹੋਣਗੀਆਂ। 6 ਦਿਨਾਂ ਦੇ ਅੰਦਰ ਦਿੱਲੀ 'ਚ ਦੂਜੀ ਵਾਰ ਸੀ.ਐੱਨ.ਜੀ. ਦੇ ਭਾਅ ਵਧਾਏ ਗਏ। ਇਸ ਤੋਂ ਪਹਿਲੇ 15 ਮਈ ਨੂੰ ਦਿੱਲੀ-ਐੱਨ.ਸੀ.ਆਰ. 'ਚ ਸੀ.ਐੱਨ.ਜੀ. ਦੀ ਕੀਮਤ 'ਚ 2 ਰੁਪਏ ਪ੍ਰਤੀ ਕਿਲੋਗ੍ਰਾਮ ਵਧਾਏ ਗਏ। ਦਿੱਲੀ 'ਚ ਲੋਕਾਂ ਨੂੰ ਹੁਣ ਇਕ ਕਿਲੋਗ੍ਰਾਮ ਸੀ.ਐੱਨ.ਜੀ. ਲਈ ਗਾਹਕਾਂ ਨੂੰ 75.61 ਰੁਪਏ ਦੀ ਕੀਮਤ ਚੁਕਾਉਣੀ ਹੋਵੇਗੀ। 
ਦਿੱਲੀ ਦੇ ਨਾਲ ਲਗਦੇ ਗਾਜ਼ੀਆਬਾਦ, ਨੋਇਡਾ ਅਤੇ ਗ੍ਰੇਟਰ ਨੋਇਡਾ 'ਚ ਵੀ ਸੀ.ਐੱਨ.ਜੀ. ਦੇ ਭਾਅ 'ਚ 2 ਰੁਪਏ ਦਾ ਵਾਧਾ ਦੇਖਣ ਨੂੰ ਮਿਲੀਆ ਹੈ, ਇਸ ਤੋਂ ਬਾਅਦ ਹੁਣ ਇਨ੍ਹਾਂ ਸ਼ਹਿਰਾਂ 'ਚ ਪ੍ਰਤੀ ਕਿਲੋਗ੍ਰਾਮ ਸੀ.ਐੱਨ.ਜੀ. ਦੀ ਕੀਮਤ 78.17 ਰੁਪਏ ਹੋ ਗਈ ਹੈ। ਉਧਰ ਗੁਰੂਗ੍ਰਾਮ 'ਚ ਰਹਿਣ ਵਾਲਿਆਂ ਦਾ ਇਕ ਕਿਲੋਗ੍ਰਾਮ ਸੀ.ਐੱਨ.ਜੀ. ਨੂੰ ਲਏ 83.94 ਰੁਪਏ ਦੀ ਕੀਮਤ ਚੁਕਾਉਣੀ ਹੋਵੇਗੀ। 
ਦਿੱਲੀ ਤੋਂ ਇਲਾਵਾ ਰੇਵਾੜੀ 'ਚ ਸੀ.ਐੱਨ.ਜੀ. ਦੀ ਕੀਮਤ ਵਧਾਉਣ ਤੋਂ ਬਾਅਦ ਹੁਣ 86.07 ਰੁਪਏ, ਕਾਨਪੁਰ 'ਚ 87.40 ਰੁਪਏ, ਅਜ਼ਮੇਰ 'ਚ 85.88 ਰੁਪਏ, ਕਰਨਾਲ 'ਚ 84.27 ਰੁਪਏ, ਮੁਜ਼ੱਫਰਨਗਰ 'ਚ 82.84 ਰੁਪਏ ਪ੍ਰਤੀ ਕਿਲੋਗ੍ਰਾਮ ਨਾਲ ਕੀਮਤ ਚੁਕਾਉਣੀ ਹੋਵੇਗੀ। 


Aarti dhillon

Content Editor

Related News