ਤਿਉਹਾਰਾਂ ਤੋਂ ਪਹਿਲਾਂ ਆਮ ਆਦਮੀ ਨੂੰ ਵੱਡਾ ਝਟਕਾ, ਕਣਕ-ਚੌਲ ਸਮੇਤ ਮਹਿੰਗੀਆਂ ਹੋਈਆਂ ਇਹ ਚੀਜ਼ਾਂ

10/12/2022 4:52:07 PM

ਨਵੀਂ ਦਿੱਲੀ : ਤਿਉਹਾਰਾਂ ਦੇ ਸੀਜ਼ਨ 'ਚ ਮਹਿੰਗਾਈ ਨੇ ਜ਼ੋਰ ਫੜ ਲਿਆ ਹੈ। ਪਿਛਲੇ ਦੋ ਦਿਨਾਂ ਤੋਂ ਜ਼ਰੂਰੀ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ 'ਚ ਤੇਜ਼ੀ ਆਈ ਹੈ। ਖ਼ਪਤਕਾਰ ਮਾਮਲਿਆਂ ਦੇ ਮੰਤਰਾਲੇ ਮੁਤਾਬਿਕ ਕਣਕ, ਆਟਾ, ਚਾਵਲ, ਦਾਲਾਂ ਦੇ ਨਾਲ-ਨਾਲ ਤੇਲ, ਆਲੂ ਅਤੇ ਗੰਢਿਆਂ ਦੀਆਂ ਕੀਮਤਾਂ 'ਚ ਵੀ ਪੰਜ ਫ਼ੀਸਦੀ ਤੱਕ ਦਾ ਵਾਧਾ ਹੋਇਆ ਹੈ।

ਅੰਕੜਿਆਂ ਮੁਤਾਬਿਕ 9 ਅਕਤੂਬਰ ਨੂੰ ਚੌਲਾਂ ਦੀ ਕੀਮਤ 37.65 ਰੁਪਏ ਪ੍ਰਤੀ ਕਿਲੋਗ੍ਰਾਮ ਸੀ ਜਦਕਿ 11-7-2022 ਨੂੰ ਇਹ 38.06 ਰੁਪਏ ਤੱਕ ਪਹੁੰਚ ਗਈ। ਕਣਕ ਦੀ ਕੀਮਤ 30.09 ਰੁਪਏ ਤੋਂ ਵਧ ਕੇ 30.97 ਰੁਪਏ ਹੋ ਗਈ ਜਦੋਂਕਿ ਆਟੇ ਦੀ ਕੀਮਤ 35 ਰੁਪਏ ਤੋਂ ਵਧ ਕੇ 36.26 ਰੁਪਏ ਪ੍ਰਤੀ ਕਿਲੋ ਹੋ ਗਈ। ਆਲੂ ਦੀ ਕੀਮਤ 26.36 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 28.20 ਰੁਪਏ, ਪਿਆਜ਼ ਦੀ ਕੀਮਤ 24.31 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 27.28 ਰੁਪਏ ਹੋ ਗਈ ਹੈ। ਟਮਾਟਰ ਦੀ ਕੀਮਤ 43.14 ਰੁਪਏ ਤੋਂ ਵਧ ਕੇ 45.97 ਰੁਪਏ ਪ੍ਰਤੀ ਕਿਲੋ ਹੋ ਗਈ ਹੈ।

ਅੰਕੜਿਆਂ ਮੁਤਾਬਿਕ ਇਸ ਦੌਰਾਨ ਚਨਾ ਦਾਲ ਦੀ ਕੀਮਤ 71.21 ਰੁਪਏ ਤੋਂ ਵਧ ਕੇ 74 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ, ਜਦੋਂ ਕਿ ਅਰਹਰ ਦਾਲ ਦੀ ਕੀਮਤ 110 ਰੁਪਏ ਤੋਂ ਵਧ ਕੇ 112 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਇਸੇ ਸਮੇਂ ਦੌਰਾਨ ਉੜਦ ਦੀ ਦਾਲ ਦੀ ਕੀਮਤ 106.53 ਰੁਪਏ ਤੋਂ ਵਧ ਕੇ 108.77 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਮੂੰਗੀ ਦੀ ਦਾਲ ਦੀ ਕੀਮਤ 101.54 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 103.49 ਰੁਪਏ ਹੋ ਗਈ ਹੈ। ਮਸਰ ਦੀ ਦਾਲ 94.17 ਰੁਪਏ ਤੋਂ ਵਧ ਕੇ 95.76 ਰੁਪਏ ਹੋ ਗਈ ਹੈ ਜਦੋਂਕਿ ਖੰਡ ਦੀ ਕੀਮਤ 41.92 ਰੁਪਏ ਤੋਂ ਵਧ ਕੇ 42.66 ਰੁਪਏ ਪ੍ਰਤੀ ਕਿਲੋ ਹੋ ਗਈ ਹੈ।ਇਸ ਤੋਂ ਇਲਾਵਾ ਪਿਛਲੇ ਦੋ ਦਿਨਾਂ 'ਚ ਖੰਡ 41.92 , ਮੂੰਗਫ਼ਲੀ ਦਾ ਤੇਲ 185.62 ,ਵੈਜੀਟੇਬਲ ਆਇਲ 145.00 ਸੋਇਆ ਤੇਲ 147.24, ਸੂਰਜਮੁਖੀ ਦਾ ਤੇਲ 163.52 ਰੁਪਏ ਕਿਲੋ ਹੋ ਗਿਆ।


Anuradha

Content Editor

Related News