18 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚੀ ਮਹਿੰਗਾਈ, ਅਪ੍ਰੈਲ 'ਚ ਪ੍ਰਚੂਨ ਮਹਿੰਗਾਈ ਦਰ ਰਹੀ 4.70 ਫੀਸਦੀ

Friday, May 12, 2023 - 06:05 PM (IST)

ਨਵੀਂ ਦਿੱਲੀ - ਲਗਾਤਾਰ ਦੂਜੇ ਮਹੀਨੇ ’ਚ ਪ੍ਰਚੂਨ ਮਹਿੰਗਾਈ ’ਚ ਕਰੀਬ 1 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਅੰਕੜਿਆਂ ਮੁਤਾਬਕ ਦੇਸ਼ ਦੀ ਪ੍ਰਚੂਨ ਮਹਿੰਗਾਈ 18 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਆਉਂਦੇ ਹੋਏ 4.7 ਫੀਸਦੀ ’ਤੇ ਆ ਗਈ ਹੈ। ਇਸ ਤੋਂ ਪਹਿਲਮ ਮਾਰਚ ਦੇ ਮਹੀਨੇ ’ਚ ਮਹਿੰਗਾਈ ਦਰ 5.66 ਫੀਸਦੀ ’ਤੇ ਪਹੁੰਚ ਗਈ ਸੀ। ਆਖਰੀ ਵਾਰ ਸਭ ਤੋਂ ਘੱਟ ਮਹਿੰਗਾਈ ਅਕਤੂਬਰ 2021 ’ਚ ਦੇਖਣ ਨੂੰ ਮਿਲੀ ਸੀ, ਉਦੋਂ ਦੇਸ਼ ਦੀ ਪ੍ਰਚੂਨ ਮਹਿੰਗਾਈ 4.5 ਫੀਸਦੀ ’ਤੇ ਪੁੱਜ ਗਈ ਸੀ।

ਇਹ ਵੀ ਪੜ੍ਹੋ : ਸਿਰਫ਼ ਬੈਂਕ-ਬੀਮਾ ਕੰਪਨੀ ਹੀ ਨਹੀਂ ਮਿਊਚਲ ਫੰਡਾਂ ਕੋਲ ਵੀ ਲਾਵਾਰਸ ਪਏ ਹਨ ਕਰੋੜਾਂ ਰੁਪਏ

ਭੋਜਨ ਅਤੇ ਫਿਊਲ ਮਹਿੰਗਾਈ ’ਚ ਕਮੀ ਆਉਣ ਕਾਰਣ ਪ੍ਰਚੂਨ ਮਹਿੰਗਾਈ ’ਚ ਕਮੀ ਦੇਖਣ ਨੂੰ ਮਿਲੀ ਹੈ। ਐਨਰਜੀ ਦੀ ਕੀਮਤ ਵਿਚ ਕਮੀ ਆਈ ਹੈ ਅਤੇ ਅਨਾਜ ਅਤੇ ਸਬਜ਼ੀਆਂ ਦੀਆਂ ਕੀਮਤਾਂ ’ਚ ਨਰਮੀ ਦੇਖਣ ਨੂੰ ਮਿਲੀ, ਜਿਸ ਕਾਰਣ ਕੰਜਿਊਮਰ ਪ੍ਰਾਈਸ ਇੰਡੈਕਸ (ਸੀ. ਪੀ. ਆਈ.) ਆਧਾਰਿਤ ਪ੍ਰਚੂਨ ਮਹਿੰਗਾਈ ’ਚ ਗਿਰਾਵਟ ਦੇਖਣ ਨੂੰ ਮੀਲ ਹੈ। ਕੰਜਿਊਮਰ ਫੂਡ ਪ੍ਰਾਈਸ ਇੰਡੈਕਸ ਅਪ੍ਰੈਲ ’ਚ ਘਟ ਕੇ 3.84 ਫੀਸਦੀ ’ਤੇ ਆ ਗਿਆ ਹੈ।

ਸਬਜ਼ੀਆਂ ਦੀਆਂ ਘਟੀਆਂ ਕੀਮਤਾਂ

ਪੇਂਡੂ ਮਹਿੰਗਾਈ 4.68 ਜਦ ਕਿ ਸ਼ਹਿਰੀ ਮਹਿੰਗਾਈ 4.85 ਫੀਸਦੀ ਦੇਖਣ ਨੂੰ ਮਿਲੀ। ਅਪ੍ਰੈਲ ’ਚ ਸਬਜ਼ੀਆਂ ਦੀ ਮਹਿੰਗਾਈ ਦਰ ’ਚ 6.50 ਫੀਸਦੀ ਦੀ ਗਿਰਾਵਟ ਦੇਖੀ ਗਈ। ਫੂਡ ਅਤੇ ਫਿਊਲ ਸੈਗਮੈਂਟ ’ਚ ਮਹਿੰਗਾਈ ਦਾ ਪੱਧਰ 4.22 ਅਤੇ 5.52 ਫੀਸਦੀ ਰਿਹਾ। ਭਾਰਤ ਦੀ ਰਿਟੇਲ ਮਹਿੰਗਾਈ ਲਗਾਤਾਰ ਤਿੰਨ ਤਿਮਾਹੀਆਂ ਤੋਂ ਆਰ. ਬੀ. ਆਈ. ਦੇ 6 ਫੀਸਦੀ ਟੀਚੇ ਤੋਂ ਉੱਪਰ ਸੀ ਅਤੇ ਨਵੰਬਰ 2022 ’ਚ ਹੀ ਆਰ. ਬੀ. ਆਈ. ਦੇ ਟਾਲਰੈਂਸ ਪੱਧਰ ’ਤੇ ਆਉਣ ’ਚ ਸਫਲ ਰਹੀ ਸੀ।

ਇਹ ਵੀ ਪੜ੍ਹੋ :  US ਦੇ ਵਿੱਤ ਮੰਤਰੀ ਦਾ Shocking ਖੁਲਾਸਾ : ਵੱਡੇ ਕਰਜ਼ੇ 'ਚ ਡੁੱਬਿਆ ਅਮਰੀਕਾ, ਡਿਫਾਲਟਰ ਹੋਣ ਦਾ ਖ਼ਤਰਾ ਵਧਿਆ

ਆਰ. ਬੀ. ਆਈ. ਨੇ ਕੀਤੇ ਹਨ ਯਤਨ

53 ਅਰਥਸ਼ਾਸਤਰੀਆਂ ਦੇ ਰਾਇਟਰਸ ਪੋਲ ਨੇ ਅਪ੍ਰੈਲ ’ਚ ਮਹਿੰਗਾਈ ਦੇ 4.80 ਫੀਸਦੀ ਤੱਕ ਘੱਟ ਹੋਣ ਦਾ ਅਨੁਮਾਨ ਲਗਾਇਆ ਸੀ। ਮਾਰਚ ਇਸ ਸਾਲ ਹੁਣ ਤੱਕ ਦਾ ਪਹਿਲਾ ਮਹੀਨਾ ਸੀ, ਜਿੱਥੇ ਭਾਰਤ ਨੇ ਮਹਿੰਗਾਈ ਨੂੰ 6 ਫੀਸਦੀ ਤੋਂ ਹੇਠਾਂ ਦੇਖਿਆ ਹੈ। ਮਹਿੰਗਾਈ ’ਤੇ ਲਗਾਮ ਲਗਾਉਣ ਦੇ ਯਤਨ ’ਚ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਹੁਣ ਤੱਕ ਮਈ 2022 ਤੋਂ ਫਰਵਰੀ 2023 ਤੱਕ ਰੇਪੋ ਰੇਟ ’ਚ 250 ਆਧਾਰ ਅੰਕ ਦਾ ਵਾਧਾ ਕੀਤਾ ਹੈ। ਪਿਛਲੇ ਵਿੱਤੀ ਸਾਲ ’ਚ ਜੋ 31 ਮਾਰਚ ਨੂੰ ਸਮਾਪਤ ਹੋਇਆ, ਆਰ. ਬੀ. ਆਈ. ਨੇ ਔਸਤ ਸਾਲਾਨਾ ਪ੍ਰਚੂਨ ਮਹਿੰਗਾਈ 6.5 ਫੀਸਦੀ ਦਾ ਅਨੁਮਾਨ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ : ਹੁਣ ਟ੍ਰੇਨ ਦੀ ਬੁਕਿੰਗ ਸਮੇਂ ਮਿਲੇਗੀ ਰੇਲਗੱਡੀ ਕੁੱਲ ਖਾਲ੍ਹੀ ਸੀਟਾਂ ਦੀ ਜਾਣਕਾਰੀ , ਨਹੀਂ ਚਲ ਸਕੇਗੀ ਟੀਟੀ ਦੀ ਮਨਮਰਜੀ

ਉਦਯੋਗਿਕ ਉਤਪਾਦਨ ਮਾਰਚ ’ਚ 1.1 ਫੀਸਦੀ ਵਧਿਆ

ਦੇਸ਼ ਦਾ ਉਦਯੋਗਿਕ ਉਤਪਾਦਨ ਮਾਰਚ ’ਚ 1.1 ਫੀਸਦੀ ਵਧਿਆ ਜਦ ਕਿ ਇਕ ਸਾਲ ਪਹਿਲਾਂ ਦੇ ਇਸੇ ਸਮੇਂ ਦੌਰਾਨ ਇਸ ਦੀ ਵਾਧਾ ਦਰ 2.2 ਫੀਸਦੀ ਰਹੀ ਸੀ। ਨੈਸ਼ਨਲ ਸਟੈਟਿਕਸ ਆਫਿਸ (ਐੱਨ. ਐੱਸ. ਓ.) ਵਲੋਂ ਜਾਰੀ ਅੰਕੜਿਆਂ ਮੁਤਾਬਕ ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ. ਆਈ. ਪੀ.) ਮਾਰਚ 2023 ’ਚ 1.1 ਫੀਸਦੀ ਵਧਿਆ। ਇਸ ਦੌਰਾਨ ਨਿਰਮਾਣ ਖੇਤਰ ਦਾ ਉਤਪਾਦਨ 0.5 ਫੀਸਦੀ ਹੀ ਵਧਿਆ। ਵਿੱਤੀ ਸਾਲ 2022-23 ਦੇ ਅੰਤਿਮ ਮਹੀਨੇ ਮਾਰਚ ’ਚ ਮਾਈਨਿੰਗ ਉਤਪਾਦਨ 6.8 ਫੀਸਦੀ ਵਧਿਆ ਜਦ ਕਿ ਬਿਜਲੀ ਉਤਪਾਦਨ ’ਚ 1.6 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਸਮੁੱਚੇ ਵਿੱਤੀ ਸਾਲ ’ਚ 2022-23 ’ਚ ਉਦਯੋਗਿਕ ਉਤਪਾਦਨ ਸੂਚਕ ਅੰਕ ’ਚ 5.1 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਜਦ ਕਿ ਵਿੱਤੀ ਸਾਲ 2021-22 ’ਚ ਇਹ 11.4 ਫੀਸਦੀ ਵਧਿਆ ਸੀ।

ਇਹ ਵੀ ਪੜ੍ਹੋ : ਪਾਕਿਸਤਾਨ-ਚੀਨ ਅਤੇ ਅਫਗਾਨਿਸਤਾਨ ਅੱਤਵਾਦ ਦੇ ਮੁੱਦੇ 'ਤੇ ਆਰਥਿਕ ਸਹਿਯੋਗ ਵਧਾਉਣ 'ਤੇ ਹੋਏ ਸਹਿਮਤ

ਰਿਟੇਲ ਮਹਿੰਗਾਈ ਆਰਬੀਆਈ ਦੇ ਅੰਕੜੇ ਸਹਿਣਸ਼ੀਲਤਾ ਬੈਂਡ ਦੇ ਅੰਦਰ ਦਰਜ ਕੀਤੇ ਗਏ ਹਨ। ਆਰਬੀਆਈ ਦੁਆਰਾ ਮਹਿੰਗਾਈ ਦਰ ਦੇ ਸਹਿਣਸ਼ੀਲਤਾ ਬੈਂਡ ਦਾ ਉਪਰਲਾ ਪੱਧਰ 6 ਪ੍ਰਤੀਸ਼ਤ ਤੱਕ ਹੇਠਾਂ ਆ ਗਿਆ ਹੈ। ਆਰਬੀਆਈ ਦੀ ਮੁਦਰਾ ਨੀਤੀ ਦੀ ਬੈਠਕ ਜੂਨ ਮਹੀਨੇ ਵਿੱਚ 6 ਤੋਂ 8 ਜੂਨ ਤੱਕ ਹੋਵੇਗੀ। 8 ਜੂਨ ਨੂੰ ਆਰਬੀਆਈ ਆਪਣੀ MPC ਮੀਟਿੰਗ ਦੇ ਫੈਸਲੇ ਦਾ ਐਲਾਨ ਕਰੇਗਾ। ਜੇਕਰ ਮਹਿੰਗਾਈ ਦੇ ਮੋਰਚੇ 'ਤੇ ਸਭ ਕੁਝ ਠੀਕ ਰਹਿੰਦਾ ਹੈ, ਤਾਂ ਵਿਆਜ ਦਰਾਂ ਵਿਚ ਰਾਹਤ ਦੀ ਉਮੀਦ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : 5 ਕਰੋੜ ਰੁਪਏ ਤੋਂ ਵੱਧ ਦੇ ਕਾਰੋਬਾਰ ਵਾਲੀਆਂ ਕੰਪਨੀਆਂ ਲਈ ਈ-ਚਲਾਨ ਕੱਢਣਾ ਹੋਇਆ ਲਾਜ਼ਮੀ, ਨੋਟੀਫਿਕੇਸ਼ਨ ਜਾਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News