ਉਦਯੋਗਿਕ ਉਤਪਾਦਨ ਦੀ ਗ੍ਰੋਥ ਉਮੀਦ ਨਾਲੋਂ ਬਿਹਤਰ, ਪਰ ਮਹਿੰਗਾਈ ਅਜੇ ਵੀ ਚਿੰਤਾ ਦਾ ਕਾਰਨ
Wednesday, Sep 13, 2023 - 10:13 AM (IST)

ਨਵੀਂ ਦਿੱਲੀ (ਭਾਸ਼ਾ)– ਤਾਜ਼ਾ ਸਰਕਾਰੀ ਅੰਕੜੇ ਭਾਰਤੀ ਅਰਥਵਿਵਸਥਾ ਦੀ ਰਲੀ-ਮਿਲੀ ਤਸਵੀਰ ਪੇਸ਼ ਕਰ ਰਹੇ ਹਨ। ਦੇਸ਼ ਵਿੱਚ ਪ੍ਰਚੂਨ ਮਹਿੰਗਾਈ ਦਰ ਦੇ ਤਾਜ਼ਾ ਅੰਕੜੇ ਪਿਛਲੇ ਮਹੀਨੇ ਦੇ ਮੁਕਾਬਲੇ ਕੁੱਝ ਨਰਮੀ ਦੇ ਬਾਵਜੂਦ ਚਿੰਤਾਜਨਕ ਬਣੇ ਹੋਏ ਹਨ। ਬੀਤੇ ਦਿਨ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਅਗਸਤ ਵਿੱਚ ਦੇਸ਼ ਦੀ ਪ੍ਰਚੂਨ ਮਹਿੰਗਾਈ ਦਰ 6.83 ਫ਼ੀਸਦੀ ਰਹੀ, ਜੋ ਜੁਲਾਈ ਦੇ 7.44 ਫ਼ੀਸਦੀ ਦੇ ਮੁਕਾਬਲੇ ਘੱਟ ਜ਼ਰੂਰ ਹੈ ਪਰ ਰਿਜ਼ਰਵ ਬੈਂਕ ਦੇ 6 ਫ਼ੀਸਦੀ ਦੇ ਵੱਧ ਤੋਂ ਵੱਧ ਟਾਲਰੈਂਸ ਪੱਧਰ ਤੋਂ ਹੁਣ ਵੀ ਕਾਫ਼ੀ ਉੱਪਰ ਹੈ। ਦੂਜੇ ਪਾਸੇ ਉਦਯੋਗਿਕ ਉਤਪਾਦਨ ਦੇ ਤਾਜ਼ਾ ਅੰਕੜੇ ਉਮੀਦ ਨਾਲੋਂ ਬਿਹਤਰ ਰਹੇ ਹਨ। ਜੁਲਾਈ ਦੇ ਮਹੀਨੇ ਵਿੱਚ ਦੇਸ਼ ਦੇ ਉਦਯੋਗਿਕ ਉਤਪਾਦਨ ’ਚ 5.7 ਫ਼ੀਸਦੀ ਦੀ ਗ੍ਰੋਥ ਦੇਖਣ ਨੂੰ ਮਿਲੀ ਹੈ, ਜਦ ਕਿ ਰਾਇਟਰਸ ਦੇ ਪੋਲ ’ਚ ਅਰਥਸ਼ਾਸਤਰੀਆਂ ਨੇ ਇਸ ਦੇ 4.8 ਫ਼ੀਸਦੀ ਦੇ ਲਗਭਗ ਰਹਿਣ ਦੀ ਉਮੀਦ ਪ੍ਰਗਟਾਈ ਸੀ।
ਇਹ ਵੀ ਪੜ੍ਹੋ : Etihad Airways ਨੇ Katrina Kaif ਨੂੰ ਬਣਾਇਆ ਆਪਣਾ ਬ੍ਰਾਂਡ ਅੰਬੈਸਡਰ
ਉਦਯੋਗਿਕ ਉਤਪਾਦਨ ਦੇ ਤਾਜ਼ਾ ਅੰਕੜੇ
ਨੈਸ਼ਨਲ ਸਟੈਟਿਕਸ ਆਫਿਸ (ਐੱਨ. ਐੱਸ. ਓ.) ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਜੁਲਾਈ 2023 ਵਿੱਚ ਦੇਸ਼ ਦੇ ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ. ਆਈ. ਪੀ.) ਵਿੱਚ 5.7 ਫ਼ੀਸਦੀ ਦਾ ਵਾਧਾ ਹੋਇਆ ਹੈ, ਜਦ ਕਿ ਪਿਛਲੇ ਸਾਲ ਦੇ ਇਸੇ ਮਹੀਨੇ ਯਾਨੀ ਜੁਲਾਈ 2022 ਵਿੱਚ ਦੇਸ਼ ਦਾ ਉਦਯੋਗਿਕ ਉਤਪਾਦਨ ਸਿਰਫ਼ 2.2 ਫ਼ੀਸਦੀ ਵਧਿਆ ਸੀ। ਤਾਜ਼ਾ ਅੰਕੜੇ ਇਹ ਵੀ ਦੱਸਦੇ ਹਨ ਕਿ ਜੁਲਾਈ 2023 ਵਿੱਚ ਮੈਨੂਫੈਕਚਰਿੰਗ ਸੈਕਟਰ ਦੇ ਉਤਪਾਦਨ ਵਿੱਚ 4.6 ਫ਼ੀਸਦੀ, ਮਾਈਨਿੰਗ ਆਊਟਪੁੱਟ ਵਿੱਚ 10.7 ਅਤੇ ਪਾਵਰ ਆਊਟਪੁੱਟ ਵਿੱਚ 8 ਫ਼ੀਸਦੀ ਦੀ ਗ੍ਰੋਥ ਦਰਜ ਕੀਤੀ ਗਈ ਹੈ। ਹਾਲਾਂਕਿ ਮੌਜੂਦਾ ਵਿੱਤੀ ਸਾਲ ਦੇ ਪਹਿਲੇ 4 ਮਹੀਨਿਆਂ ਦੇ ਉਦਯੋਗਿਕ ਉਤਪਾਦਨ ਦੇ ਅੰਕੜਿਆਂ ਨੂੰ ਦੇਖਣ ’ਤੇ ਤਸਵੀਰ ਕੁੱਝ ਬਦਲੀ ਹੋਈ ਨਜ਼ਰ ਆਉਂਦੀ ਹੈ। ਅਪ੍ਰੈਲ-ਜੁਲਾਈ 2023 ਦੌਰਾਨ ਦੇਸ਼ ਦੇ ਉਦਯੋਗਿਕ ਉਤਪਾਦਨ ਵਿੱਚ 4.8 ਫ਼ੀਸਦੀ ਦਾ ਵਾਧਾ ਹੋਇਆ, ਜਦ ਕਿ ਅਪ੍ਰੈਲ-ਜੁਲਾਈ ਦੌਰਾਨ ਇਸ ਵਿੱਚ 10 ਫ਼ੀਸਦੀ ਦੀ ਗ੍ਰੋਥ ਦੇਖਣ ਨੂੰ ਮਿਲੀ ਸੀ।
ਇਹ ਵੀ ਪੜ੍ਹੋ : ਡੀਜ਼ਲ ਵਾਹਨਾਂ 'ਤੇ GST ਵਧਾਉਣ ਦੀਆਂ ਖ਼ਬਰਾਂ ਦੌਰਾਨ ਨਿਤਿਨ ਗਡਕਰੀ ਦਾ ਬਿਆਨ ਆਇਆ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8