ਮੈਨੂਫੈਕਚਰਿੰਗ ਸੈਕਟਰ ’ਚ ਪਰਤੀ ਤੇਜ਼ੀ, ਉਦਯੋਗਿਕ ਉਤਪਾਦਨ ’ਚ 1.8 ਫੀਸਦੀ ਦਾ ਵਾਧਾ

Saturday, Jan 11, 2020 - 12:34 AM (IST)

ਮੈਨੂਫੈਕਚਰਿੰਗ ਸੈਕਟਰ ’ਚ ਪਰਤੀ ਤੇਜ਼ੀ, ਉਦਯੋਗਿਕ ਉਤਪਾਦਨ ’ਚ 1.8 ਫੀਸਦੀ ਦਾ ਵਾਧਾ

ਨਵੀਂ ਦਿੱਲੀ (ਭਾਸ਼ਾ)-ਬਜਟ ਤੋਂ ਪਹਿਲਾਂ ਆਰਥਿਕ ਮੋਰਚੇ ’ਤੇ ਸਰਕਾਰ ਲਈ ਰਾਹਤ ਦੀ ਖਬਰ ਹੈ। ਮੈਨੂਫੈਕਚਰਿੰਗ ਸੈਕਟਰ ’ਚ ਤੇਜ਼ੀ ਦੀ ਬਦੌਲਤ ਨਵੰਬਰ ’ਚ ਉਦਯੋਗਿਕ ਉਤਪਾਦਨ ’ਚ 1.8 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਲਗਾਤਾਰ 3 ਮਹੀਨੇ ਗਿਰਾਵਟ ’ਚ ਰਹਿਣ ਤੋਂ ਬਾਅਦ ਉਦਯੋਗਿਕ ਉਤਪਾਦਨ ’ਚ ਵਾਧਾ ਹੋਇਆ ਹੈ। ਉਦਯੋਗਿਕ ਉਤਪਾਦਨ ਦੇ ਉਤਾਰ-ਚੜ੍ਹਾਅ ਨੂੰ ਮਾਪਣ ਵਾਲੇ ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ. ਆਈ. ਪੀ.) ’ਚ ਇਕ ਸਾਲ ਪਹਿਲਾਂ ਨਵੰਬਰ 2018 ’ਚ 0.2 ਫੀਸਦੀ ਵਾਧਾ ਹੋਇਆ ਸੀ, ਜਦੋਂਕਿ ਇਕ ਮਹੀਨਾ ਪਹਿਲਾਂ ਅਕਤੂਬਰ ’ਚ ਇਸ ’ਚ 3.8 ਫੀਸਦੀ ਦੀ ਗਿਰਾਵਟ ਰਹੀ। ਅਗਸਤ ਤੋਂ ਅਕਤੂਬਰ 2019 ਤੱਕ ਉਦਯੋਗਿਕ ਉਤਪਾਦਨ ਸੂਚਕ ਅੰਕ ’ਚ ਲਗਾਤਾਰ ਗਿਰਾਵਟ ਬਣੀ ਰਹੀ।

ਰਾਸ਼ਟਰੀ ਅੰਕੜਾ ਦਫਤਰ (ਐੱਨ. ਐੱਸ. ਓ.) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਨਵੰਬਰ ’ਚ ਮੈਨੂਫੈਕਚਰਿੰਗ ਸੈਕਟਰ ਦੀ ਵਾਧਾ ਦਰ 2.7 ਫੀਸਦੀ ਰਹੀ, ਜਦੋਂਕਿ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ ਇਸ ਖੇਤਰ ’ਚ 0.7 ਫੀਸਦੀ ਦੀ ਗਿਰਾਵਟ ਆਈ ਸੀ। ਇਸ ਤਰ੍ਹਾਂ ਬਿਜਲੀ ਉਤਪਾਦਨ ’ਚ ਨਵੰਬਰ 2018 ’ਚ ਜਿੱਥੇ 5.1 ਫੀਸਦੀ ਦਾ ਵਾਧਾ ਰਿਹਾ, ਉਥੇ ਹੀ ਨਵੰਬਰ 2019 ’ਚ ਇਸ ’ਚ 5 ਫੀਸਦੀ ਗਿਰਾਵਟ ਆ ਗਈ।

ਮਾਈਨਿੰਗ ਖੇਤਰ ਦਾ ਉਤਪਾਦਨ ਸਮੀਖਿਆ ਅਧੀਨ ਮਿਆਦ ’ਚ 2.7 ਫੀਸਦੀ ਦੀ ਗਿਰਾਵਟ ਦੇ ਮੁਕਾਬਲੇ 1.7 ਫੀਸਦੀ ਹੇਠਾਂ ਰਿਹਾ। ਚਾਲੂ ਵਿੱਤੀ ਸਾਲ ਦੌਰਾਨ ਅਪ੍ਰੈਲ ਤੋਂ ਨਵੰਬਰ ਮਿਆਦ ਦੌਰਾਨ ਉਦਯੋਗਿਕ ਉਤਪਾਦਨ ਸੂਚਕ ਅੰਕ ’ਚ ਕੁਲ ਮਿਲਾ ਕੇ 0.6 ਫੀਸਦੀ ਵਾਧਾ ਰਿਹਾ ਹੈ, ਜਦੋਂਕਿ 2018-19 ’ਚ ਇਸ ਦੌਰਾਨ 5 ਫੀਸਦੀ ਵਾਧਾ ਦਰਜ ਕੀਤਾ ਗਿਆ ਸੀ।


author

Karan Kumar

Content Editor

Related News