ਉਦਯੋਗਿਕ ਵਿਕਾਸ ਦਰ ਨੇ ਤੋੜੇ ਰਿਕਾਰਡ, ਰਾਸ਼ਟਰੀ ਔਸਤ ਤੋਂ 3 ਗੁਣਾ ਵੱਧ ਗ੍ਰੋਥ

Wednesday, Sep 03, 2025 - 06:31 PM (IST)

ਉਦਯੋਗਿਕ ਵਿਕਾਸ ਦਰ ਨੇ ਤੋੜੇ ਰਿਕਾਰਡ, ਰਾਸ਼ਟਰੀ ਔਸਤ ਤੋਂ 3 ਗੁਣਾ ਵੱਧ ਗ੍ਰੋਥ

ਨਵੀਂ ਦਿੱਲੀ(ਭਾਸ਼ਾ) - ਦਿੱਲੀ ਦੀ ਉਦਯੋਗਿਕ ਵਿਕਾਸ ਦਰ ਨੇ ਵਿੱਤੀ ਸਾਲ 2024-25 ਦੌਰਾਨ ਧਮਾਕੇਦਾਰ ਪ੍ਰਦਰਸ਼ਨ ਕੀਤਾ ਹੈ। ਦਿੱਲੀ ਦੇ ਮੈਨੂਫੈਕਚਰਿੰਗ ਸੈਕਟਰ ਨੇ 11.9 ਫੀਸਦੀ ਦੀ ਜ਼ਬਰਦਸਤ ਗ੍ਰੋਥ ਦਰਜ ਕੀਤੀ ਹੈ, ਜੋ ਕਿ ਰਾਸ਼ਟਰੀ ਔਸਤ 4.1 ਫੀਸਦੀ ਦੇ ਮੁਕਾਬਲੇ ਲੱਗਭਗ 3 ਗੁਣਾ ਵੱਧ ਹੈ।

ਇਹ ਵੀ ਪੜ੍ਹੋ :     SBI ਦੇ ਇਨ੍ਹਾਂ ਖ਼ਾਤਾਧਾਰਕਾਂ ਨੂੰ ਮਿਲੇਗਾ ਕਰੋੜਾਂ ਦਾ ਬੀਮਾ ਕਵਰ ਤੇ EMI 'ਤੇ ਰਾਹਤ ਸਮੇਤ ਕਈ ਹੋਰ ਲਾਭ

ਇਹ ਜਾਣਕਾਰੀ ਦਿੱਲੀ ਸਰਕਾਰ ਦੇ ਡਾਇਰੈਕਟੋਰੇਟ ਆਫ ਇਕਨਾਮਿਕਸ ਐਂਡ ਸਟੈਟੇਸਟਿਕਸ ਵੱਲੋਂ ਹਾਲ ਹੀ ’ਚ ਜਾਰੀ ‘ਇੰਡੈਕਸ ਆਫ ਇੰਡਸਟ੍ਰੀਅਲ ਪ੍ਰੋਡਕਸ਼ਨ (ਆਈ. ਆਈ. ਪੀ.)’ ਦੀ ਐਨੂਅਲ ਰਿਪੋਰਟ ’ਚ ਸਾਹਮਣੇ ਆਈ ਹੈ।

ਰਿਪੋਰਟ ਮੁਤਾਬਕ 2024-25 ’ਚ ਦਿੱਲੀ ਦਾ ਕੁਲ ਉਦਯੋਗਿਕ ਉਤਪਾਦਨ ਬੀਤੇ ਸਾਲ 2023-24 ਦੀ ਤੁਲਨਾ ’ਚ 9.19 ਫੀਸਦੀ ਵਧਿਆ, ਜਦੋਂਕਿ ਰਾਸ਼ਟਰੀ ਔਸਤ ਉਦਯੋਗਿਕ ਵਿਕਾਸ ਦਰ ਸਿਰਫ 4 ਫੀਸਦੀ ਰਹੀ। ਇਹ ਅੰਕੜੇ ਦਰਸਾਉਂਦੇ ਹਨ ਕਿ ਦਿੱਲੀ ’ਚ ਲੋਕਲ ਲੈਵਲ ’ਤੇ ਉਦਯੋਗਿਕ ਗਤੀਵਿਧੀਆਂ ’ਚ ਉਮੀਦ ਤੋਂ ਤੇਜ਼ ਸੁਧਾਰ ਹੋ ਰਿਹਾ ਹੈ।

ਇਹ ਵੀ ਪੜ੍ਹੋ :     ਬੇਕਾਬੂ ਹੋ ਰਹੀਆਂ Gold ਦੀਆਂ ਕੀਮਤਾਂ, ਨਵੇਂ ਰਿਕਾਰਡ ਪੱਧਰ 'ਤੇ ਪਹੁੰਚੇ Silver ਦੇ ਭਾਅ

ਇਨ੍ਹਾਂ ਸੈਕਟਰਾਂ ’ਚ ਦਿਸੀ ਜ਼ੋਰਦਾਰ ਗ੍ਰੋਥ

ਰਿਪੋਰਟ 2011-12 ਨੂੰ ਆਧਾਰ ਸਾਲ ਮੰਨ ਕੇ ਤਿਆਰ ਕੀਤੀ ਗਈ ਹੈ। ਡਾਟਾ ਦਾ ਕੁਲੈਸ਼ਨ 134 ਮੈਨੂਫੈਕਚਰਿੰਗ ਇਕਾਈਆਂ ਅਤੇ 1 ਬਿਜਲੀ ਉਤਪਾਦਨ ਇਕਾਈ ਨਾਲ ਕੀਤਾ ਗਿਆ ਹੈ। ਇਹ ਇਕਾਈਆਂ ਕੁਲ 90 ਪ੍ਰੋਡਕਟ ਕੈਟਾਗਰੀ ’ਚ ਉਤਪਾਦਨ ਕਰਦੀਆਂ ਹਨ, ਜਿਨ੍ਹਾਂ ਸੈਕਟਰਾਂ ’ਚ ਗ੍ਰੋਥ ਦਰਜ ਕੀਤੀ ਗਈ ਹੈ , ਉਨ੍ਹਾਂ ’ਚ ਖੁਰਾਕੀ ਉਤਪਾਦ, ਚਮੜੇ ਅਤੇ ਸਬੰਧਤ ਉਤਪਾਦ, ਮੋਟਰ ਵਾਹਨ, ਦੂਜੇ ਟਰਾਂਸਪੋਰਟ ਉਪਕਰਨ, ਰਸਾਇਣਿਕ ਅਤੇ ਰਸਾਇਣ ਉਤਪਾਦ, ਪੀਣ ਵਾਲੇ ਪਦਾਰਥ, ਧਾਤੂ ਨਾਲ ਬਣੇ ਉਤਪਾਦ, ਇਨ੍ਹਾਂ ਖੇਤਰਾਂ ’ਚ 23 ਮੈਨੂਫੈਕਚਰਿੰਗ ਸਮੂਹਾਂ ’ਚੋਂ 9 ਨੇ ਪਾਜ਼ੇਟਿਵ ਗ੍ਰੋਥ ਦਰਜ ਕੀਤੀ।

ਇਹ ਵੀ ਪੜ੍ਹੋ :     23 ਸਾਲ ਦੇ ਇੰਜੀਨੀਅਰ ਨੇ ਛੱਡੀ 3.36 ਕਰੋੜ ਰੁਪਏ ਦੀ ਨੌਕਰੀ, ਖ਼ੁਦ ਦੱਸੀ ਵਜ੍ਹਾ

ਇਨ੍ਹਾਂ ਪ੍ਰੋਡਕਟ ਕੈਟਾਗਿਰੀਜ਼ ’ਚ ਦਿਸੀ ਗਿਰਾਵਟ

ਰਿਪੋਰਟ ’ਚ ਕਿਹਾ ਗਿਆ ਕਿ 13 ਪ੍ਰਮੁੱਖ ਪ੍ਰੋਡਕਟ ਕੈਟਾਗਿਰੀ ’ਚ ਆਈ. ਆਈ. ਪੀ. ’ਚ ਗਿਰਾਵਟ ਦਰਜ ਕੀਤੀ ਗਈ। ਇਨ੍ਹਾਂ ’ਚ ਕੱਪੜਾ ਨਿਰਮਾਣ, ਲੱਕੜੀ ਅਤੇ ਕਾਰਕ ਉਤਪਾਦ (ਫਰਨੀਚਰ ਨੂੰ ਛੱਡ ਕੇ), ਕੰਪਿਊਟਰ, ਇਲੈਕਟ੍ਰਾਨਿਕ ਅਤੇ ਆਪਟੀਕਲ ਉਤਪਾਦ, ਰਿਫਾਇੰਡ ਪੈਟਰੋਲੀਅਮ, ਫਾਰਮਾਸਿਊਟੀਕਲਜ਼, ਮਸ਼ੀਨਰੀ ਅਤੇ ਉਪਕਰਨ ਆਦਿ ਸ਼ਾਮਲ ਹਨ। ਰਿਪੋਰਟ ਅਨੁਸਾਰ ਇਨ੍ਹਾਂ ਖੇਤਰਾਂ ’ਚ ਗਿਰਾਵਟ ਦੇ ਪਿੱਛੇ ਕੁਝ ਇਕਾਈਆਂ ਦਾ ਬੰਦ ਹੋ ਜਾਣਾ, ਸ਼ਿਫਟਿੰਗ ਜਾਂ ਜ਼ੀਰੋ ਉਤਪਾਦਨ ਹੋਣਾ ਪ੍ਰਮੁੱਖ ਕਾਰਨ ਰਹੇ ਹਨ।

ਇਹ ਵੀ ਪੜ੍ਹੋ :     ਆਪਣੀ ਜੂਨੀਅਰ ਨਾਲ ਪ੍ਰੇਮ ਸਬੰਧਾਂ ਦੇ ਚੱਕਰ 'ਚ ਡੁੱਬ ਗਿਆ ਮਸ਼ਹੂਰ ਕੰਪਨੀ ਦੇ CEO ਦਾ ਕਰਿਅਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News