ਭਾਰਤ-ਕੋਰੀਆ ਨੇ ਵਪਾਰ ਅਤੇ ਨਿਵੇਸ਼ ਵਧਾਉਣ ਲਈ ਬਣਾਈ ਸਾਂਝੀ ਕਮੇਟੀ

Monday, Sep 25, 2017 - 01:00 AM (IST)

ਭਾਰਤ-ਕੋਰੀਆ ਨੇ ਵਪਾਰ ਅਤੇ ਨਿਵੇਸ਼ ਵਧਾਉਣ ਲਈ ਬਣਾਈ ਸਾਂਝੀ ਕਮੇਟੀ

ਨਵੀਂ ਦਿੱਲੀ-ਦੱਖਣ ਕੋਰੀਆ ਦੇ ਨਾਲ ਵੱਡੇ ਆਰਥਿਕ ਸਹਿਯੋਗ ਦੇ ਮੱਦੇਨਜ਼ਰ ਦੋਵਾਂ ਦੇਸ਼ਾਂ ਦਰਮਿਆਨ ਵਪਾਰ ਅਤੇ ਨਿਵੇਸ਼ ਨੂੰ ਵਧਾਉਣ ਲਈ ਇਕ ਸਾਂਝੀ ਕਮੇਟੀ ਬਣਾਈ ਗਈ ਹੈ, ਤਾਂ ਕਿ ਅਤਿ-ਆਧੁਨਿਕ ਤਕਨੀਕ ਦੇ ਖੇਤਰਾਂ ਦੀ ਪਛਾਣ ਕੀਤੀ ਜਾ ਸਕੇ। ਵਣਜ ਅਤੇ ਉਦਯੋਗ ਮੰਤਰੀ ਸੁਰੇਸ਼ ਪ੍ਰਭੂ ਨੇ ਐਤਵਾਰ ਇਸ ਦੀ ਜਾਣਕਾਰੀ ਦਿੱਤੀ। ਉਹ ਏਸ਼ੀਆ-ਯੂਰਪ ਆਰਥਿਕ ਮੰਤਰੀਆਂ ਦੀ ਬੈਠਕ 'ਚ ਹਿੱਸਾ ਲੈਣ ਲਈ ਦੱਖਣ ਕੋਰੀਆ ਗਏ ਹੋਏ ਹਨ।  
ਉਨ੍ਹਾਂ ਭਾਰਤ-ਕੋਰੀਆ ਵਿਸਥਾਰਿਤ ਆਰਥਿਕ ਹਿੱਸੇਦਾਰੀ ਸੰਧੀ ਦੀ ਤੀਜੀ ਮੰਤਰੀ ਪੱਧਰ ਦੀ ਸਮੀਖਿਆ 'ਚ ਵੀ ਭਾਗ ਲਿਆ। ਉਨ੍ਹਾਂ ਕਈ ਟਵੀਟ ਕਰ ਕੇ ਦੱਸਿਆ ਕਿ ਦੋਵਾਂ ਦੇਸ਼ਾਂ ਦਰਮਿਆਨ ਰਣਨੀਤਿਕ ਹਿੱਸੇਦਾਰੀ ਮਜ਼ਬੂਤ ਕਰਨ ਦੀਆਂ ਕਾਫ਼ੀ ਸੰਭਾਵਨਾਵਾਂ ਮੌਜੂਦ ਹਨ।


Related News