ਪੁਣੇ ਤੋਂ ਚੰਡੀਗੜ੍ਹ ਅਤੇ ਇੰਦੌਰ ਲਈ ਉਡਾਣ ਸ਼ੁਰੂ ਕਰੇਗੀ ਇੰਡੀਗੋ

02/24/2020 5:21:42 PM

ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਵੱਡੀ ਹਵਾਬਾਜ਼ੀ ਸੇਵਾ ਕੰਪਨੀ ਇੰਡੀਗੋ ਨੇ ਅਗਲੇ ਮਹੀਨੇ ਪੁਣੇ ਤੋਂ ਚੰਡੀਗੜ੍ਹ ਲਈ ਮਈ 'ਚ ਪੁਣੇ ਤੋਂ ਇੰਦੌਰ ਲਈ ਉਡਾਣਾਂ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ। ਕੰਪਨੀ ਨੇ ਅੱਜ ਦੱਸਿਆ ਕਿ ਉਹ 15 ਮਾਰਚ ਤੋਂ ਪੁਣੇ ਅਤੇ ਚੰਡੀਗੜ੍ਹ ਦੇ ਦੌਰਾਨ ਉਡਾਣ ਸ਼ੁਰੂ ਕਰੇਗੀ। ਪੁਣੇ ਅਤੇ ਇੰਦੌਰ ਦੇ ਵਿਚਕਾਰ 1 ਮਈ ਤੋਂ ਦੈਨਿਕ ਉਡਾਣ ਸ਼ੁਰੂ ਕੀਤੀ ਜਾਵੇਗੀ। ਉਸ ਨੇ ਦੱਸਿਆ ਕਿ ਇਨ੍ਹਾਂ ਮਾਰਗਾਂ 'ਤੇ ਦੂਜੀ ਜਹਾਜ਼ ਸੇਵਾ ਕੰਪਨੀਆਂ ਦੀਆਂ ਉਡਾਣਾਂ ਪਿਛਲੇ ਸਾਲ ਬੰਦ ਹੋ ਗਈਆਂ ਸਨ ਅਤੇ ਇਸ ਤਰ੍ਹਾਂ ਉਹ ਦੋਵਾਂ ਰੂਟਾਂ 'ਤੇ ਇਕ ਮਾਤਰ ਸੇਵਾ ਪ੍ਰਦਾਤਾ ਹੋਵੇਗੀ। ਏਅਰਲਾਈਨ ਨੇ ਦੱਸਿਆ ਕਿ ਦੋਹਾਂ ਮਾਰਗਾਂ ਲਈ ਬੁਕਿੰਗ ਸ਼ੁਰੂ ਹੋ ਚੁੱਕੀ ਹੈ।


Aarti dhillon

Content Editor

Related News