ਏਅਰ ਟਿਕਟ ਕੈਂਸਿਲ ਕਰਵਾਉਣ 'ਤੇ ਯਾਤਰੀਆਂ ਨੂੰ ਪੂਰਾ ਪੈਸਾ ਵਾਪਸ ਕਰੇਗੀ ਇੰਡੀਗੋ

08/16/2019 3:08:12 PM

ਨਵੀਂ ਦਿੱਲੀ—ਜੰਮੂ-ਕਸ਼ਮੀਰ ਦੀ ਮੌਜੂਦਾ ਸੁਰੱਖਿਆ ਸਥਿਤੀ ਨੂੰ ਦੇਖਦੇ ਹੋਏ ਇੰਡੀਗੋ ਏਅਰਲਾਈਨ ਨੇ ਆਪਣੇ ਯਾਤਰੀਆਂ ਲਈ ਵੱਡਾ ਐਲਾਨ ਕੀਤਾ ਹੈ। ਹਾਲ ਹੀ 'ਚ ਕੰਪਨੀ ਨੇ ਸ਼੍ਰੀਨਗਰ ਤੱਕ ਜਾਣ ਵਾਲੀ ਜਾਂ ਉਥੋਂ ਆਉਣ ਵਾਲੀਆਂ ਆਪਣੀਆਂ ਸਾਰੀਆਂ ਉਡਾਣਾਂ ਨੂੰ ਰਿਸ਼ਡਿਊਲ ਕੀਤੇ ਜਾਣ ਜਾਂ ਰੱਦ ਕੀਤੇ ਜਾਣ 'ਤੇ ਪੂਰਾ ਕਿਰਾਇਆ ਵਾਪਸ ਕਰਨ ਦਾ ਫੈਸਲਾ ਕੀਤਾ ਸੀ। ਹੁਣ ਇਸ ਦੀ ਆਖਰੀ ਤਾਰੀਕ 23 ਅਗਸਤ 2019 ਤੱਕ ਵਧ ਗਈ ਹੈ। 
ਇਨ੍ਹਾਂ ਕੰਪਨੀਆਂ ਨੇ ਵੀ ਕੀਤੀ ਸੀ ਘੋਸ਼ਣਾ
ਇਸ ਤੋਂ ਪਹਿਲਾਂ ਏਅਰ ਏਸ਼ੀਆ ਨੇ ਵੀ ਉਡਾਣਾਂ 'ਤੇ ਅਜਿਹੀ ਘੋਸ਼ਣਾ ਕੀਤੀ ਸੀ। ਵਿਸਤਾਰਾ ਏਅਰਲਾਈਨਸ ਅਤੇ ਸਪਾਈਸਜੈੱਟ ਨੇ ਵੀ ਸ਼੍ਰੀਨਗਰ ਨਾਲ ਜੁੜੀਆਂ ਉਡਾਣਾਂ ਨੂੰ ਰਿਸ਼ਡਿਊਲ ਜਾਂ ਰੱਦ ਕੀਤੇ ਜਾਣ 'ਤੇ ਪੂਰਾ ਕਿਰਾਇਆ ਵਾਪਸ ਕਰਨ ਦਾ ਐਲਾਨ ਕੀਤਾ ਸੀ।

 

ਦੂਰੀ ਦੇ ਹਿਸਾਬ ਨਾਲ ਤੈਅ ਕੀਤਾ ਸੀ ਹਵਾਈ ਕਿਰਾਇਆ
ਇਸ ਤੋਂ ਪਹਿਲਾਂ ਹਵਾਬਾਜ਼ੀ ਕੰਪਨੀ ਇੰਡੀਗੋ ਨੇ ਸ਼੍ਰੀਨਗਰ ਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੀਆਂ ਉਡਾਣਾਂ ਲਈ ਦੂਰੀ ਦੇ ਹਿਸਾਬ ਨਾਲ ਕਿਰਾਇਆ ਤੈਅ ਕੀਤਾ ਸੀ। ਇਹ ਦੂਰੀ ਆਧਾਰਿਤ ਕਿਰਾਇਆ ਅਜਿਹੇ ਸਮੇਂ ਲਾਗੂ ਕੀਤਾ ਗਿਆ ਸੀ ਜਦੋਂ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਅੱਤਵਾਦੀ ਖਤਰੇ ਦਾ ਹਵਾਲਾ ਦਿੰਦੇ ਹੋਏ ਅਮਰਨਾਥ ਯਾਤਰੀਆਂ ਅਤੇ ਸੈਲਾਨੀਆਂ ਨੂੰ ਘਾਟੀ 'ਚੋਂ ਨਿਕਲਣ ਲਈ ਕਿਹਾ ਸੀ।
ਦਰਅਸਲ ਜੰਮੂ-ਕਸ਼ਮੀਰ 'ਚ ਅਮਰਨਾਥ ਯਾਤਰੀਆਂ ਅਤੇ ਸੈਲਾਨੀਆਂ ਲਈ ਜਾਰੀ ਐਡਵਾਈਜ਼ਰੀ ਦੇ ਬਾਅਦ ਤੋਂ ਹੀ ਫਲਾਈਟ ਟਿਕਟ ਬੁਕਿੰਗ ਦੀ ਗਿਣਤੀ ਵਧਣ ਲੱਗੀ ਸੀ। ਅਜਿਹੇ 'ਚ ਨਾਗਰਿਗ ਹਵਾਬਾਜ਼ੀ ਮੰਤਰਾਲੇ ਨੇ ਸਾਰੇ ਏਅਰਲਾਈਨਸ ਤੋਂ ਕਿਰਾਏ ਨੂੰ ਨਿਯਮਿਤ ਰੱਖਣ ਦੀ ਹਿਦਾਇਤ ਵੀ ਦਿੱਤੀ ਸੀ।

 


Aarti dhillon

Content Editor

Related News