ਇੰਡੀਗੋ ਦੀ ਧਮਾਕੇਦਾਰ ਪੇਸ਼ਕਸ਼, ਸਿਰਫ਼ 10 ਫ਼ੀਸਦੀ ਰਾਸ਼ੀ ਦੇ ਕੇ ਪੱਕੀ ਕਰਵਾਓ ਜਹਾਜ਼ ਦੀ ਟਿਕਟ

Friday, Jun 26, 2020 - 06:10 PM (IST)

ਨਵੀਂ ਦਿੱਲੀ — ਦੇਸ਼ ਦੀ ਸਸਤੀ ਏਅਰਲਾਈਨ ਕੰਪਨੀ ਇੰਡੀਗੋ ਹੁਣ ਹਵਾਈ ਯਾਤਰੀਆਂ ਨੂੰ ਸਿਰਫ 10 ਫ਼ੀਸਦੀ ਕਿਰਾਇਆ ਜਮ੍ਹਾਂ ਕਰਨ ਦੇ ਬਾਅਦ ਵੀ ਟਿਕਟ ਬੁੱਕ ਕਰਨ ਦੀ ਸਹੂਲਤ ਦੇਵੇਗੀ। ਕੰਪਨੀ ਨੇ ਇਹ ਕਦਮ ਇਸ ਲਈ ਚੁੱਕਿਆ ਹੈ ਤਾਂ ਜੋ ਵਧ ਤੋਂ ਵਧ ਲੋਕ ਤਾਲਾਬੰਦੀ ਪਾਬੰਦੀਆਂ 'ਚ ਢਿੱਲ ਮਿਲਣ ਤੋਂ ਬਾਅਦ ਇੰਡੀਗੋ ਏਅਰਲਾਈਨ 'ਤੇ ਹਵਾਈ ਯਾਤਰਾ ਕਰ ਸਕਣ। ਇੰਡੀਗੋ ਨੇ ਇਸ ਆਫਰ ਦਾ ਨਾਮ 'ਫਲੈਕਸ ਪੇ' ਰੱਖਿਆ ਹੈ।

ਇਸ ਸਹੂਲਤ ਤਹਿਤ ਯਾਤਰੀ ਘਰੇਲੂ ਉਡਾਣਾਂ ਲਈ ਸਿਰਫ 10 ਫ਼ੀਸਦੀ ਤੱਕ ਦਾ ਭੁਗਤਾਨ ਕਰਕੇ ਆਪਣੀ ਟਿਕਟ ਬੁੱਕ ਕਰਵਾ ਸਕਦੇ ਹਨ। ਇਸ ਤੋਂ ਬਾਅਦ, ਉਨ੍ਹਾਂ ਕੋਲ ਇਹ ਵਿਕਲਪ ਹੋਵੇਗਾ ਕਿ ਬਾਕੀ 90 ਪ੍ਰਤੀਸ਼ਤ ਭੁਗਤਾਨ ਯਾਤਰਾ ਜਾਂ ਟਿਕਟ ਬੁੱਕ ਕਰਨ ਦੇ 15 ਦਿਨਾਂ ਦੇ ਅੰਦਰ-ਅੰਦਰ ਕਰਨੀ ਪਏਗੀ।

ਇਹ ਵੀ ਪੜ੍ਹੋ : 12 ਅਗਸਤ ਤੱਕ ਸਾਰੀਆਂ ਆਮ ਰੇਲ ਸੇਵਾਵਾਂ ਬੰਦ, ਜਾਣੋ ਆਪਣੇ ਹਰ ਸਵਾਲ ਦਾ ਜਵਾਬ

ਇਸ ਆਫਰ ਬਾਰੇ ਦੱਸਦੇ ਹੋਏ ਇੰਡੀਗੋ ਨੇ ਦੱਸਿਆ, 'ਜੇਕਰ ਕੋਈ ਵਿਅਕਤੀ ਦਿੱਲੀ ਤੋਂ ਮੁੰਬਈ ਲਈ ਰਾਊਂਡ ਟਰਿੱਪ ਲਈ ਟਿਕਟ ਬੁੱਕ ਕਰਦਾ ਹੈ ਤਾਂ ਉਹ ਘੱਟੋ-ਘੱਟ ਫਲੈਕਸ ਪੇ ਤਹਿਤ ਸਿਰਫ 400 ਰੁਪਏ ਖਰਚ ਕੇ ਆਪਣੀ ਯਾਤਰਾ ਲਈ ਟਿਕਟ ਬੁੱਕ ਕਰਵਾ ਸਕਦਾ ਹੈ। ਬਾਅਦ ਵਿਚ ਕੁੱਲ ਬੁਕਿੰਗ ਰਕਮ ਵਿਚ ਇਸ ਰਕਮ ਨੂੰ ਘਟਾ ਕੇ ਬਾਕੀ ਦੀ 90 ਫ਼ੀਸਦੀ ਬਚੀ ਹੋਈ ਰਕਮ ਦਾ ਭੁਗਤਾਨ ਕਰਨਾ ਹੋਵੇਗਾ।

ਜ਼ਿਕਰਯੋਗ ਹੈ ਕਿ ਤੁਹਾਨੂੰ ਦੱਸ ਦਈਏ ਕਿ ਠੀਕ ਇਕ ਮਹੀਨਾ ਪਹਿਲਾਂ ਸਰਕਾਰ ਨੇ ਘਰੇਲੂ ਜਹਾਜ਼ਾਂ ਨੂੰ ਹਵਾਈ ਸੇਵਾਵਾਂ ਸ਼ੁਰੂ ਕਰਨ ਲਈ ਮਨਜ਼ੂਰੀ ਦੇ ਦਿੱਤੀ ਸੀ। ਤਾਲਾਬੰਦੀ ਤੋਂ ਬਾਅਦ, ਸਰਕਾਰ ਨੇ ਸਾਰੀਆਂ ਏਅਰਲਾਇੰਸ ਨੂੰ ਸ਼ਰਤਾਂ ਦੇ ਨਾਲ ਆਪਣੇ ਸ਼ਡਿਊਲ ਦੀਆਂ ਇੱਕ ਤਿਹਾਈ ਉਡਾਣਾਂ ਸ਼ੁਰੂ ਕਰਨ ਦੀ ਆਗਿਆ ਦੇ ਦਿੱਤੀ। ਹਾਲਾਂਕਿ ਹੁਣ ਤੱਕ ਜ਼ਿਆਦਾਤਰ ਜਹਾਜ਼ ਕੰਪਨੀਆਂ ਸਿਰਫ 25 ਫ਼ੀਸਦੀ ਸਮਰੱਥਾ ਦੀ ਵਰਤੋਂ ਕਰ ਰਹੀਆਂ ਹਨ। ਔਸਤਨ ਸਮਰੱਥਾ ਵੀ ਲਗਭਗ 50 ਪ੍ਰਤੀਸ਼ਤ ਹੈ।

ਇਹ ਵੀ ਪੜ੍ਹੋ: EPFO ਦੇ ਖਾਤਾਧਾਰਕਾਂ ਨੂੰ ਲਗ ਸਕਦਾ ਹੈ ਝਟਕਾ, ਇਸ ਕਾਰਨ ਘੱਟ ਸਕਦੀ ਹੈ ਵਿਆਜ ਦਰ

ਦੱਸ ਦੇਈਏ ਕਿ ਇੰਡੀਗੋ ਕੋਲ ਦੇਸ਼ ਦਾ ਇਕ ਸਭ ਤੋਂ ਵੱਡਾ ਨੈੱਟਵਰਕ ਹੈ ਜਿਸ ਵਿਚ 262 ਜਹਾਜ਼ ਹਨ। ਕੋਰੋਨਾ ਵਾਇਰਸ ਕਾਰਨ ਲਾਗੂ ਤਾਲਾਬੰਦੀ ਤੋਂ ਪਹਿਲਾਂ, ਇੰਡੀਗੋ ਇਕ ਦਿਨ ਵਿਚ 1500 ਉਡਾਣਾਂ ਚਲਾਉਂਦੀ ਸੀ।


Harinder Kaur

Content Editor

Related News