ਇੰਡੀਗੋ ਦੇ ਮੁਸਾਫ਼ਰਾਂ ਨੂੰ ਹੁਣ ਦੇਣਾ ਪਵੇਗਾ ਚਾਰਜ, ਨਿਯਮ ਅੱਜ ਤੋਂ ਲਾਗੂ

Saturday, Oct 17, 2020 - 06:49 PM (IST)

ਨਵੀਂ ਦਿੱਲੀ— ਹਵਾਈ ਮੁਸਾਫ਼ਰਾਂ ਦੀ ਗਿਣਤੀ ਦੇ ਹਿਸਾਬ ਨਾਲ ਦੇਸ਼ ਦੀ ਸਭ ਤੋਂ ਵੱਡੀ ਹਵਾਈ ਸੇਵਾ ਕੰਪਨੀ ਇੰਡੀਗੋ ਦੇ ਯਾਤਰੀਆਂ ਨੂੰ ਹੁਣ ਹਵਾਈ ਅੱਡੇ 'ਤੇ ਏਅਰਲਾਈਨ ਦੇ ਕਾਊਂਟਰ ਤੋਂ ਚੈੱਕ-ਇਨ ਕਰਾਉਣਾ ਮਹਿੰਗਾ ਪਵੇਗਾ। ਇੰਡੀਗੋ ਨੇ ਇਸ ਲਈ ਚਾਰਜ ਲਾਗੂ ਕਰ ਦਿੱਤਾ ਹੈ।

ਏਅਰਲਾਈਨ ਨੇ ਇਕ ਬਿਆਨ 'ਚ ਦੱਸਿਆ ਕਿ ਯਾਤਰੀਆਂ ਨੂੰ ਹਵਾਈ ਅੱਡੇ 'ਤੇ ਚੈੱਕ-ਇਨ ਕਰਾਉਣ ਲਈ 100 ਰੁਪਏ ਦਾ ਚਾਰਜ ਦੇਣਾ ਹੋਵੇਗਾ। ਇਹ ਅੱਜ ਤੋਂ ਪ੍ਰਭਾਵੀ ਹੋ ਗਿਆ ਹੈ।

ਕੋਵਿਡ-19 ਕਾਰਨ ਜਹਾਜ਼ ਸੇਵਾ 'ਤੇ ਲੱਗੀਆਂ ਪਾਬੰਦੀਆਂ ਕਾਰਨ ਨਕਦੀ ਦੀ ਕਮੀ ਝੱਲ ਰਹੇ ਸੰਚਾਲਕ ਮਾਲੀਆ ਵਧਾਉਣ ਲਈ ਤਰ੍ਹਾਂ-ਤਰ੍ਹਾਂ ਦੇ ਉਪਾਅ ਕੱਢ ਰਹੇ ਹਨ। ਹਾਲਾਂਕਿ, ਇੰਡੀਗੋ ਨੇ ਕਿਹਾ ਹੈ ਕਿ ਉਸ ਨੇ ਵੈੱਬ ਚੈੱਕ-ਇਨ ਨੂੰ ਬੜ੍ਹਾਵਾ ਦੇਣ ਲਈ ਕਾਊਂਟਰ ਤੋਂ ਚੈੱਕ-ਇਨ 'ਤੇ ਚਾਰਜ ਲਗਾਇਆ ਹੈ। ਯਾਤਰੀ ਉਸ ਦੀ ਵੈੱਬਸਾਈਟ ਤੋਂ ਜਾਂ ਮੋਬਾਇਲ ਐਪ ਜ਼ਰੀਏ ਪਹਿਲਾਂ ਦੀ ਤਰ੍ਹਾਂ ਬਿਨਾਂ ਚਾਰਜ ਚੈੱਕ-ਇਨ ਕਰ ਸਕਦੇ ਹਨ।


Sanjeev

Content Editor

Related News