ਇੰਡੀਗੋ ਦੀਆਂ 4 ਨਵੀਆਂ ਉਡਾਣਾਂ ''ਚੋਂ 2 ਪਹਿਲੇ ਹੀ ਦਿਨ ਰੱਦ

07/17/2018 4:54:34 PM

ਕੋਲਕਾਤਾ - ਦੇਵੀ ਅਹਿਲਿਆ ਹਵਾਈ ਅੱਡੇ ਤੋਂ ਐਤਵਾਰ ਤੋਂ ਸ਼ੁਰੂ ਹੋਣ ਵਾਲੀਆਂ 4 ਨਵੀਆਂ ਉਡਾਣਾਂ 'ਚੋਂ 2 ਪਹਿਲੇ ਹੀ ਦਿਨ ਰੱਦ ਕਰ ਦਿੱਤੀਆਂ ਗਈਆਂ। ਕੋਲਕਾਤਾ ਤੋਂ ਸਿੱਧੇ ਇੰਦੌਰ ਆਏ ਜਹਾਜ਼ 'ਚ ਖਰਾਬੀ ਕਾਰਨ ਨਾਗਪੁਰ ਜਾਣ ਤੇ ਆਉਣ ਵਾਲੀ ਨਵੀਂ ਉਡਾਣ ਨੂੰ ਰੱਦ ਕਰਨਾ ਪਿਆ। ਉੱਥੇ ਹੀ ਇੰਦੌਰ ਤੋਂ ਸਿੱਧੀ ਕੋਲਕਾਤਾ ਜਾਣ ਵਾਲੀ ਪਹਿਲੀ ਉਡਾਣ ਵੀ ਤੈਅ ਸਮੇਂ ਤੋਂ 2 ਘੰਟੇ ਦੇਰੀ ਨਾਲ ਰਵਾਨਾ ਹੋ ਸਕੀ। ਹਵਾਈ ਅੱਡੇ ਤੋਂ ਮੁੰਬਈ, ਦਿੱਲੀ ਤੇ ਚੇਨਈ ਦੀਆਂ ਸਿੱਧੀਆਂ ਉਡਾਣਾਂ ਪਹਿਲਾਂ ਤੋਂ ਸੰਚਾਲਿਤ ਹੋ ਰਹੀਆਂ ਹਨ।  ਕੋਲਕਾਤਾ ਦੀ ਸਿੱਧੀ ਉਡਾਣ ਦੇ ਨਾਲ ਹੀ ਹੁਣ ਇੰਦੌਰ ਤੋਂ ਦੇਸ਼ ਦੇ ਚਾਰੇ ਮਹਾਨਗਰਾਂ ਲਈ ਸਿੱਧੀ ਉਡਾਣ ਸ਼ੁਰੂ ਹੋ ਗਈ ਹੈ। 
ਸ਼ੈਡਿਊਲ ਮੁਤਾਬਕ ਕੋਲਕਾਤਾ ਤੋਂ ਇੰਡੀਗੋ ਏਅਰਲਾਈਨਸ ਦੇ ਜਹਾਜ਼ ਨੂੰ ਸ਼ਾਮ 5 ਵਜੇ ਇੰਦੌਰ ਆ ਕੇ 5.30 ਵਜੇ ਨਾਗਪੁਰ ਜਾਣਾ ਤੇ ਨਾਗਪੁਰ ਤੋਂ ਰਾਤ 8.05 ਵਜੇ ਇੰਦੌਰ ਆ ਕੇ 8.35 ਵਜੇ ਕੋਲਕਾਤਾ ਜਾਣਾ ਸੀ। ਐਤਵਾਰ ਨੂੰ ਸ਼ਾਮ 5 ਵਜੇ ਜਹਾਜ਼ ਕੋਲਕਾਤਾ ਤੋਂ ਤਾਂ ਤੈਅ ਸਮੇਂ 'ਤੇ ਇੰਦੌਰ ਪੁੱਜਾ ਪਰ ਇੱਥੇ ਪਹੁੰਚਦਿਆਂ ਹੀ ਜਹਾਜ਼ 'ਚ ਤਕਨੀਕੀ ਖਰਾਬੀ ਆ ਗਈ, ਜਿਸ ਕਾਰਨ ਨਾਗਪੁਰ ਜਾਣ ਅਤੇ ਆਉਣ ਵਾਲੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਸਮੇਂ 'ਤੇ ਸੁਧਾਰ ਨਾ ਹੋਣ ਕਾਰਨ ਤੈਅ ਸਮੇਂ ਤੋਂ ਕਰੀਬ 2 ਘੰਟੇ ਦੇਰੀ ਨਾਲ ਜਹਾਜ਼ ਕੋਲਕਾਤਾ ਲਈ ਰਵਾਨਾ ਹੋਇਆ। ਨਾਗਪੁਰ ਜਾਣ ਵਾਲੇ ਯਾਤਰੀਆਂ ਨੂੰ ਏਅਰਲਾਈਨਸ ਨੇ ਦੂਜੀਆਂ ਉਡਾਣਾਂ 'ਚ ਸ਼ਿਫਟ ਕਰਨ ਅਤੇ ਕੱਲ ਦੀ ਟਿਕਟ ਦੇਣ ਵਰਗੇ ਬਦਲ ਦਿੱਤੇ। ਫਿਰ ਵੀ ਕਈ ਯਾਤਰੀਆਂ ਨੇ ਹੰਗਾਮਾ ਕੀਤਾ। ਸਿੱਧੀ ਕੋਲਕਾਤਾ ਜਾਣ ਵਾਲੀ ਉਡਾਣ ਦੇ ਲੇਟ ਹੋਣ 'ਤੇ ਵੀ ਮੁਸਾਫਰਾਂ ਨੇ ਨਾਰਾਜ਼ਗੀ ਪ੍ਰਗਟਾਈ। ਵਾਟਰ ਸੈਲਿਊਟ ਨੂੰ ਵੀ ਰੱਦ ਕਰ ਦਿੱਤਾ ਗਿਆ।


Related News