ਪਾਇਲਟਾਂ ਦੀ ਕਮੀ!ਇੰਡੀਗੋ ਰੱਦ ਕਰ ਸਕਦਾ ਹੈ 30 ਫਲਾਈਟਸ

02/11/2019 3:55:05 PM

ਮੁੰਬਈ— ਸਸਤੇ ਹਵਾਈ ਸਫਰ ਦੀ ਸੁਵਿਧਾ ਦੇਣ ਵਾਲੀ ਹਵਾਬਾਜ਼ੀ ਕੰਪਨੀ ਇੰਡੀਗੋ ਨੇ ਦੇਸ਼ ਭਰ 'ਚ ਕਈ ਫਲਾਈਟਾਂ ਨੂੰ ਰੱਦ ਕੀਤਾ ਹੈ। ਰਿਪੋਰਟਾਂ ਮੁਤਾਬਕ ਪਾਇਲਟਾਂ ਦੀ ਕਮੀ ਕਾਰਨ ਉਸ ਨੇ ਇਹ ਕਦਮ ਉਠਾਇਆ ਹੈ। ਹਾਲਾਂਕਿ ਕੰਪਨੀ ਵੱਲੋਂ ਇਸ ਬਾਰੇ ਕੋਈ ਗੱਲ ਨਹੀਂ ਕਹੀ ਗਈ ਹੈ।

ਹੈਦਰਾਬਾਦ, ਚੇਨਈ, ਜੈਪੁਰ ਤੋਂ ਉਡਾਣ ਭਰਨ ਵਾਲੀਆਂ ਕਈ ਫਲਾਈਟਾਂ ਨੂੰ ਸ਼ਨੀਵਾਰ ਅਤੇ ਐਤਵਾਰ ਨੂੰ ਰੱਦ ਕੀਤਾ ਗਿਆ ਸੀ। ਉੱਥੇ ਹੀ ਕਿਹਾ ਜਾ ਰਿਹਾ ਸੀ ਕਿ ਸੋਮਵਾਰ ਨੂੰ ਵੀ 30 ਫਲਾਈਟਾਂ ਨੂੰ ਰੱਦ ਕੀਤਾ ਜਾ ਸਕਦਾ ਹੈ। ਫਲਾਈਟਾਂ ਰੱਦ ਹੋਣ ਦਾ ਕਾਰਨ ਦੱਸਦੇ ਹੋਏ ਇਕ ਸੂਤਰ ਨੇ ਕਿਹਾ ਕਿ ਰੋਸਟਰ ਦੇ ਹਿਸਾਬ ਨਾਲ ਪਾਇਲਟਾਂ ਨੂੰ ਸਾਲ 'ਚ 1 ਹਜ਼ਾਰ ਘੰਟੇ ਤੋਂ ਵੱਧ ਉਡਾਣ ਨਹੀਂ ਭਰਾਈ ਜਾ ਸਕਦੀ। ਇੰਡੀਗੋ ਦੇ ਕਈ ਪਾਇਲਟਸ ਆਪਣੀ ਲਿਮਟ ਪੂਰੀ ਕਰ ਚੁੱਕੇ ਹਨ। ਅਜਿਹੇ 'ਚ ਉਨ੍ਹਾਂ ਨੂੰ ਫਿਲਹਾਲ ਉਡਾਣ ਨਹੀਂ ਭਰਨ ਦਿੱਤੀ ਜਾ ਸਕਦੀ। 
ਹਾਲਾਂਕਿ ਇੰਡੀਗੋ ਨੇ ਪਾਇਲਟਾਂ ਦੀ ਕਮੀ 'ਤੇ ਕੁਝ ਨਹੀਂ ਕਿਹਾ ਹੈ। ਉਸ ਦਾ ਕਹਿਣਾ ਹੈ ਕਿ ਫਲਾਈਟਾਂ ਖਰਾਬ ਮੌਸਮ ਦੇ ਮੱਦੇਨਜ਼ਰ ਰੱਦ ਹੋਈਆਂ ਸਨ। ਇੰਡੀਗੋ ਨੇ ਕਿਹਾ ਕਿ ਉੱਤਰ ਭਾਰਤ 'ਚ ਆਏ ਤੂਫਾਨ ਕਾਰਨ ਇੰਡੀਗੋ ਨੇ 11 ਫਲਾਈਟਾਂ ਦਾ ਰਸਤਾ ਬਦਲਿਆ ਸੀ ਅਤੇ ਕੁਝ ਨੂੰ ਰੱਦ ਕੀਤਾ ਸੀ। ਕੰਪਨੀ ਨੇ ਕਿਹਾ ਕਿ ਸਾਰਣੀ ਫਿਰ ਤੋਂ ਬਣਾਉਣ ਦੀ ਵਜ੍ਹਾ ਨਾਲ ਚਾਲਕ ਦਲ ਅਤੇ ਜਹਾਜ਼ਾਂ ਦੇ ਸਮੇਂ 'ਚ ਵੀ ਬਦਲਾਅ ਕੀਤੇ ਗਏ। ਇਸ ਦੇ ਨਤੀਜੇ ਵਜੋਂ ਕਈ ਉਡਾਣਾਂ ਨੂੰ ਰੱਦ ਕਰਨਾ ਪਿਆ। ਸੂਤਰਾਂ ਮੁਤਾਬਕ, ਇੰਡੀਗੋ ਨੇ ਸ਼ਨੀਵਾਰ ਨੂੰ ਤਕਰੀਬਨ 15 ਅਤੇ ਐਤਵਾਰ ਨੂੰ ਤਕਰੀਬਨ 7 ਉਡਾਣਾਂ ਨੂੰ ਰੱਦ ਕੀਤਾ ਸੀ।


Related News