Indigo ਨੂੰ ਦੋ ਮਾਮਲਿਆਂ ''ਚ ਲੱਖਾਂ ਦਾ ਜੁਰਮਾਨਾ, ਕੰਪਨੀ ਫੈਸਲੇ ਨੂੰ ਦੇਵੇਗੀ ਚੁਣੌਤੀ

Thursday, Aug 22, 2024 - 12:50 PM (IST)

Indigo ਨੂੰ ਦੋ ਮਾਮਲਿਆਂ ''ਚ ਲੱਖਾਂ ਦਾ ਜੁਰਮਾਨਾ, ਕੰਪਨੀ ਫੈਸਲੇ ਨੂੰ ਦੇਵੇਗੀ ਚੁਣੌਤੀ

ਨਵੀਂ ਦਿੱਲੀ - ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਇੰਡੀਗੋ ਨੇ ਇਨਪੁਟ ਟੈਕਸ ਕ੍ਰੈਡਿਟ ਨਾਲ ਜੁੜੇ ਇੱਕ ਮਾਮਲੇ ਵਿੱਚ ਸ਼ੇਅਰ ਬਾਜ਼ਾਰ ਨੂੰ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ITC ਨਾਲ ਸਬੰਧਤ 3,50,299 ਰੁਪਏ ਦਾ ਜੁਰਮਾਨਾ ਲਗਾਉਣ ਵਾਲੇ ਦੋ ਹੁਕਮਾਂ ਨੂੰ ਚੁਣੌਤੀ ਦੇਵੇਗੀ। ਜ਼ਿਕਰਯੋਗ ਹੈ ਕਿ ਉੜੀਸਾ 'ਚ ਵਸਤੂ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਨਾਲ ਜੁੜੇ ਇਕ ਮਾਮਲੇ 'ਚ ਇੰਡੀਗੋ 'ਤੇ 1,77,046 ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਸੀ।

ਇੰਡੀਗੋ ਦੀ ਮੂਲ ਕੰਪਨੀ ਇੰਟਰਗਲੋਬ ਏਵੀਏਸ਼ਨ ਨੇ ਸਟਾਕ ਐਕਸਚੇਂਜ ਨੂੰ ਇੱਕ ਫਾਈਲਿੰਗ ਵਿੱਚ ਕਿਹਾ, "ਅਪੀਲੇਟ ਅਥਾਰਟੀ ਨੇ ਕੰਪਨੀ ਦੁਆਰਾ ਦਾਇਰ ਕੀਤੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ ਅਤੇ ਵਿੱਤੀ ਸਾਲ 2017-18 ਲਈ ਇਨਪੁਟ ਟੈਕਸ ਕ੍ਰੈਡਿਟ ਲੈਣ ਦੀ ਮੰਗ ਨੂੰ ਬਰਕਰਾਰ ਰੱਖਿਆ ਹੈ।"

ਕੇਰਲ 'ਚ ਵੀ ਕੰਪਨੀ 'ਤੇ ਲਗਾਇਆ ਗਿਆ 1.73 ਲੱਖ ਰੁਪਏ ਦਾ ਜੁਰਮਾਨਾ 

ਕੰਪਨੀ ਨੇ ਕਿਹਾ ਕਿ ਉਹ ਅਪੀਲੀ ਟ੍ਰਿਬਿਊਨਲ ਦੇ ਸਾਹਮਣੇ ਇਸ ਹੁਕਮ ਨੂੰ ਚੁਣੌਤੀ ਦੇਣ ਦੀ ਪ੍ਰਕਿਰਿਆ 'ਚ ਹੈ। ਇਕ ਹੋਰ ਮਾਮਲੇ 'ਚ ਕੇਰਲ 'ਚ ਕੰਪਨੀ 'ਤੇ 1,73,253 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਟੈਕਸ ਅਥਾਰਟੀ ਨੇ ਇਨਪੁਟ ਟੈਕਸ ਕ੍ਰੈਡਿਟ ਬਾਰੇ ਉਸ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਹੈ। ਇਸ ਮਾਮਲੇ ਵਿੱਚ, ਕੰਪਨੀ ਨੇ ਕਿਹਾ ਕਿ ਉਹ ਉਚਿਤ ਅਪੀਲ ਅਥਾਰਟੀ ਦੇ ਸਾਹਮਣੇ ਆਦੇਸ਼ ਨੂੰ ਚੁਣੌਤੀ ਦੇਣ ਦੀ ਪ੍ਰਕਿਰਿਆ ਵਿੱਚ ਹੈ।


author

Harinder Kaur

Content Editor

Related News