ਕੋਰੋਨਾ ਵਾਇਰਸ ਦਾ ਖਤਰਾ, AIR INDIA ਤੇ ਇੰਡੀਗੋ ਨੇ ਦਿੱਤੀ ਇਹ ਛੋਟ

Saturday, Jan 25, 2020 - 12:07 PM (IST)

ਕੋਰੋਨਾ ਵਾਇਰਸ ਦਾ ਖਤਰਾ, AIR INDIA ਤੇ ਇੰਡੀਗੋ ਨੇ ਦਿੱਤੀ ਇਹ ਛੋਟ

ਨਵੀਂ ਦਿੱਲੀ—  'ਕੋਰੋਨਾ ਵਾਇਰਸ' ਦੇ ਖਤਰੇ ਨੂੰ ਦੇਖਦੇ ਹੋਏ ਇੰਡੀਗੋ ਤੇ ਏਅਰ ਇੰਡੀਆ ਨੇ ਕਿਹਾ ਕਿ ਚੀਨ ਤੋਂ ਆਉਣ ਵਾਲੇ ਤੇ ਜਾਣ ਵਾਲੇ ਯਾਤਰੀ ਜੇਕਰ ਅਗਲੇ ਇਕ ਮਹੀਨੇ ਤੱਕ ਫਲਾਈਟ ਨੂੰ ਬਦਲਦੇ ਤੇ ਰੱਦ ਕਰਦੇ ਹਨ ਤਾਂ ਉਨ੍ਹਾਂ ਤੋਂ ਇਸ ਲਈ ਪੈਨੇਲਟੀ ਚਾਰਜ ਨਹੀਂ ਵਸੂਲ ਕੀਤਾ ਜਾਵੇਗਾ। ਮੌਜੂਦਾ ਸਮੇਂ ਇੰਡੀਗੋ ਚੀਨ ਨੂੰ ਦੋ ਉਡਾਣਾਂ ਚਲਾ ਰਹੀ ਹੈ। ਉੱਥੇ ਹੀ, ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਚੀਨ ਨੂੰ ਸਿਰਫ ਇਕ ਸਿੱਧੀ ਫਲਾਈਟ ਉਪਲੱਬਧ ਕਰਵਾਉਂਦੀ ਹੈ।

ਇੰਡੀਗੋ ਨੇ ਇਕ ਟਵੀਟ 'ਚ ਕਿਹਾ ਕਿ ਕੋਰੋਨਾ ਵਾਇਰਸ ਫੈਲਣ ਦੇ ਖਤਰੇ ਨੂੰ ਦੇਖਦੇ ਹੋਏ ਉਸ ਨੇ ਚੀਨ ਜਾਣ ਵਾਲੀ ਤੇ ਉੱਥੋਂ ਆਉਣ ਵਾਲੀ ਫਲਾਈਟ ਲਈ ਟਿਕਟ ਰੱਦ ਕਰਨ ਤੇ ਬਦਲਣ ਦੇ ਚਾਰਜ 'ਚ ਛੋਟ ਦੇਣ ਦਾ ਫੈਸਲਾ ਕੀਤਾ ਹੈ। ਇੰਡੀਗੋ ਨੇ ਕਿਹਾ ਕਿ ਇਹ ਛੋਟ 25 ਫਰਵਰੀ 2020 ਤੱਕ ਮਿਲੇਗੀ, ਨਾਲ ਹੀ ਜੁਰਮਾਨਾ ਚਾਰਜ 'ਚ ਹੀ ਛੋਟ ਦਿੱਤੀ ਗਈ ਹੈ ਤੇ ਕਿਰਾਏ 'ਚ ਜੋ ਵੀ ਫਰਕ ਹੋਵੇਗਾ, ਉਹ ਲਿਆ ਜਾਵੇਗਾ। ਉੱਥੇ ਹੀ, ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਨੇ ਵੀ 24 ਫਰਵਰੀ ਤਕ ਪੈਨੇਲਟੀ ਚਾਰਜ 'ਚ ਛੋਟ ਦੇਣ ਦੀ ਜਾਣਕਾਰੀ ਦਿੱਤੀ ਹੈ।


Related News