ਵਿਦੇਸ਼ ਯਾਤਰਾ ''ਤੇ ਹਰ ਮਹੀਨੇ ਇਕ ਅਰਬ ਡਾਲਰ ਖ਼ਰਚ ਕਰ ਰਹੇ ਨੇ ਭਾਰਤੀ, RBI ਨੇ ਪੇਸ਼ ਕੀਤੇ ਅੰਕੜੇ
Wednesday, Feb 22, 2023 - 04:43 PM (IST)
ਨਵੀਂ ਦਿੱਲੀ— ਭਾਰਤੀ ਵਿਦੇਸ਼ ਯਾਤਰਾ 'ਤੇ ਹਰ ਮਹੀਨੇ ਇਕ ਅਰਬ ਡਾਲਰ ਤੋਂ ਜ਼ਿਆਦਾ ਖ਼ਰਚ ਕਰ ਰਹੇ ਹਨ। ਇਹ ਅੰਕੜਾ ਕੋਵਿਡ ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰ ਤੋਂ ਬਹੁਤ ਜ਼ਿਆਦਾ ਹੈ। ਵਸਨੀਕ ਵਿਅਕਤੀਆਂ ਨੇ ਯਾਤਰਾ ਲਈ ਉਦਾਰੀਕਰਨ ਰੈਮੀਟੈਂਸ ਸਕੀਮ (ਐੱਲ.ਆਰ. ਐੱਸ) ਦੇ ਤਹਿਤ ਵਿੱਤੀ ਸਾਲ 2022-23 'ਚ ਅਪ੍ਰੈਲ-ਦਸੰਬਰ ਦੌਰਾਨ 9.95 ਅਰਬ ਡਾਲਰ ਬਾਹਰ ਭੇਜੇ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਦੇ ਅੰਕੜਿਆਂ ਅਨੁਸਾਰ, 2021-22 ਦੀ ਇਸੇ ਮਿਆਦ 'ਚ ਇਹ ਖਰਚ 4.16 ਅਰਬ ਡਾਲਰ ਸੀ।
ਇਹ ਵੀ ਪੜ੍ਹੋ- SEBI ਦਾ ਆਦੇਸ਼, ਨਵੀਆਂ ਸੂਚੀਬੱਧ ਕੰਪਨੀਆਂ 'ਚ 3 ਮਹੀਨੇ ਤੋਂ ਜ਼ਿਆਦਾ ਖਾਲੀ ਨਹੀਂ ਰਹਿ ਸਕਦੇ ਇਹ ਅਹੁਦੇ
ਕੋਵਿਡ ਮਹਾਮਾਰੀ ਤੋਂ ਪਹਿਲਾਂ 2019-20 ਦੀ ਇਸੇ ਮਿਆਦ 'ਚ ਇਹ ਅੰਕੜਾ 5.4 ਅਰਬ ਡਾਲਰ ਸੀ। ਪੂਰੇ ਵਿੱਤੀ ਸਾਲ 2021-22 'ਚ ਇਸ ਆਈਟਮ 'ਤੇ ਸੱਤ ਅਰਬ ਡਾਲਰ ਖ਼ਰਚ ਕੀਤੇ ਗਏ। ਵੀ3ਆਨਲਾਈਨ ਦੇ ਹਿੱਸੇਦਾਰ ਸਪਨ ਗੁਪਤਾ ਨੇ ਕਿਹਾ, “ਭਾਰਤੀ ਆਪਣੇ ਪਰਿਵਾਰ ਜਾਂ ਦੋਸਤਾਂ ਨਾਲ ਦੁਨੀਆ ਭਰ ਦੀ ਯਾਤਰਾ ਕਰ ਰਹੇ ਹਨ। ਵੀਅਤਨਾਮ, ਥਾਈਲੈਂਡ, ਯੂਰਪ ਅਤੇ ਬਾਲੀ ਕੁਝ ਪ੍ਰਮੁੱਖ ਸਥਾਨ ਹਨ ਜਿਨ੍ਹਾਂ ਨੂੰ ਭਾਰਤੀ ਪਸੰਦ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਯੂਰਪ, ਇੰਡੋਨੇਸ਼ੀਆ, ਵੀਅਤਨਾਮ, ਥਾਈਲੈਂਡ ਅਤੇ ਦੁਬਈ ਵੀ ਭਾਰਤੀਆਂ ਦੀ ਪਸੰਦ 'ਚ ਸ਼ਾਮਲ ਹਨ।
ਇਹ ਵੀ ਪੜ੍ਹੋ- ਅਕਤੂਬਰ ਤੱਕ ਦੁੱਧ ਦੀਆਂ ਉੱਚੀਆਂ ਕੀਮਤਾਂ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਹੀਂ
ਸੈਂਕੈਸ਼ ਦੇ ਸਹਿ-ਸੰਸਥਾਪਕ ਆਕਾਸ਼ ਦਹੀਆ ਨੇ ਕਿਹਾ ਕਿ ਸਸਤੀ ਯਾਤਰਾ ਅਤੇ ਤਕਨੀਕੀ ਤਰੱਕੀ ਦੇ ਨਾਲ ਅੰਤਰਰਾਸ਼ਟਰੀ ਯਾਤਰਾ ਵਧ ਰਹੀ ਹੈ। “ਸਾਡੇ ਪੋਰਟਫੋਲੀਓ 'ਚ 75 ਫ਼ੀਸਦੀ ਲੋਕ ਹੁਣ ਅੰਤਰਰਾਸ਼ਟਰੀ ਯਾਤਰਾ ਦੀ ਚੋਣ ਕਰ ਰਹੇ ਹਨ। ਭਾਰਤੀ ਦੇ ਵਿਚਕਾਰ ਯੂਰਪ, ਬਾਲੀ, ਵੀਅਤਨਾਮ ਅਤੇ ਦੁਬਈ ਵਰਗੇ ਸਥਾਨਾਂ ਦੀ ਮੰਗ ਵਧ ਰਹੀ ਹੈ।'' ਇਸ ਦੌਰਾਨ ਸਰਕਾਰ ਨੇ ਆਮ ਬਜਟ 'ਚ ਵਿਦੇਸ਼ੀ ਟੂਰ ਪੈਕੇਜਾਂ 'ਤੇ ਸਰੋਤ 'ਤੇ ਵਸੂਲੇ ਜਾਣ ਵਾਲੇ ਟੈਕਸ ਦੀ ਦਰ ਮੌਜੂਦਾ ਪੰਜ ਫ਼ੀਸਦੀ ਤੋਂ ਵਧਾ ਦਿੱਤੀ ਹੈ। ਅਗਲੇ ਵਿੱਤੀ ਸਾਲ ਤੋਂ 20 ਫ਼ੀਸਦੀ ਪ੍ਰਸਤਾਵਿਤ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਭਾਰਤੀਆਂ ਦੀ ਵਿਦੇਸ਼ ਯਾਤਰਾ ਪ੍ਰਭਾਵਿਤ ਹੋ ਸਕਦੀ ਹੈ।
ਇਹ ਵੀ ਪੜ੍ਹੋ- ਮਹਿੰਗੀਈ ਨੂੰ ਤੈਅ ਸੀਮਾ 'ਚ ਰੱਖਣ ਲਈ ਜ਼ਰੂਰੀ ਕਦਮ ਚੁੱਕੇਗਾ RBI: ਸੀਤਾਰਮਣ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।