ਦੇਸ਼ ਛੱਡ ਕੇ ਵਿਦੇਸ਼ ਜਾ ਰਹੇ ਭਾਰਤੀਆਂ ਦੀ ਗਿਣਤੀ 'ਚ ਵਾਧਾ ਜਾਰੀ, ਇਨ੍ਹਾਂ ਦੇਸ਼ਾਂ ਦੀ ਲੈ ਰਹੇ ਨਾਗਰਿਕਤਾ

Tuesday, Jul 25, 2023 - 06:16 PM (IST)

ਨਵੀਂ ਦਿੱਲੀ - ਸਾਲ 2011 ਤੋਂ 2022 ਤੱਕ 12 ਸਾਲਾਂ ਵਿੱਚ ਕੁੱਲ 13.86 ਲੱਖ ਲੋਕਾਂ ਨੇ ਭਾਰਤ ਦੀ ਨਾਗਰਿਕਤਾ ਛੱਡ ਦਿੱਤੀ ਹੈ। ਇਨ੍ਹਾਂ ਵਿੱਚੋਂ 7 ਲੱਖ ਅਮਰੀਕਾ ਵਿੱਚ ਸੈਟਲ ਹੋ ਗਏ। ਖ਼ਾਸ ਗੱਲ ਇਹ ਹੈ ਕਿ ਨਾਗਰਿਕਤਾ ਛੱਡਣ ਵਾਲੇ ਭਾਰਤੀਆਂ 'ਚ ਕਰੋੜਪਤੀਆਂ ਦੀ ਗਿਣਤੀ ਸਿਰਫ 2.5 ਫੀਸਦੀ ਹੈ। ਯਾਨੀ ਕਿ ਨਾਗਰਿਕਤਾ ਛੱਡਣ ਵਾਲਿਆਂ 'ਚੋਂ 97.5 ਫੀਸਦੀ ਅਜਿਹੇ ਹਨ, ਜੋ ਬਿਹਤਰ ਮੌਕਿਆਂ ਦੀ ਭਾਲ 'ਚ ਦੇਸ਼ ਛੱਡ ਕੇ ਗਏ ਹਨ। ਹੈਨਲੇ ਪ੍ਰਾਈਵੇਟ ਵੈਲਥ ਮਾਈਗ੍ਰੇਸ਼ਨ ਰਿਪੋਰਟ-2023 ਅਨੁਸਾਰ ਭਾਰਤ ਛੱਡਣ ਵਾਲੇ ਕਰੋੜਪਤੀਆਂ ਦੀ ਗਿਣਤੀ ਵਿੱਚ ਕੋਈ ਖਾਸ ਵਾਧਾ ਨਹੀਂ ਹੋਇਆ ਹੈ। ਹਾਲਾਂਕਿ, ਪੇਸ਼ੇਵਰਾਂ ਵਿੱਚ ਵਿਦੇਸ਼ ਜਾਣ ਦੀ ਚਾਹਤ ਪਹਿਲਾਂ ਨਾਲੋਂ ਲਗਭਗ ਦੁੱਗਣੀ ਹੋ ਗਈ ਹੈ। 

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਕਰੋੜਾਂ ਮੁਲਾਜ਼ਮਾਂ ਨੂੰ ਦਿੱਤਾ ਤੋਹਫਾ, EPF ਸਕੀਮ 'ਤੇ 8.15% ਵਿਆਜ ਦੇਣ ਦਾ ਐਲਾਨ

ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਆਂਕੜੇ ਦੱਸਦੇ ਹਨ ਕਿ 2010 ਤੱਕ ਨਾਗਰਿਕਤਾ ਛੱਡਣ ਵਾਲੇ 7 ਫ਼ੀਸਦੀ ਦੀ ਸਾਲਾਨਾ ਦਰ ਨਾਲ ਵਧ ਰਹੇ ਹਨ। ਹੁਣ ਇਹ ਦਰ ਵਧ ਕੇ 29 ਫ਼ੀਸਦੀ ਹੋ ਗਈ ਹੈ।

ਸੰਸਦ ਵਿੱਚ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ 2022 ਵਿੱਚ ਸਭ ਤੋਂ ਵੱਧ 2,25,620 ਲੋਕਾਂ ਨੇ ਭਾਰਤੀ ਨਾਗਰਿਕਤਾ ਛੱਡੀ। ਜਦੋਂ ਕਿ 2021 ਵਿੱਚ 1.63 ਲੱਖ ਲੋਕਾਂ ਨੇ ਆਪਣੀ ਨਾਗਰਿਕਤਾ ਤਿਆਗ ਦਿੱਤੀ ਸੀ। 2020 ਵਿੱਚ, ਸਭ ਤੋਂ ਘੱਟ 85 ਹਜ਼ਾਰ ਲੋਕ ਵਿਦੇਸ਼ ਵਿੱਚ ਵਸੇ। ਇਹ ਸੰਖਿਆ 2010 ਤੋਂ ਬਾਅਦ ਸਭ ਤੋਂ ਘੱਟ ਸੀ, ਕਿਉਂਕਿ ਉਦੋਂ ਕੋਰੋਨਾ ਦਾ ਦੌਰ ਚੱਲ ਰਿਹਾ ਸੀ।

ਇਹ ਵੀ ਪੜ੍ਹੋ : CEIR ਨੇ 2.58 ਲੱਖ ਚੋਰੀ ਹੋਏ ਮੋਬਾਈਲਾਂ ਦਾ ਲਗਾਇਆ ਪਤਾ , ਸਿਰਫ 20,771 ਹੋਏ ਬਰਾਮਦ

ਜਾਣੋ ਦੇਸ਼ ਕਿਉਂ ਛੱਡ ਭਾਰਤ ਦੇ ਲੋਕ

ਪੇਸ਼ਾਵਰ ਬਿਹਤਰ ਤਨਖਾਹ ਅਤੇ ਕਾਰੋਬਾਰੀ ਟੈਕਸ ਛੋਟ ਲਈ ਵਿਦੇਸ਼ਾਂ ਵਿੱਚ ਜਾ ਕੇ ਵਸ ਰਹੇ ਹਨ। ਭਾਰਤ ਦੋਹਰੀ ਨਾਗਰਿਕਤਾ ਦੀ ਇਜਾਜ਼ਤ ਨਹੀਂ ਦਿੰਦਾ, ਇਸ ਲਈ ਜਿਹੜੇ ਲੋਕ ਕਿਸੇ ਹੋਰ ਦੇਸ਼ ਵਿੱਚ ਵਸਣਾ ਚਾਹੁੰਦੇ ਹਨ, ਉਨ੍ਹਾਂ ਨੂੰ ਆਪਣੀ ਨਾਗਰਿਕਤਾ ਛੱਡਣੀ ਪੈਂਦੀ ਹੈ। ਪੇਸ਼ੇਵਰਾਂ ਲਈ ਅਮਰੀਕਾ ਅਤੇ ਕਾਰੋਬਾਰੀਆਂ ਲਈ ਆਸਟ੍ਰੇਲੀਆ-ਸਿੰਗਾਪੁਰ ਚੋਟੀ ਦੀਆਂ ਮੰਜ਼ਿਲਾਂ ਹਨ। ਇੱਥੇ ਨਵਾਂ ਕਾਰੋਬਾਰ ਸਥਾਪਤ ਕਰਨ ਲਈ ਨਾਗਰਿਕਤਾ ਲੈਣ ਲਈ ਸ਼ੁਰੂਆਤੀ ਸਾਲਾਂ ਵਿੱਚ ਨਾਮਾਤਰ ਟੈਕਸ ਹੈ। ਦੁਬਈ ਅਤੇ ਕੁਝ ਅਫਰੀਕੀ ਦੇਸ਼ਾਂ ਵਿੱਚ ਵੀ ਅਜਿਹਾ ਹੀ ਹੈ। ਇਸੇ ਕਰਕੇ ਪੱਛਮੀ ਦੇਸ਼ਾਂ ਦੇ ਮੁਕਾਬਲੇ ਇੱਥੇ ਜਾਣ ਵਾਲੇ ਕਾਰੋਬਾਰੀਆਂ ਦੀ ਗਿਣਤੀ ਜ਼ਿਆਦਾ ਹੈ।

ਭਾਰਤੀਆਂ ਲਈ ਅਮਰੀਕਾ ਤੋਂ ਬਾਅਦ ਆਸਟ੍ਰੇਲੀਆ, ਕੈਨੇਡਾ, ਬ੍ਰਿਟੇਨ ਅਤੇ ਇਟਲੀ ਸਭ ਤੋਂ ਪਸੰਦੀਦਾ ਦੇਸ਼ ਹਨ। ਰੁਝਾਨ ਦਰਸਾਉਂਦਾ ਹੈ ਕਿ 80% ਭਾਰਤੀ ਇਨ੍ਹਾਂ 5 ਦੇਸ਼ਾਂ ਵਿੱਚ ਵਸ ਗਏ ਹਨ। ਕੁੱਲ 103 ਦੇਸ਼ ਅਜਿਹੇ ਹਨ ਜਿੱਥੇ ਪਿਛਲੇ ਦਹਾਕੇ ਵਿੱਚ ਭਾਰਤੀਆਂ ਨੇ ਨਾਗਰਿਕਤਾ ਲਈ ਹੈ। 

ਇਹ ਵੀ ਪੜ੍ਹੋ : ਅੰਤਰਰਾਸ਼ਟਰੀ ਪੱਧਰ 'ਤੇ ਵਧ ਰਹੀ ਭਾਰਤੀ ਰੁਪਏ ਦੀ ਮੰਗ, 22 ਦੇਸ਼ਾਂ ਨੇ ਭਾਰਤ 'ਚ ਖੋਲ੍ਹਿਆ ਵੈਸਟ੍ਰੋ ਖ਼ਾਤਾ

ਨੋਟ - ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harinder Kaur

Content Editor

Related News