ਇੰਡੀਆਬੁਲਸ ਹਾਊਸਿੰਗ 2,705 ਕਰੋੜ ਦੇ ਡਿਬੈਂਚਰ, ਮਸਾਲਾ ਬਾਂਡ ਦੀ ਕਰੇਗੀ ਮੁੜ ਖਰੀਦੋ

Wednesday, Jul 03, 2019 - 05:06 PM (IST)

ਇੰਡੀਆਬੁਲਸ ਹਾਊਸਿੰਗ 2,705 ਕਰੋੜ ਦੇ ਡਿਬੈਂਚਰ, ਮਸਾਲਾ ਬਾਂਡ ਦੀ ਕਰੇਗੀ ਮੁੜ ਖਰੀਦੋ

ਮੁੰਬਈ—ਇੰਡੀਆਬੁਲਸ ਹਾਊਸਿੰਗ ਫਾਈਨੈੱਸ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਪਰਿਪੱਕਤਾ ਸਮੇਂ ਤੋਂ ਪਹਿਲਾਂ ਨਿਵੇਸ਼ਕਾਂ ਤੋਂ 2,705 ਕਰੋੜ ਰੁਪਏ ਦੇ ਕਰਜ਼ ਦੀ ਮੁੜ ਖਰੀਦ ਕਰੇਗੀ। ਕੰਪਨੀ ਇਸ ਸਾਲ ਸਤੰਬਰ ਤੋਂ ਪਰਿਪੱਕ ਹੋ ਰਹੇ ਗੈਰ ਪਰਿਵਰਤਨੀ ਡਿਬੈਂਚਰ ਅਤੇ ਮਸਾਲਾ ਬਾਂਡਾਂ ਦੀ ਮੁੜ ਖਰੀਦ ਕਰੇਗੀ। ਇਸ ਦਾ ਕੁੱਲ ਮੁੱਲ 1,375 ਕਰੋੜ ਰੁਪਏ ਹੋਵੇਗਾ। ਇਸ 'ਚ ਜਨਤਕ ਨਿਰਗਮ ਦੇ ਮਾਧਿਅਮ ਨਾਲ ਜੁਟਾਏ ਗਏ 660 ਕਰੋੜ ਰੁਪਏ ਵੀ ਸ਼ਾਮਲ ਹੋਣਗੇ। ਇਸ ਦੇ ਇਲਾਵਾ ਕੰਪਨੀ ਨਿਵੇਸ਼ਕਾਂ ਨੂੰ 1,330 ਕਰੋੜ ਰੁਪਏ ਦੇ ਮਸਾਲਾ ਬਾਂਡ ਨੂੰ ਸਮੇਂ ਤੋਂ ਪਹਿਲਾਂ  ਭੁਨਾਉਣ ਦਾ ਵਿਕਲਪ ਵੀ ਦੇ ਰਹੀ ਹੈ। ਇਨ੍ਹਾਂ ਬਾਂਡਾਂ ਦੀ ਪਰਿਪੱਕਤਾ ਸਮਾਂ ਅਕਤੂਬਰ ਹੈ। ਇੰਡੀਆਬੁਲਸ ਨੇ ਬਿਆਨ 'ਚ ਕਿਹਾ ਕਿ ਨਕਦੀ ਦੀ ਮਜ਼ਬੂਤ ਸਥਿਤੀ ਦੀ ਵਜ੍ਹਾ ਨਾਲ ਅਸੀਂ ਨਿਵੇਸ਼ਕਾਂ ਲਈ ਐੱਨ.ਸੀ.ਡੀ. ਅਤੇ ਸਮਾਲਾ ਬਾਂਡ ਦੇ ਮੁੜ ਖਰੀਦ ਦੀ ਪੇਸ਼ਕਸ਼ ਕਰਨਗੇ। ਕੰਪਨੀ ਨੇ ਮਸਾਲਾ ਬਾਂਡਾ ਨੂੰ ਛੇਤੀ ਭੁਨਾਉਣ ਲਈ ਭਾਰਤੀ ਰਿਜ਼ਰਵ ਬੈਂਕ ਦੀ ਆਗਿਆ ਲੈਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ।


author

Aarti dhillon

Content Editor

Related News