ਮਹਿੰਗੀ ਹੋਵੇਗੀ ਖੰਡ, ਬਰਾਮਦ ਲਈ ਹੋਏ ਵੱਡੇ ਸੌਦੇ, ਕਿਸਾਨਾਂ ਨੂੰ ਮਿਲਣਗੇ ਬਕਾਏ
Thursday, Mar 18, 2021 - 02:48 PM (IST)
ਮੁੰਬਈ- ਗੰਨਾ ਕਿਸਾਨਾਂ ਦੇ ਫ਼ਸੇ ਬਕਾਏ ਮਿਲਣ ਵਿਚ ਜਲਦ ਤੇਜ਼ੀ ਆ ਸਕਦੀ ਹੈ। ਭਾਰਤੀ ਮਿੱਲਾਂ ਨੇ 30 ਸਤੰਬਰ ਨੂੰ ਖ਼ਤਮ ਹੋਣ ਵਾਲੇ 2020-21 ਦੇ ਖੰਡ ਸੀਜ਼ਨ ਵਿਚ ਹੁਣ ਤੱਕ 43 ਲੱਖ ਟਨ ਖੰਡ ਬਰਾਮਦ ਕਰਨ ਦੇ ਸਮਝੌਤੇ ਕਰ ਲਏ ਹਨ। ਬਰਾਮਦ ਨਾਲ ਮਿੱਲਾਂ ਨੂੰ ਵੱਡਾ ਸਟਾਕ ਘਟਾਉਣ ਵਿਚ ਮਦਦ ਮਿਲੇਗੀ, ਨਾਲ ਹੀ ਖੰਡ ਦੀਆਂ ਸਥਾਨਕ ਕੀਮਤਾਂ ਨੂੰ ਵੀ ਸਮਰਥਨ ਮਿਲੇਗਾ। ਇਸ ਨਾਲ ਮਿੱਲਾਂ ਨੂੰ ਕਿਸਾਨਾਂ ਦੇ ਬਕਾਏ ਲਾਉਣ ਵਿਚ ਸਹਾਇਤਾ ਮਿਲੇਗੀ।
ਸਰਕਾਰ ਨੇ ਇਸ ਖੰਡ ਸੀਜ਼ਨ ਦੌਰਾਨ 5,833 ਰੁਪਏ ਪ੍ਰਤੀ ਟਨ ਸਬਸਿਡੀ ਦੀ ਪ੍ਰਵਾਨਗੀ ਦੇ ਨਾਲ 60 ਲੱਖ ਟਨ ਖੰਡ ਬਰਾਮਦ ਕਰਨ ਦੀ ਮਨਜ਼ੂਰੀ ਦਿੱਤੀ ਹੈ।
ਭਾਰਤੀ ਖੰਡ ਮਿਲਜ਼ ਸੰਗਠਨ (ਇਸਮਾ) ਮੁਤਾਬਕ, ਹੁਣ ਤੱਕ ਹੋਏ ਕੁੱਲ ਸਮਝੌਤਿਆਂ ਵਿਚੋਂ ਲਗਭਗ 22 ਲੱਖ ਟਨ ਖੰਡ ਭੇਜ ਦਿੱਤੀ ਗਈ ਹੈ। ਮੁੰਬਈ ਦੀ ਇਕ ਗਲੋਬਲ ਟ੍ਰੇਡਿੰਗ ਫਰਮ ਨਾਲ ਜੁੜੇ ਡੀਲਰ ਨੇ ਕਿਹਾ ਕਿ ਭਾਰਤ ਪ੍ਰਮੁੱਖ ਤੌਰ 'ਤੇ ਇੰਡੋਨੇਸ਼ੀਆ, ਦੁਬਈ, ਅਫਗਾਨਿਸਤਾਨ, ਸ਼੍ਰੀਲੰਕਾ ਅਤੇ ਅਫਰੀਕੀ ਦੇਸ਼ਾਂ ਨੂੰ ਖੰਡ ਵੇਚ ਰਿਹਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ! ਸੜਕਾਂ ਤੋਂ ਹਟਾਏ ਜਾਣਗੇ ਟੋਲ ਬੂਥ, ਲਾਗੂ ਹੋਵੇਗਾ ਇਹ ਸਿਸਟਮ
ਹਾਲਾਂਕਿ, ਕੰਟੇਨਰਾਂ ਦੀ ਘਾਟ ਤੇ ਮਾਲ-ਭਾੜਾ ਵਧਣ ਨਾਲ ਬਰਾਮਦ ਸੀਮਤ ਚੱਲ ਰਹੀ ਹੈ। ਇਸਮਾ ਮੁਤਾਬਕ, ਚਾਲੂ ਮਾਰਕੀਟਿੰਗ ਸੀਜ਼ਨ ਵਿਚ ਹੁਣ ਤੱਕ ਮਿੱਲਾਂ ਪਿਛਲੀ ਵਾਰ ਨਾਲੋਂ 20 ਫ਼ੀਸਦੀ ਜ਼ਿਆਦ 258.7 ਲੱਖ ਟਨ ਖੰਡ ਦਾ ਉਤਪਾਦਨ ਕਰ ਚੁੱਕੀਆਂ ਹਨ। ਪ੍ਰਮੁੱਖ ਤੌਰ 'ਤੇ ਮਹਾਰਾਸ਼ਟਰ ਤੇ ਕਰਨਾਟਕ ਵਿਚ ਉਤਪਾਦਨ ਵਧਿਆ ਹੈ। ਹਾਲਾਂਕਿ, ਇਸ ਸਾਲ ਕਈ ਮਿੱਲਾਂ ਗੰਨੇ ਦੀ ਸੀਮਤ ਸਪਲਾਈ ਕਾਰਨ ਕੰਮ ਜਲਦ ਬੰਦ ਕਰ ਰਹੀਆਂ ਹਨ। ਮੌਜੂਦਾ ਮਾਰਕੀਟਿੰਗ ਸਾਲ ਵਿਚ 502 ਖੰਡ ਮਿੱਲਾਂ ਨੇ ਕੰਮ ਸ਼ੁਰੂ ਕੀਤਾ ਪਰ ਮਾਰਚ ਦੇ ਅੱਧ ਦੇ ਤੱਕ 171 ਮਿੱਲਾਂ ਨੇ ਪਿੜਾਈ ਬੰਦ ਕਰ ਦਿੱਤੀ।
ਇਹ ਵੀ ਪੜ੍ਹੋ- ਸੋਨੇ ਨੇ 45 ਹਜ਼ਾਰ ਦਾ ਪੱਧਰ ਤੋੜਿਆ, ਚਾਂਦੀ 'ਚ ਵੀ ਵੱਡਾ ਉਛਾਲ, ਜਾਣੋ ਮੁੱਲ