ਦੁਵੱਲੇ ਨਿਵੇਸ਼ ਸਮਝੌਤੇ ਦੇ ਨਵੇਂ ਢਾਂਚੇ ਨੂੰ ਜਲਦ ਮਿਲ ਸਕਦੀ ਹੈ ਮੰਤਰੀ ਮੰਡਲ ਦੀ ਮਨਜ਼ੂਰੀ : ਸੀਤਾਰਾਮਨ
Monday, Oct 05, 2026 - 07:00 PM (IST)
ਬਿਜ਼ਨੈੱਸ ਡੈਸਕ :- ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਸੋਮਵਾਰ ਨੂੰ ਕਿਹਾ ਕਿ ਦੁਵੱਲੇ ਨਿਵੇਸ਼ ਸਮਝੌਤਿਆਂ ਲਈ ਨਵਾਂ ਖਾਕਾ ਤਿਆਰ ਹੈ ਅਤੇ ਇਸ ਨੂੰ ਨਿਵੇਸ਼ਕਾਂ ਲਈ ਜ਼ਿਆਦਾ ਅਨੁਕੂਲ ਬਣਾਉਣ ਦੇ ਮਕਸਦ ਨਾਲ ਜਲਦ ਹੀ ਕੇਂਦਰੀ ਮੰਤਰੀ ਮੰਡਲ ਦੀ ਮਨਜ਼ੂਰੀ ਮਿਲਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਤਿਆਰ ਕੀਤੇ ਜਾ ਰਹੇ ਨਵੇਂ ਖਾਕੇ ਦਾ ਮਕਸਦ 2016 ’ਚ ਮਨਜ਼ੂਰ ਕੀਤੇ ਗਏ ਖਾਕੇ ਦੀਆਂ ਖਾਮੀਆਂ ਨੂੰ ਦੂਰ ਕਰਨਾ ਅਤੇ ਦੋਵਾਂ ਦੇਸ਼ਾਂ ਦੇ ਨਿਵੇਸ਼ਕਾਂ ਨੂੰ ਜ਼ਿਆਦਾ ਪ੍ਰਭਾਵੀ ਸੁਰੱਖਿਆ ਪ੍ਰਦਾਨ ਕਰਨਾ ਹੈ। ਸੀਤਾਰਾਮਨ ਨੇ ਇੱਥੇ ‘ਮਿਊਨਿਕ ਸੁਰੱਖਿਆ ਸੰਮੇਲਨ’ ’ਚ ਕਿਹਾ ਕਿ ਨਵੇਂ ਖਾਕੇ ਨੂੰ ਅੰਤਿਮ ਰੂਪ ਦਿੱਤੇ ਜਾਣ ਦਰਮਿਆਨ ਵੀ ਭਾਰਤ ਨੇ ਨਿਵੇਸ਼ ਸੁਰੱਖਿਆ ਸਮਝੌਤਿਆਂ ’ਤੇ ਗੱਲਬਾਤ ਜਾਰੀ ਰੱਖੀ ਹੈ।
ਇਹ ਵੀ ਪੜ੍ਹੋ : Nestle ਦੇ ਇਕ ਹੋਰ ਡੇਅਰੀ ਉਤਪਾਦ ਦਾ ਸੈਂਪਲ ਹੋ ਗਿਆ ਫੇਲ੍ਹ, FSSAI ਨੇ ਵਿਕਰੀ ਰੋਕਣ ਦਾ ਦਿੱਤਾ ਨਿਰਦੇਸ਼
ਉਨ੍ਹਾਂ ਕਿਹਾ ਕਿ ਸਾਊਦੀ ਅਰਬ ਦੇ ਨਾਲ ਹੋਇਆ ਨਵਾਂ ਸਮਝੌਤਾ 2016 ਦੇ ਢਾਂਚੇ ਤੋਂ ਅੱਗੇ ਜਾਂਦਾ ਹੈ ਅਤੇ ਇਸ ’ਚ ਦੋਵਾਂ ਦੇਸ਼ਾਂ ਦੇ ਨਿਵੇਸ਼ਕਾਂ ਦੇ ਹਿੱਤਾਂ ਦੀ ਸੁਰੱਖਿਆ ’ਤੇ ਜ਼ਿਆਦਾ ਸਪੱਸ਼ਟ ਤੌਰ ’ਤੇ ਕੇਂਦ੍ਰਿਤ ਵਿਵਸਥਾਵਾਂ ਸ਼ਾਮਲ ਹਨ। ਸੀਤਾਰਾਮਨ ਨੇ ਕਿਹਾ ਕਿ ਭਾਰਤ ਨੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.), ਓਮਾਨ ਅਤੇ ਕੁਝ ਮੱਧ ਏਸ਼ੀਆਈ ਦੇਸ਼ਾਂ ਨਾਲ ਵੀ ਇਸੇ ਤਰ੍ਹਾਂ ਦੇ ਸਮਝੌਤੇ ਕੀਤੇ ਹਨ। ਉਨ੍ਹਾਂ ਕਿਹਾ, ‘‘ਸਾਡੇ ਕੋਲ ਨਵਾਂ ਖਾਕਾ ਹੈ, ਜਿਸ ਨੂੰ ਜਲਦ ਹੀ ਮਨਜ਼ੂਰੀ ਮਿਲ ਜਾਵੇਗੀ। ਹਾਲਾਂਕਿ, ਇਸ ਦਰਮਿਆਨ ਅਸੀਂ ਪ੍ਰਕਿਰਿਆ ਨੂੰ ਰੋਕਿਆ ਨਹੀਂ ਹੈ। ਅਸੀਂ ਦੇਸ਼ਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਉਨ੍ਹਾਂ ’ਚ ਨਵੇਂ ਖਾਕੇ ’ਚ ਸ਼ਾਮਲ ਕਈ ਹੋਰ ਵਿਵਸਥਾਵਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ।’’
ਇਹ ਵੀ ਪੜ੍ਹੋ : ਵੱਡਾ ਝਟਕਾ! Petrol 5 ਰੁਪਏ ਤੇ Diesel 3 ਰੁਪਏ ਹੋ ਗਿਆ ਮਹਿੰਗਾ, ਇਸ ਕੰਪਨੀ ਨੇ ਵਧਾਈਆਂ ਕੀਮਤਾਂ
ਮੰਤਰੀ ਨੇ ਕਿਹਾ ਕਿ ਭਾਰਤ ਦੀ ਕੈਨੇਡਾ ਅਤੇ ਰੂਸ ਸਮੇਤ ਕਈ ਦੇਸ਼ਾਂ ਨਾਲ ਦੁਵੱਲੇ ਨਿਵੇਸ਼ ਸੁਰੱਖਿਆ ਸਮਝੌਤਿਆਂ ’ਤੇ ਗੱਲਬਾਤ ਜਾਰੀ ਹੈ। ਉਨ੍ਹਾਂ ਕਿਹਾ, ‘‘ਜੇਕਰ ਚੀਜ਼ਾਂ ਚੰਗੀ ਤਰ੍ਹਾਂ ਅੱਗੇ ਵਧਦੀਆਂ ਹਨ, ਤਾਂ ਦਸੰਬਰ ਤੱਕ ਸਾਨੂੰ ਘੱਟੋ-ਘੱਟ 3 ਹੋਰ ਦੇਸ਼ਾਂ ਨਾਲ ਸਮਝੌਤੇ ਕਰ ਲੈਣੇ ਚਾਹੀਦੇ ਹਨ।’’ ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਜੇਕਰ ਗੱਲਬਾਤ ਉਮੀਦ ਮੁਤਾਬਕ ਅੱਗੇ ਵਧਦੀ ਹੈ ਤਾਂ ਕੈਨੇਡਾ ਨਾਲ ਗੱਲਬਾਤ ਦਸੰਬਰ ਜਾਂ ਅਗਲੇ ਸਾਲ ਦੀ ਸ਼ੁਰੂਆਤ ਤੱਕ ਪੂਰੀ ਹੋ ਸਕਦੀ ਹੈ। ਸਾਲ 2016 ਦੇ ਦੁਵੱਲੇ ਨਿਵੇਸ਼ ਸਮਝੌਤੇ ਨੇ ਪਹਿਲਾਂ ਦੇ ਢਾਂਚੇ ਦੀ ਜਗ੍ਹਾ ਲਈ ਸੀ ਅਤੇ ਇਸ ਤੋਂ ਬਾਅਦ ਇਹ ਭਾਰਤ ਦੇ ਨਿਵੇਸ਼ ਸਮਝੌਤਿਆਂ ’ਤੇ ਹੋਈ ਗੱਲਬਾਤ ਦਾ ਆਧਾਰ ਬਣਿਆ।
ਇਹ ਵੀ ਪੜ੍ਹੋ : ਹੁਣ ਬੈਂਕਾਂ 'ਚ ਸਿਰਫ਼ 5 ਦਿਨ ਹੋਵੇਗਾ ਕੰਮਕਾਜ ? ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਨੋਟੀਫਿਕੇਸ਼ਨ
ਭਾਰਤ ਤੋਂ ਬਾਹਰ ਵੱਲ ਸਿੱਥੇ ਨਿਵੇਸ਼ (ਓ. ਡੀ. ਆਈ.) ਵਧਣ ਨਾਲ ਘਰੇਲੂ ਨਿਵੇਸ਼ਕਾਂ ਅਤੇ ਵਿਦੇਸ਼ਾਂ ’ਚ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਨੂੰ ਵੀ ਪੂਰੀ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ ਹੈ। ਭਾਰਤ-ਅਮਰੀਕਾ ਵਪਾਰ ਸਮਝੌਤੇ ’ਤੇ ਵਿੱਤ ਮੰਤਰੀ ਨੇ ਕਿਹਾ ਕਿ ਇਸ ਨੂੰ ਅਜੇ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ ਅਤੇ ਗੱਲਬਾਤ ‘ਮੁਸ਼ਕਿਲ’ ਰਹੀ ਹੈ। ਉਨ੍ਹਾਂ ਕਿਹਾ, ‘‘ਸਮਝੌਤੇ ’ਤੇ ਗੱਲਬਾਤ ਅਜੇ ਵੀ ਜਾਰੀ ਹੈ, ਹਾਲਾਂਕਿ ਅਸੀਂ ਇਹ ਮੰਨਣਾ ਚਾਹਾਂਗੇ ਕਿ ਦੋਵੇਂ ਧਿਰਾਂ ਉਸ ਸਥਿਤੀ ਤੱਕ ਪਹੁੰਚ ਗਈਆਂ ਹਨ, ਜਿੱਥੋਂ ਅੱਗੇ ਕੁਝ ਦੇਣਾ ਜਾਂ ਲੈਣਾ ਬਹੁਤ, ਬਹੁਤ ਮੁਸ਼ਕਿਲ ਹੋਵੇਗਾ। ਹਾਲਾਂਕਿ, ਜੇਕਰ ਅੱਗੇ ਵਧਣ ਦੀ ਕੁਝ ਗੁੰਜਾਇਸ਼ ਹੈ, ਤਾਂ ਸ਼ਾਇਦ ਦੋਵੇਂ ਧਿਰਾਂ ਅਜਿਹਾ ਕਰਨਗੀਆਂ।’’ ਸੀਤਾਰਾਮਨ ਨੇ ਕਿਹਾ ਕਿ ਭਾਰਤ-ਅਮਰੀਕਾ ਵਪਾਰ ਸਬੰਧਾਂ ਦੀ ਇਕ ਮੁੱਖ ਵਿਸ਼ੇਸ਼ਤਾ ਭਾਰਤ ਦੇ ਪੱਖ ’ਚ ਵਪਾਰ ਅਸੰਤੁਲਨ ਹੈ ਅਤੇ ਅਮਰੀਕਾ ਆਪਣੇ ਵਪਾਰ ਘਾਟੇ ਨੂੰ ਘੱਟ ਕਰਨਾ ਚਾਹੁੰਦਾ ਹੈ।
ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਦਾ ਅਨੁਮਾਨ, ਇਸ ਪੱਧਰ ਤੱਕ ਪਹੁੰਚ ਸਕਦੇ ਹਨ ਰੇਟ
ਇਹ ਵੀ ਪੜ੍ਹੋ : 25 ਸਾਲਾਂ ’ਚ ਪਹਿਲੀ ਵਾਰ ਭਾਰਤੀ ਸ਼ੇਅਰ ਬਾਜ਼ਾਰ ਬੁਰੀ ਤਰ੍ਹਾਂ Crash , 20 ਲੱਖ ਕਰੋੜ ਰੁਪਏ ਦਾ ਨੁਕਸਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
