ਰੁਪਏ ’ਚ ਗਿਰਾਵਟ ਨੇ ਵਧਾਈ ਚਿੰਤਾ, ਗੁਆਂਢੀ ਦੇਸ਼ਾਂ ਦੀਆਂ ਕਰੰਸੀਆਂ ਦੇ ਮੁਕਾਬਲੇ ਵੀ ਕਮਜ਼ੋਰ ਪਿਆ ਭਾਰਤੀ ਰੁਪਇਆ

Thursday, May 21, 2026 - 12:26 PM (IST)

ਰੁਪਏ ’ਚ ਗਿਰਾਵਟ ਨੇ ਵਧਾਈ ਚਿੰਤਾ, ਗੁਆਂਢੀ ਦੇਸ਼ਾਂ ਦੀਆਂ ਕਰੰਸੀਆਂ ਦੇ ਮੁਕਾਬਲੇ ਵੀ ਕਮਜ਼ੋਰ ਪਿਆ ਭਾਰਤੀ ਰੁਪਇਆ

ਬਿਜ਼ਨੈੱਸ ਡੈਸਕ – ਭਾਰਤੀ ਰੁਪਏ ਵਿਚ ਲਗਾਤਾਰ ਗਿਰਾਵਟ ਨੇ ਆਰਥਿਕ ਮੋਰਚੇ ’ਤੇ ਨਵੀਂ ਚਿੰਤਾ ਪੈਦਾ ਕਰ ਦਿੱਤੀ ਹੈ। ਰਿਪੋਰਟਾਂ ਮੁਤਾਬਕ ਪਿਛਲੇ ਇਕ ਸਾਲ ਵਿਚ ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ ਹੀ ਨਹੀਂ, ਸਗੋਂ ਪਾਕਿਸਤਾਨ ਦੀ ਕਰੰਸੀ ਅਤੇ ਬੰਗਲਾਦੇਸ਼ੀ ਟਕਾ ਦੇ ਮੁਕਾਬਲੇ ਵੀ 10 ਫੀਸਦੀ ਤੋਂ ਵੱਧ ਕਮਜ਼ੋਰ ਹੋਇਆ ਹੈ।

ਇਹ ਵੀ ਪੜ੍ਹੋ : ਨਹੀਂ ਪਏਗੀ LPG ਦੀ ਲੋੜ! 'DME' ਗੈਸ ਨਾਲ ਚੱਲਣਗੇ ਚੁੱਲ੍ਹੇ ਤੇ ਵਾਹਨ, ਬਚੇਗੀ ਮੋਟੀ ਰਕਮ

ਮਾਹਿਰਾਂ ਦਾ ਮੰਨਣਾ ਹੈ ਕਿ ਰੁਪਏ ਦੀ ਕਮਜ਼ੋਰੀ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ ’ਤੇ ਪੈ ਸਕਦਾ ਹੈ। ਦਰਾਮਦਸ਼ੁਦਾ ਵਸਤੂਆਂ, ਪੈਟਰੋਲ-ਡੀਜ਼ਲ, ਇਲੈਕਟ੍ਰੋਨਿਕਸ ਦਾ ਸਾਮਾਨ ਅਤੇ ਵਿਦੇਸ਼ ਯਾਤਰਾ ਮਹਿੰਗੀ ਹੋਣ ਦਾ ਖ਼ਦਸ਼ਾ ਵਧ ਗਿਆ ਹੈ।

ਇਹ ਵੀ ਪੜ੍ਹੋਦੁਨੀਆ ਨੂੰ ਚੱਕਰਾਂ 'ਚ ਪਾ ਕੇ Trump 90 ਦਿਨਾਂ 'ਚ ਕਮਾ ਗਏ 800 ਕਰੋੜ! ਮਚਿਆ ਹੜਕੰਪ

ਹਾਲਾਂਕਿ ਬਰਾਮਦ ’ਤੇ ਆਧਾਰਤ ਉਦਯੋਗਾਂ ਜਿਵੇਂ ਕਿ ਆਈ. ਟੀ. ਤੇ ਫਾਰਮਾ ਸੈਕਟਰ ਨੂੰ ਕਮਜ਼ੋਰ ਰੁਪਏ ਤੋਂ ਕੁਝ ਲਾਭ ਮਿਲ ਸਕਦਾ ਹੈ ਕਿਉਂਕਿ ਵਿਦੇਸ਼ੀ ਕਰੰਸੀ ਵਿਚ ਹੋਣ ਵਾਲੀ ਕਮਾਈ ਵਧ ਜਾਂਦੀ ਹੈ। ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਗਲੋਬਲ ਬਾਜ਼ਾਰ ਦੀ ਬੇਯਕੀਨੀ ਅਤੇ ਡਾਲਰ ਦੀ ਮਜ਼ਬੂਤੀ ਨੇ ਰੁਪਏ ’ਤੇ ਦਬਾਅ ਬਣਾਇਆ ਹੋਇਆ ਹੈ।

ਇਹ ਵੀ ਪੜ੍ਹੋ :  ਦੇਸ਼ ਦੇ ਮੰਦਿਰਾਂ ਦਾ ਸੋਨਾ ਵੇਚਣ ਜਾ ਰਹੀ ਸਰਕਾਰ? ਵਿੱਤ ਮੰਤਰਾਲੇ ਨੇ ਦਿੱਤੀ ਪੂਰੀ ਜਾਣਕਾਰੀ

ਲਗਾਤਾਰ 9ਵੇਂ ਸੈਸ਼ਨ ਵਿਚ ਗਿਰਾਵਟ ਦਰਜ ਕਰਦੇ ਹੋਏ ਡਾਲਰ ਦੇ ਮੁਕਾਬਲੇ ਰੁਪਇਆ ਬੁੱਧਵਾਰ ਨੂੰ 13 ਪੈਸੇ ਟੁੱਟ ਕੇ 96.83 ਦੇ ਨਵੇਂ ਹੇਠਲੇ ਪੱਧਰ ’ਤੇ ਬੰਦ ਹੋਇਆ। ਪੱਛਮੀ ਏਸ਼ੀਆ ਸੰਕਟ ਵਿਚਾਲੇ ਗਲੋਬਲ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਨੇ ਮਹਿੰਗਾਈ ਦੀ ਚਿੰਤਾ ਨੂੰ ਹੋਰ ਵਧਾ ਦਿੱਤਾ।

ਇਹ ਵੀ ਪੜ੍ਹੋ :  ਸਰਕਾਰੀ ਬੈਂਕਾਂ ਤੇ ਬੀਮਾ ਕੰਪਨੀਆਂ...! ਕੇਂਦਰ ਨੇ ਜਾਰੀ ਕਰ'ਤੇ Lockdown ਜਿਹੇ ਹੁਕਮ

ਇੰਟਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਡਾਲਰ ਦੇ ਮੁਕਾਬਲੇ ਰੁਪਇਆ 96.89 ’ਤੇ ਖੁੱਲ੍ਹਿਆ, ਫਿਰ ਹੋਰ ਕਮਜ਼ੋਰ ਹੋ ਕੇ 96.95 ਦੇ ਰਿਕਾਰਡ ਹੇਠਲੇ ਪੱਧਰ ਤੇ 96.65 ਦੇ ਉੱਚ ਪੱਧਰ ਨੂੰ ਛੂਹਿਆ ਅਤੇ ਅਖੀਰ ਵਿਚ 96.83 (ਆਰਜ਼ੀ) ’ਤੇ ਬੰਦ ਹੋਇਆ।

ਇਹ ਵੀ ਪੜ੍ਹੋ :    ਪਿਆਜ਼ ਕਿਸਾਨਾਂ ਲਈ ਵੱਡੀ ਰਾਹਤ, ਕੇਂਦਰ ਸਰਕਾਰ ਨੇ ਤੈਅ ਕੀਤਾ ਖਰੀਦ ਮੁੱਲ

ਮਿਰਾਏ ਐਸੇਟ ਸ਼ੇਅਰਖਾਨ ਵਿਚ ਰਿਸਰਚ ਐਨਾਲਿਸਟ ਅਨੁਜ ਚੌਧਰੀ ਨੇ ਕਿਹਾ ਕਿ ਮਜ਼ਬੂਤ ਡਾਲਰ ਅਤੇ ਅਮਰੀਕੀ ਬਾਂਡ ਯੀਲਡ ਵਿਚ ਉਛਾਲ ਕਾਰਨ ਭਾਰਤੀ ਰੁਪਇਆ ਨਵੇਂ ਹੇਠਲੇ ਪੱਧਰ ’ਤੇ ਪਹੁੰਚ ਗਿਆ। ਅਮਰੀਕੀ 30-ਸਾਲਾ ਬਾਂਡ ਯੀਲਡ ਦੋ ਦਹਾਕਿਆਂ ਦੇ ਉੱਚ ਪੱਧਰ ’ਤੇ ਪਹੁੰਚ ਗਈ, ਜਦੋਂਕਿ 10-ਸਾਲਾ ਬਾਂਡ ਯੀਲਡ 16 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚ ਗਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News