ਭਾਰਤੀ ਕਰੰਸੀ ''ਚ 21 ਪੈਸੇ ਦੀ ਗਿਰਾਵਟ, ਇੰਨਾ ਰਿਹਾ ਡਾਲਰ ਦਾ ਮੁੱਲ

09/07/2020 3:54:27 PM

ਮੁੰਬਈ— ਡਾਲਰ ਮਹਿੰਗਾ ਹੋਣ ਨਾਲ ਜਿੱਥੇ ਵਿਦੇਸ਼ ਦੀ ਯਾਤਰਾ ਮਹਿੰਗੀ ਪੈਂਦੀ ਹੈ, ਉੱਥੇ ਹੀ ਦਰਾਮਦ ਲਈ ਵੀ ਜੇਬ ਢਿੱਲੀ ਹੁੰਦੀ ਹੈ, ਖ਼ਾਸਕਰ ਪੈਟਰੋਲ-ਡੀਜ਼ਲ ਕੀਮਤਾਂ ਲਈ ਲੋਕਾਂ ਨੂੰ ਕੀਮਤ ਵੱਧ ਚੁਕਾਉਣੀ ਪੈਂਦੀ ਹੈ। ਸੋਮਵਾਰ ਨੂੰ ਭਾਰਤੀ ਕਰੰਸੀ 'ਚ 21 ਪੈਸੇ ਦੀ ਗਿਰਾਵਟ ਦਰਜ ਹੋਈ ਹੈ।

ਇਸ ਨਾਲ ਡਾਲਰ ਦੀ ਕੀਮਤ 73.35 ਦੇ ਪੱਧਰ 'ਤੇ ਪਹੁੰਚ ਗਈ। ਇਸ ਤੋਂ ਪਿਛਲੇ ਕਾਰੋਬਾਰੀ ਦਿਨ ਭਾਰਤੀ ਕਰੰਸੀ 33 ਪੈਸੇ ਦੀ ਬੜ੍ਹਤ 'ਚ 73.14 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਸੀ।

ਰੁਪਏ 'ਚ ਅੱਜ ਕਾਫ਼ੀ ਉਤਰਾਅ-ਚੜ੍ਹਾਅ ਰਿਹਾ। ਇਕ ਪਾਸੇ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਿਕਟ 'ਚ ਡਾਲਰ ਸੂਚਕ ਅੰਕ 'ਚ ਮਜਬੂਤੀ ਨਾਲ ਇਸ 'ਤੇ ਦਬਾਅ ਰਿਹਾ, ਤਾਂ ਦੂਜੇ ਪਾਸੇ ਕੱਚੇ ਤੇਲ ਦੀ ਕੀਮਤ 'ਚ ਡੇਢ ਫੀਸਦੀ ਦੀ ਗਿਰਾਵਟ ਨਾਲ ਇਸ ਨੂੰ ਰਾਹਤ ਮਿਲੀ।
ਕਾਰੋਬਾਰ ਦੌਰਾਨ ਰੁਪਿਆ 73.03 ਰੁਪਏ ਪ੍ਰਤੀ ਡਾਲਰ ਅਤੇ 73.44 ਰੁਪਏ ਪ੍ਰਤੀ ਡਾਲਰ ਦੀ ਰੇਂਜ 'ਚ ਰਿਹਾ। ਕਾਰੋਬਾਰ ਦੀ ਸਮਾਪਤੀ 'ਤੇ ਇਹ ਪਿਛਲੇ ਕਾਰੋਬਾਰੀ ਦਿਨ ਦੇ ਪੱਧਰ ਤੋਂ 21 ਪੈਸੇ ਡਿੱਗ ਕੇ 73.35 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ।


Sanjeev

Content Editor

Related News