ਪਲੇਟਫਾਰਮ ਟਿਕਟ ਮਹਿੰਗੀ ਹੋਣ ਨਾਲ ਰੇਲਵੇ ਯਾਤਰੀਆਂ ਨੂੰ ਝਟਕਾ, ਕੱਲ੍ਹ ਤੋਂ ਲਾਗੂ ਹੋਣਗੇ ਨਵੇਂ ਰੇਟ
Friday, Sep 30, 2022 - 02:09 PM (IST)
ਨਵੀਂ ਦਿੱਲੀ- ਜੇਕਰ ਤੁਸੀਂ ਵੀ ਹਮੇਸ਼ਾ ਆਪਣੇ ਪਰਿਵਾਰ ਨੂੰ ਲੈਣ ਲਈ ਰੇਲਵੇ ਸਟੇਸ਼ਨ ਜਾਂਦੇ ਹੋ ਤਾਂ ਇਸ ਖ਼ਬਰ ਨਾਲ ਤੁਹਾਨੂੰ ਝਟਕਾ ਲੱਗੇਗਾ। ਦਰਅਸਲ ਦੱਖਣੀ ਰੇਲਵੇ ਦੇ ਚੇਨਈ ਡਿਵੀਜ਼ਨ ਨੇ ਪਲੇਟਫਾਰਮ ਟਿਕਟ ਦੇ ਕਿਰਾਏ 'ਚ ਜ਼ਬਰਦਸਤ ਵਾਧਾ ਕੀਤਾ ਹੈ। ਸਾਊਦਰਨ ਰੇਲਵੇ ਦੀ ਚੇਨਈ ਡਿਵੀਜ਼ਨ ਵਲੋਂ ਜਾਰੀ ਪ੍ਰੈਸ ਰਿਲੀਜ਼ 'ਚ ਦੱਸਿਆ ਗਿਆ ਕਿ ਆਉਣ ਵਾਲੇ ਤਿਉਹਾਰੀ ਸੀਜ਼ਨ ਨੂੰ ਧਿਆਨ 'ਚ ਰੱਖਦੇ ਹੋਏ ਭੀੜ-ਭੜੱਕੇ ਤੋਂ ਬਚਣ ਲਈ ਪਲੇਟਫਾਰਮ ਟਿਕਟ ਦੀ ਕੀਮਤ 10 ਰੁਪਏ ਤੋਂ ਵਧਾ ਕੇ 20 ਰੁਪਏ ਕਰ ਦਿੱਤੀ ਗਈ ਹੈ।
ਇਕ ਫਰਵਰੀ ਤੋਂ ਪੁਰਾਣੀ ਦਰ 'ਤੇ ਹੀ ਮਿਲੇਗੀ ਟਿਕਟ
ਦੱਖਣੀ ਰੇਲਵੇ ਵਲੋਂ ਦਿੱਤੀ ਗਈ ਜਾਣਕਾਰੀ 'ਚ ਇਹ ਵੀ ਦੱਸਿਆ ਗਿਆ ਹੈ ਕਿ ਨਵੀਂ ਕੀਮਤ 1 ਅਕਤੂਬਰ 2022 ਤੋਂ ਲਾਗੂ ਹੋ ਕੇ 31 ਜਨਵਰੀ 2023 ਤੱਕ ਪ੍ਰਭਾਵੀ ਰਹੇਗੀ। ਭਾਵ 31 ਜਨਵਰੀ ਤੱਕ ਤਿਉਹਾਰੀ ਸੀਜ਼ਨ ਪੂਰਾ ਹੋਣ ਤੋਂ ਬਾਅਦ 1 ਫਰਵਰੀ ਤੋਂ ਪਲੇਟਫਾਰਮ ਟਿਕਟ ਪੁਰਾਣੀ ਦਰ 10 ਰੁਪਏ 'ਤੇ ਹੀ ਮਿਲੇਗੀ। ਦਰਅਸਲ ਰੇਲਵੇ ਦੀ ਮੰਸ਼ਾ ਇਨੀਂ ਦਿਨਾਂ 'ਚ ਪਲੇਟਫਾਰਮ 'ਤੇ ਘੱਟ ਤੋਂ ਘੱਟ ਲੋਕਾਂ ਨੂੰ ਭੇਜਣ ਦੀ ਹੈ।
ਇਹ ਵੀ ਪੜ੍ਹੋ-ਤਿਉਹਾਰੀ ਸੀਜ਼ਨ ਤੋਂ ਪਹਿਲਾਂ RBI ਨੇ ਫਿਰ ਦਿੱਤਾ EMI 'ਤੇ ਝਟਕਾ, 50 ਬੇਸਿਸ ਪੁਆਇੰਟ ਵਧਾਇਆ ਰੈਪੋ ਰੇਟ
ਇਨ੍ਹਾਂ ਅੱਠ ਸਟੇਸ਼ਨਾਂ 'ਤੇ ਲਾਗੂ ਹੋਣਗੀਆਂ ਦਰਾਂ
ਦੱਖਣੀ ਰੇਲਵੇ ਵਲੋਂ ਪਲੇਟਫਾਰਮ ਟਿਕਟ 'ਚ ਕੀਤਾ ਗਿਆ ਵਾਧਾ ਚੇਨਈ ਮੰਡਲ ਤੋਂ ਅੱਠ ਮੁੱਖ ਸਟੇਸ਼ਨਾਂ 'ਤੇ ਲਾਗੂ ਹੋਵੇਗਾ। ਇਨ੍ਹਾਂ ਸਟੇਸ਼ਨਾਂ 'ਚ ਚੇਨਈ ਸੈਂਟਰਲ, ਚੇਨਈ ਐਗਮੋਰ, ਤਾਂਬਰਮ, ਕਾਟਪਾੜੀ, ਚੈਂਗਲਪੱਟੂ, ਅਰੱਕੋਮਨ, ਤਿਰੁਵੱਲੂਰ ਅਤੇ ਅਵਾਡੀ ਸ਼ਾਮਲ ਹਨ। ਦੂਜੇ ਪਾਸੇ ਅੱਜ ਪ੍ਰਧਾਨ ਮੰਤਰੀ ਮੋਦੀ ਅਹਿਮਦਾਬਾਦ ਤੋਂ ਮੁੰਬਈ ਦੇ ਵਿਚਾਲੇ ਚੱਲਣ ਵਾਲੀ ਦੇਸ਼ ਦੀ ਤੀਜੀ ਵੰਦੇ ਭਾਰਤ ਐਕਸਪ੍ਰੈਸ ਨੂੰ ਅਹਿਮਦਾਬਾਦ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।
ਇਹ ਵੀ ਪੜ੍ਹੋ-LPG ਖਪਤਕਾਰਾਂ ਲਈ ਵੱਡੀ ਖ਼ਬਰ, ਹੁਣ ਇਕ ਸਾਲ 'ਚ ਮਿਲਣਗੇ ਇੰਨੇ ਸਿਲੰਡਰ, ਜਾਣੋ ਨਵੇਂ ਨਿਯਮ
ਵੰਦੇ ਭਾਰਤ ਟਰੇਨਾਂ ਨਾਲ ਰਿਪਲੇਸ ਕਰਨ ਦਾ ਪਲਾਨ
ਤੁਹਾਨੂੰ ਦੱਸ ਦੇਈਏ ਕਿ ਸਰਕਾਰ ਦਾ 15 ਅਗਸਤ 2023 ਤੱਕ ਦੇਸ਼ ਦੇ 75 ਦੇਸ਼ਾਂ ਨੂੰ ਵੰਦੇ ਭਾਰਤ ਟਰੇਨ ਨਾਲ ਜੋੜਣ ਦਾ ਪਲਾਨ ਹੈ। ਇਸ 'ਤੇ ਰੇਲਵੇ ਅਧਿਕਾਰੀ ਤੇਜ਼ੀ ਨਾਲ ਕੰਮ ਕਰ ਰਹੇ ਹਨ। ਆਉਣ ਵਾਲੇ ਸਮੇਂ 'ਚ ਸ਼ਤਾਬਦੀ, ਜਨ ਸ਼ਤਾਬਦੀ ਅਤੇ ਇੰਟਰਸਿਟੀ ਐਕਸਪ੍ਰੈਸ ਨੂੰ ਵੀ ਰੇਲਵੇ ਵੰਦੇ ਭਾਰਤ ਟਰੇਨਾਂ ਨਾਲ ਰਿਪਲੇਸ ਕਰਨ ਦਾ ਪਲਾਨ ਬਣਾ ਰਹੀ ਹੈ। ਇਸ ਨਾਲ ਯਾਤਰੀਆਂ ਨੂੰ ਸਹੂਲਤ ਮਿਲਣ ਦੇ ਨਾਲ ਹੀ ਘਟ ਸਮੇਂ 'ਚ ਯਾਤਰਾ ਪੂਰੀ ਹੋਵੇਗੀ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।