ਭਾਰਤੀ ਦੇ PSU ਹੁਣ ਚੀਨ ਤੋਂ ਮੰਗਵਾ ਸਕਦੇ ਹਨ ਸੋਲਰ ਮੋਡਿਊਲ, NTPC ਨੂੰ ਹੋਵੇਗਾ ਇਸ ਦਾ ਫ਼ਾਇਦਾ

Wednesday, Jun 21, 2023 - 11:41 AM (IST)

ਭਾਰਤੀ ਦੇ PSU ਹੁਣ ਚੀਨ ਤੋਂ ਮੰਗਵਾ ਸਕਦੇ ਹਨ ਸੋਲਰ ਮੋਡਿਊਲ, NTPC ਨੂੰ ਹੋਵੇਗਾ ਇਸ ਦਾ ਫ਼ਾਇਦਾ

ਨਵੀਂ ਦਿੱਲੀ - ਵਿੱਤ ਮੰਤਰਾਲੇ ਦੇ ਖ਼ਰਚ ਵਿਭਾਗ ਨੇ ਕੇਂਦਰ ਸਰਕਾਰ ਦੇ ਜਨਤਕ ਖੇਤਰ ਦੇ ਉਦਯੋਗਾਂ (ਪੀ.ਐੱਸ.ਯੂ.) ਨੂੰ ਚੀਨ ਤੋਂ ਸੋਲਰ ਮਾਡਿਊਲ ਆਯਾਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ, ਜਿਸ ਨਾਲ ਇਸ ਦੇ ਆਯਾਤ ਦਾ ਰਾਹ ਖੁੱਲ੍ਹ ਗਿਆ ਹੈ। ਇਸ ਫ਼ੈਸਲੇ ਦਾ ਸਭ ਤੋਂ ਵੱਧ ਲਾਭ ਸਰਕਾਰੀ ਕੰਪਨੀ ਅਤੇ ਦੇਸ਼ ਦੀ ਸਭ ਤੋਂ ਵੱਡੀ ਬਿਜਲੀ ਉਤਪਾਦਕ ਕੰਪਨੀ NTPC ਲਿਮਟਿਡ ਨੂੰ ਹੋਵੇਗਾ। ਖ਼ਰਚਿਆਂ ਦੇ ਵਿਭਾਗ ਜੇ ਜਨਤਕ ਖਰੀਦ ਵਿਭਾਗ ਦੁਆਰਾ 25 ਮਈ ਨੂੰ ਜਾਰੀ ਕੀਤੇ ਗਏ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਸੀਪੀਐੱਸਈ ਦੁਆਰਾ ਸੋਲਰ ਫੋਟੋਵੋਲਟੇਇਕ ਮਾਡਿਊਲਾਂ ਦੀ ਖਰੀਦ ਨੂੰ 2017 ਦੇ ਆਦੇਸ਼ ਦੇ ਪ੍ਰਬੰਧਾਂ ਤੋਂ ਛੋਟ ਦਿੱਤੀ ਗਈ ਹੈ। ਇਸ ਨਾਲ ਭਾਰਤ ਵਿੱਚ ਰਜਿਸਟਰਡ ਨਾ ਹੋਣ ਵਾਲੀਆਂ ਸਰਹੱਦੀ ਦੇਸ਼ਾਂ ਦੀਆਂ ਕੰਪਨੀਆਂ ਨੂੰ ਆਯਾਤ ਦੀ ਮਨਾਹੀ ਹੈ।

ਇਹ ਵੀ ਪੜ੍ਹੋ : Infosys ਦੇ ਸਹਿ-ਸੰਸਥਾਪਕ ਨੰਦਨ ਨੀਲੇਕਣੀ ਦਾ ਵੱਡਾ ਯੋਗਦਾਨ, IIT Bombay ਨੂੰ ਦਾਨ ਕੀਤੇ 315 ਕਰੋੜ ਰੁਪਏ

2022 ਵਿੱਚ ਕੁਝ ਸੋਲਰ ਉਪਕਰਨਾਂ ਦੇ ਆਯਾਤ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਸੂਰਜੀ ਆਯਾਤ 'ਤੇ ਲੱਗੀਆਂ ਰੁਕਾਵਟਾਂ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਤਿਆਰ ਸੋਲਰ ਮਾਡਿਊਲ ਦਾ ਆਯਾਤ ਹੁਣ ਚੀਨ ਤੋਂ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਇਸ ਫ਼ੈਸਲੇ ਦਾ ਸਭ ਤੋਂ ਵੱਡਾ ਲਾਭਪਾਤਰੀ NTPC ਨੇ ਕੁੱਲ 1.45 ਗੀਗਾਵਾਟ ਦੀ ਸਮਰੱਥਾ ਵਾਲੇ ਸੋਲਰ ਮੋਡੀਊਲ ਖਰੀਦਣ ਲਈ ਗਲੋਬਲ ਬੋਲੀਆਂ ਦਾ ਸੱਦਾ ਦਿੱਤਾ ਹੈ। ਇਹ ਟੈਂਡਰ ਕੰਪਨੀ ਦੇ ਭਾਦਲਾ (ਰਾਜਸਥਾਨ), ਭੁਜ (ਗੁਜਰਾਤ) ਅਤੇ ਸ਼ਾਜਾਪੁਰ (ਮੱਧ ਪ੍ਰਦੇਸ਼) ਦੇ ਪ੍ਰਾਜੈਕਟਾਂ ਲਈ ਹੈ।

ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਇਸ ਛੂਟ ਨਾਲ ਵੱਡੀ ਰਾਹਤ ਮਿਲੀ ਹੈ, ਕਿਉਂਕਿ ਕੰਪਨੀ ਥੋਕ ਵਿੱਚ ਸੋਲਰ ਮੋਡੀਊਲ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਘਰੇਲੂ ਉਤਪਾਦਕ ਮੰਗ ਨੂੰ ਪੂਰਾ ਕਰਨ ਦੇ ਯੋਗ ਨਹੀਂ ਹਨ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, "ਥੋਕ ਆਰਡਰ ਦੇ ਬਾਵਜੂਦ ਪੇਸ਼ਕਸ਼ ਕੀਤੀ ਗਈ ਕੀਮਤ ਤਸੱਲੀਬਖਸ਼ ਨਹੀਂ ਹੈ ਅਤੇ ਬਹੁਤ ਸਾਰੇ ਨਿਰਮਾਤਾ ਸਾਡੀਆਂ ਪਿਛਲੀਆਂ ਬੋਲੀ ਵਿੱਚ ਸ਼ਾਮਲ ਨਹੀਂ ਹੋਏ ਹਨ।"

ਇਹ ਵੀ ਪੜ੍ਹੋ : ਗੋ-ਫਸਟ ਫਲਾਈਟਸ ਦੇ ਮੁਸਾਫਰਾਂ ਨੂੰ ਵੱਡਾ ਝਟਕਾ, 22 ਜੂਨ ਤੱਕ ਸਾਰੀਆਂ ਉਡਾਣ ਸੇਵਾਵਾਂ ਕੀਤੀਆਂ ਰੱਦ

ਕੰਪਨੀ ਨੂੰ ਉਮੀਦ ਹੈ ਕਿ ਗੁਜਰਾਤ ਸਮੇਤ ਇਸ ਦੇ ਕੁਝ ਵੱਡੇ ਸੋਲਰ ਪਾਵਰ ਪ੍ਰਾਜੈਕਟ ਜਲਦੀ ਹੀ ਚਾਲੂ ਹੋ ਜਾਣਗੇ। ਗੁਜਰਾਤ ਪ੍ਰਾਜੈਕਟ ਲਈ 2.44 ਰੁਪਏ ਪ੍ਰਤੀ ਯੂਨਿਟ ਦੀ ਰਿਕਾਰਡ ਘੱਟ ਬੋਲੀ ਪ੍ਰਾਪਤ ਹੋਈ। ਅਧਿਕਾਰੀਆਂ ਨੇ ਕਿਹਾ ਕਿ ਸੋਲਰ ਮੋਡੀਊਲ ਦੀਆਂ ਕੀਮਤਾਂ ਆਲਮੀ ਬਾਜ਼ਾਰ 'ਚ ਘਟੀਆਂ ਹਨ, ਜੋ 25 ਤੋਂ 28 ਸੈਂਟ ਪ੍ਰਤੀ ਕਿਲੋਵਾਟ ਘੰਟਾ 'ਤੇ ਪਹੁੰਚ ਗਈਆਂ ਹਨ।


author

rajwinder kaur

Content Editor

Related News