ਇੰਡੀਅਨ ਓਵਰਸੀਜ਼ ਬੈਂਕ ਨੇ ਵਿਆਜ ਦਰਾਂ ’ਚ ਕੀਤੀ ਸੋਧ
Sunday, Dec 11, 2022 - 09:44 AM (IST)
ਚੇਨਈ–ਜਨਤਕ ਖੇਤਰ ਦੇ ਇੰਡੀਅਨ ਓਵਰਸੀਜ਼ ਬੈਂਕ (ਆਈ. ਓ. ਬੀ.) ਨੇ ਘਰੇਲੂ, ਵਿਦੇਸ਼ੀ ਮੁਦਰਾ ਗੈਰ-ਨਿਵਾਸੀ (ਬੈਂਕਿੰਗ) ਫਿਕਸਡ ਡਿਪਾਜ਼ਿਟ ’ਤੇ ਵਿਆਜ ਦਰਾਂ ’ਚ ਤੁਰੰਤ ਪ੍ਰਭਾਵ ਨਾਲ ਸੋਧ ਕੀਤੀ ਹੈ। ਬੈਂਕ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਆਈ. ਓ. ਬੀ. ਨੇ ਇਕ ਬਿਆਨ ’ਚ ਕਿਹਾ ਕਿ ਘਰੇਲੂ, ਗੈਰ ਨਿਵਾਸੀ ਜਮ੍ਹਾਕਰਤਾਵਾਂ ਨੂੰ 444 ਦਿਨਾਂ ਦੀ ਮਿਆਦ ਵਾਲੀਆਂ ਜਮ੍ਹਾ ’ਤੇ 7.30 ਫੀਸਦੀ ਤੱਕ ਵਿਆਜ ਮਿਲੇਗਾ। ਇਸ ਤਰ੍ਹਾਂ 30 ਸਾਲ ਅਤੇ ਉਸ ਤੋਂ ਵੱਧ ਮਿਆਦ ਵਾਲੀਆਂ ਜਮ੍ਹਾ ’ਤ 7.25 ਫੀਸਦੀ ਤੱਕ ਵਿਆਜ ਦਿੱਤਾ ਜਾਵੇਗਾ। ਵਿਦੇਸ਼ੀ ਮੁਦਰਾ ਜਮ੍ਹਾਕਰਤਾਵਾਂ ਨੂੰ ਬੈਂਕ ਨਾਲ ਐੱਫ. ਸੀ. ਐੱਨ. ਆਰ. (ਬੀ.) ਫਿਕਸਡ ਡਿਪਾਜ਼ਿਟ ਖਾਤਾ ਖੋਲ੍ਹਣ ’ਤੇ 4.25 ਫੀਸਦੀ ਤੱਕ ਵਿਆਜ ਦਿੱਤਾ ਜਾਵੇਗਾ।