ਭਾਰਤੀ ਬਾਜ਼ਾਰ ਹਰੇ ਨਿਸ਼ਾਨ ''ਤੇ ਖੁੱਲ੍ਹੇ, ਸੈਂਸੈਕਸ ''ਚ 200 ਅੰਕਾਂ ਦੀ ਤੇਜ਼ੀ
Tuesday, Sep 06, 2022 - 10:34 AM (IST)
ਮੁੰਬਈ- ਹਫਤੇ ਦੇ ਦੂਜੇ ਕਾਰੋਬਾਰੀ ਦਿਨ ਭਾਰਤੀ ਬਾਜ਼ਾਰ ਹਲਕੀ ਤੇਜ਼ੀ ਦੇ ਨਾਲ ਖੁੱਲ੍ਹੇ ਹਨ। ਮੰਗਲਵਾਰ ਨੂੰ ਸ਼ੁਰੂਆਤੀ ਸੈਸ਼ਨ 'ਚ ਬਾਜ਼ਾਰ 'ਚ ਸਪਾਟ ਤਰੀਕੇ ਨਾਲ ਕਾਰੋਬਾਰ ਹੁੰਦਾ ਦਿਖਿਆ ਹੈ। ਸੈਂਸੈਕਸ 183 ਅੰਕਾਂ ਦੇ ਮਾਮੂਲੀ ਵਾਧੇ ਨਾਲ 59,429.21 ਦੇ ਲੈਵਲ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ 74 ਅੰਕਾਂ ਦੀ ਮਜ਼ਬੂਤੀ ਦੇ ਨਾਲ 17,740 ਅੰਕਾਂ ਦੇ ਲੈਵਲ 'ਤੇ ਕਾਰੋਬਾਰ ਕਰ ਰਿਹਾ ਹੈ।
ਗਲੋਬਲ ਮਾਰਕੀਟ ਤੋਂ ਅੱਜ ਭਾਰਤੀ ਬਾਜ਼ਾਰ ਨੂੰ ਵਧੀਆ ਸੰਕੇਤ ਮਿਲ ਰਹੇ ਹਨ। ਏਸ਼ੀਆਈ ਬਾਜ਼ਾਰਾਂ 'ਚ ਹਲਕਾ ਵਾਧਾ ਦਿਖ ਰਿਹਾ ਹੈ। ਸੋਮਵਾਰ ਨੂੰ ਅਮਰੀਕੀ ਬਾਜ਼ਾਰ ਬੰਦ ਸਨ। ਉਧਰ ਐੱਸ.ਜੀ.ਐਕਸ ਨਿਫਟੀ ਮਜ਼ਬੂਤੀ ਦੇ ਨਾਲ 17700 ਦੇ ਲੈਵਲ 'ਤੇ ਕਾਰੋਬਾਰ ਕਰਦਾ ਦਿਖ ਰਿਹਾ ਹੈ। ਚੀਨ ਨੇ ਫਾਰਿਕਸ ਲਿਕਵਿਡਿਟੀ ਵਧਾਉਣ ਦੇ ਲਈ ਕਦਮ ਚੁੱਕੇ ਹਨ। ਯੂਰੋ ਅਤੇ ਬ੍ਰਿਟੇਨ ਦੀ ਮੁਦਰਾ ਪਾਊਂਡ 'ਤੇ ਦਬਾਅ ਬਣਿਆ ਹੋਇਆ ਹੈ। ਬ੍ਰੈਂਟ ਕਰੂਡ 95 ਡਾਲਰ ਪ੍ਰਤੀ ਬੈਰਲ ਦੇ ਭਾਅ 'ਤੇ ਕਾਰੋਬਾਰ ਕਰ ਰਿਹਾ ਹੈ।