ਅਮਰੀਕੀ ਦਰਾਮਦਕਾਰ ਇਸ ਕਾਰਨ ਖਰੀਦਣਾ ਚਾਹੁੰਦੇ ਹਨ ਭਾਰਤੀ ਉਤਪਾਦ

07/17/2019 2:18:08 PM

ਨਵੀਂ ਦਿੱਲੀ — ਗਲੋਬਲ ਪੱਧਰ 'ਤੇ ਵਧ ਰਹੇ ਵਪਾਰਕ ਤਣਾਅ ਵਿਚਕਾਰ ਸਪੋਰਟਸ ਗੁੱਡਸ, ਖਿਡੌਣੇ, ਸਟੇਸ਼ਨਰੀ, ਕੇਬਲਸ ਅਤੇ ਇਲੈਕਟ੍ਰਾਨਿਕਸ ਸਾਜ਼ੋ-ਸਮਾਨ ਦੇ ਅਮਰੀਕੀ ਦਰਾਮਦਕਾਰ( ਭਾਰਤੀ ਕੰਪਨੀਆਂ ਨਾਲ ਸੰਪਰਕ ਕਰ ਰਹੇ ਹਨ। ਅਮਰੀਕਾ-ਚੀਨ ਵਿਚਕਾਰ ਵਧ ਰਹੇ ਵਪਾਰਕ ਤਣਾਅ ਕਾਰਨ ਹੁਣ ਚੀਨ ਕੋਲੋਂ ਅਮਰੀਕਾ ਨੂੰ ਆਯਾਤ ਮਹਿੰਗਾ ਪੈ ਰਿਹਾ ਹੈ। ਇਸ ਲਈ ਹੁਣ ਅਮਰੀਕੀ ਦਰਆਮਦਕਾਰ ਭਾਰਤੀ ਕੰਪਨੀਆਂ ਨਾਲ ਸੰਪਰਕ ਕਰ ਰਹੇ ਹਨ।

ਅਮਰੀਕੀ ਦਰਾਮਦਕਾਰ ਕਿਚਨ ਐਕਸੇਸਰੀਜ਼ ਅਤੇ ਫੁੱਟਵਿਅਰ ਸਮੇਤ ਘੱਟੋ-ਘੱਟ 7 ਉਤਪਾਦਾਂ ਦਾ ਚੀਨ ਦੀ ਬਜਾਏ ਭਾਰਤ ਤੋਂ ਆਯਾਤ ਕਰਨ 'ਤੇ ਵਿਚਾਰ ਕਰ ਰਹੇ ਹਨ। ਇਸ ਬਾਰੇ ਜਾਣਕਾਰੀ ਰੱਖਣ ਵਾਲੇ ਇਕ ਅਧਿਕਾਰੀ ਨੇ ਦੱਸਿਆ, ' ਅਮਰੀਕਾ ਦੇ ਆਯਾਤਕਾਂ ਨੇ ਸਾਡੇ ਕੁਝ ਉਤਪਾਦਾਂ ਵਿਚ ਦਿਲਚਸਪੀ ਦਿਖਾਈ ਹੈ। ਵਿਯਤਨਾਮ ਅਤੇ ਕੰਬੋਡਿਆ ਦੇ ਕਦਮ ਚੁੱਕਣ ਤੋਂ ਪਹਿਲਾਂ ਇਸ ਮੌਕੇ ਦਾ ਲਾਭ ਲੈਣ ਲਈ ਲਗਭਗ 6 ਮਹੀਨੇ ਹਨ।'

ਭਾਰਤ ਨੇ ਪਿਛਲੇ ਸਾਲ 'ਚ 1.5 ਅਰਬ ਡਾਲਰ ਦੇ ਅਜਿਹੇ ਉਤਪਾਦ ਅਮਰੀਕਾ ਭੇਜੇ ਸਨ। ਇਨ੍ਹਾਂ ਦੀ ਮੰਗ ਵਧਣ ਦੀ ਸੰੰਭਾਵਨਾ ਦੇ ਕਾਰਨ ਇੰਡਸਟਰੀ ਆਪਣੀ ਸਮਰੱਥਾ ਵਿਚ ਵਾਧਾ ਕਰਨਾ ਚਾਹੁੰਦੀ ਹੈ। ਫੈਸਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗਨਾਇਜ਼ੇਸ਼ਨ ਦੇ ਪ੍ਰੈਜ਼ੀਡੈਂਟ ਸ਼ਰਦ ਕੁਮਾਰ ਸ਼ਰਾਫ ਨੇ ਦੱਸਿਆ, 'ਸਾਨੂੰ ਖਿਡੌਣਿਆਂ, ਫੁੱਟਵਿਅਰ,ਅਪੈਰਲ ਅਤੇ ਇੰਜੀਨੀਅਰਿੰਗ ਸਾਜ਼ੋ-ਸਮਾਨ ਲਈ ਅਮਰੀਕਾ ਤੋਂ ਵੱਡੀ ਸੰਖਿਆ 'ਚ ਇਨਕੁਆਇਰੀ ਮਿਲ ਰਹੀ ਹੈ। ਇਨ੍ਹਾਂ ਉਤਪਾਦਾਂ 'ਤੇ ਐਕਸਪੋਰਟ 25 ਫੀਸਦੀ ਤੱਕ ਵਧਣ ਦੀ ਸੰਭਾਵਨਾ ਹੈ।' ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਵਲੋਂ ਕੁਝ ਚਾਈਨੀਜ਼ ਉਤਪਾਦ 'ਤੇ 25 ਫੀਸਦੀ ਟੈਰਿਫ ਲਗਾਉਣ ਦੇ ਐਲਾਨ ਤੋਂ ਬਾਅਦ ਇਨਕੁਆਇਰੀ ਵਧੀ ਹੈ।

ਇੰਡਸਟਰੀ ਨੇ ਜੁੜੇ ਇਕ ਵਿਅਕਤੀ ਨੇ ਦੱਸਿਆ, ' ਇਕ ਅਮਰੀਕੀ ਦਰਮਾਦਕਾਰ ਨੇ ਫੁੱਟਵਿਅਰ ਦੀ ਸਾਲਾਨਾ 10 ਲੱਖ ਜੋੜੀ ਦੀ ਡਿਮਾਂਡ ਕੀਤੀ ਹੈ। ਇਹ ਸਾਡੀ ਮੌਜੂਦਾ ਸਮਰੱਥਾ ਤੋਂ ਜ਼ਿਆਦਾ ਹੈ।' ਸਰਾਫਾ ਦਾ ਕਹਿਣਾ ਹੈ ਕਿ ਇੰਡਸਟਰੀ ਉਤਪਾਦਨ ਵਧਾ ਕੇ ਘੱਟੋ-ਘੱਟ 20 ਫੀਸਦੀ ਡਿਮਾਂਡ ਪੂਰੀ ਕਰ ਸਕਦੀ ਹੈ। ਭਾਰਤ ਦਾ ਚੀਨ ਨੂੰ ਐਕਸਪੋਰਟ ਜੂਨ ਵਿਚ 14.1 ਫੀਸਦੀ ਘਟਿਆ ਹੈ। ਅਮਰੀਕਾ ਨਾਲ ਟ੍ਰੇਡ ਵਾਰ ਦਾ ਚੀਨ 'ਤੇ ਵੱਡਾ ਅਸਰ ਪਿਆ ਹੈ। ਜੂਨ ਕਵਾਟਰ ਵਿਚ ਚੀਨ ਦੀ ਜੀ.ਡੀ.ਪੀ. ਗ੍ਰੋਥ 6.2 ਫੀਸਦੀ ਦੇ ਨਾਲ 27 ਸਾਲ ਦੇ ਹੇਠਲੇ ਪੱਧਰ 'ਤੇ ਰਹੀ। ਵਿਭਾਗ ਨੇ ਅਜਿਹੇ 203 ਉਤਪਾਦਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਦਾ ਅਮਰੀਕਾ ਨੂੰ ਨਿਰਯਾਤ ਵਧਾਇਆ ਜਾ ਸਕਦਾ ਹੈ। 

ਅਧਿਕਾਰੀ ਨੇ ਦੱਸਿਆ ਕਿ ਚੀਨ ਨੇ ਹਾਂਗਕਾਂਗ ਤੋਂ ਦਰਾਮਦ ਵਧਾਇਆ ਹੈ ਅਤੇ ਇਹ ਅਮਰੀਕਾ ਨੂੰ ਐਕਸਪੋਰਟ ਲਈ ਇਸ ਜ਼ਰੀਏ ਦਾ ਇਸਤੇਮਾਲ ਕਰ ਸਕਦਾ ਹੈ। ਜੂਨ ਵਿਚ ਹਾਂਗਕਾਂਗ ਨੂੰ ਭਾਰਤ ਦੇ ਐਕਸਪੋਰਟ 'ਚ 9.68 ਫੀਸਦੀ ਦੀ ਕਮੀ ਆਈ ਹੈ। ਅਧਿਕਾਰੀ ਨੇ ਕਿਹਾ ਕਿ ਚੀਨ ਨੇ ਭਾਰਤੀ ਸਪਰਾਇਰਾਂ ਨੂੰ ਟੱਕਰ ਦੇਣ ਲਈ ਕੀਮਤਾਂ 4-5 ਫੀਸਦੀ ਤੱਕ ਘਟਾ ਦਿੱਤੀਆਂ ਹਨ।


Related News