ਸਟੀਲ ਤੇ ਐਲੂਮੀਨੀਅਮ ’ਤੇ ਅਮਰੀਕਾ ’ਚ ਉੱਚੀ ਇੰਪੋਰਟ ਡਿਊਟੀ ਤੋਂ ਫਿਕਰਮੰਦ ਹਨ ਭਾਰਤੀ ਬਰਾਮਦਕਾਰ

Sunday, Jun 01, 2025 - 07:01 PM (IST)

ਸਟੀਲ ਤੇ ਐਲੂਮੀਨੀਅਮ ’ਤੇ ਅਮਰੀਕਾ ’ਚ ਉੱਚੀ ਇੰਪੋਰਟ ਡਿਊਟੀ ਤੋਂ ਫਿਕਰਮੰਦ ਹਨ ਭਾਰਤੀ ਬਰਾਮਦਕਾਰ

ਨਵੀਂ ਦਿੱਲੀ – ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜ਼ੇਸ਼ਨ (ਫੀਓ) ਨੇ ਅਮਰੀਕਾ ’ਚ ਸਟੀਲ ਤੇ ਐਲੂਮੀਨੀਅਮ ’ਤੇ ਇੰਪੋਰਟ ਡਿਊਟੀ ਨੂੰ 25 ਫੀਸਦੀ ਤੋਂ ਵਧਾ ਕੇ 50 ਫੀਸਦੀ ਕਰਨ ਦੇ ਹੁਣੇ ਜਿਹੇ ਦੇ ਐਲਾਨ ’ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਸਰਕਾਰ ਨੂੰ ਭਾਰਤੀ ਸਟੀਲ ਬਰਾਮਦ ਦੀ ਸੁਰੱਖਿਆ ਲਈ ਅਮਰੀਕਾ ਦੇ ਨਾਲ ਕੂਟਨੀਤਿਕ ਯਤਨ ਕਰਨ ਦੀ ਬੇਨਤੀ ਕੀਤੀ ਹੈ।

ਇਹ ਵੀ ਪੜ੍ਹੋ :     1 ਜੂਨ ਤੋਂ ਬਦਲਣ ਜਾ ਰਹੇ ਹਨ ਕਈ ਅਹਿਮ ਨਿਯਮ, ATM ਲੈਣ-ਦੇਣ 'ਤੇ ਲਾਗੂ ਹੋਵੇਗਾ ਨਵਾਂ ਫੀਸ ਸਟਰੱਕਚਰ

ਬਰਾਮਦਕਾਰਾਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਜਿਹੀ ਕਾਰਵਾਈ ਨਾਲ ਭਾਰਤ ਦੀ ਸਟੀਲ ਤੇ ਐਲੂਮੀਨੀਅਮ ਦੀ ਬਰਾਮਦ, ਖਾਸ ਤੌਰ ’ਤੇ ਵੈਲਿਊ ਐਡਿਡ ਤੇ ਤਿਆਰ ਸਟੀਲ ਉਤਪਾਦਾਂ ਤੇ ਵਾਹਨਾਂ ਦੇ ਕਲਪੁਰਜਿਆਂ ਦੀ ਬਰਾਮਦ ਪ੍ਰਭਾਵਿਤ ਹੋਵੇਗੀ। ਭਾਰਤ ਦੇ ਬਰਾਮਦਕਾਰਾਂ ਦੇ ਚੋਟੀ ਦੇ ਮੰਚ ਫੀਓ ਦੇ ਪ੍ਰਧਾਨ ਐੱਸ. ਸੀ. ਰਲਹਨ ਨੇ ਕਿਹਾ ਕਿ ਅਮਰੀਕੀ ਸਟੀਲ ਤੇ ਐਲੂਮੀਨੀਅਮ ਇੰਪੋਰਟ ਡਿਊਟੀ ਵਿਚ ਪ੍ਰਸਤਾਵਤ ਵਾਧੇ ਨਾਲ ਖਾਸ ਤੌਰ ’ਤੇ ਸਟੇਨਲੈੱਸ ਸਟੀਲ ਪਾਈਪ, ਸਟ੍ਰਕਚਰਲ ਸਟੀਲ ਕੰਪੋਨੈਂਟ ਤੇ ਆਟੋਮੋਟਿਵ ਸਟੀਲ ਪਾਰਟਸ ਵਰਗੇ ਅਰਧ-ਤਿਆਰ ਤੇ ਤਿਆਰ ਇਸਪਾਤ ਉਤਪਾਦਾਂ ਦੀ ਬਰਾਮਦ ’ਤੇ ਅਸਰ ਪਵੇਗਾ। ਇਹ ਉਤਪਾਦ ਭਾਰਤ ਦੀ ਵਧਦੀ ਇੰਜੀਨੀਅਰਿੰਗ ਬਰਾਮਦ ਦਾ ਹਿੱਸਾ ਹਨ ਅਤੇ ਉੱਚੀ ਡਿਊਟੀ ਵਾਲੇ ਅਮਰੀਕੀ ਬਾਜ਼ਾਰ ਵਿਚ ਸਾਡੀ ਕੀਮਤ ਮੁਕਾਬਲੇਬਾਜ਼ੀ ਨੂੰ ਘੱਟ ਕਰ ਸਕਦੇ ਹਨ।

ਇਹ ਵੀ ਪੜ੍ਹੋ :     ਪੈਨਸ਼ਨ ਧਾਰਕਾਂ ਲਈ ਵੱਡੀ ਖ਼ਬਰ, ਕੇਂਦਰ ਸਰਕਾਰ ਨੇ ਨਿਯਮਾਂ 'ਚ ਕੀਤੇ ਅਹਿਮ ਬਦਲਾਅ

ਭਾਰਤ ਨੇ ਵਿੱਤੀ ਸਾਲ 2024-25 ’ਚ ਅਮਰੀਕਾ ਨੂੰ ਲੱਗਭਗ 6.2 ਅਰਬ ਡਾਲਰ ਦੇ ਸਟੀਲ ਤੇ ਤਿਆਰ ਸਟੀਲ ਉਤਪਾਦਾਂ ਦੀ ਬਰਾਮਦ ਕੀਤੀ, ਜਿਸ ਵਿਚ ਇੰਜੀਨੀਅਰਡ ਤੇ ਫੈਬ੍ਰੀਕੇਟਿਡ ਸਟੀਲ ਦੇ ਹਿੱਸਿਆਂ ਦੀ ਇਕ ਵਿਸਤ੍ਰਿਤ ਲੜੀ ਅਤੇ ਲੱਗਭਗ 86 ਕਰੋੜ ਡਾਲਰ ਦਾ ਐਲੂਮੀਨੀਅਮ ਤੇ ਇਸ ਦੇ ਉਤਪਾਦ ਸ਼ਾਮਲ ਹਨ।

ਇਹ ਵੀ ਪੜ੍ਹੋ :     1, 2, 3 ਜਾਂ 5 ਦਿਨ ਨਹੀਂ, ਸਗੋਂ ਜੂਨ ਮਹੀਨੇ 'ਚ 13 ਦਿਨ ਬੰਦ ਰਹਿਣ ਵਾਲੇ ਹਨ Bank

ਰਲਹਨ ਨੇ ਕਿਹਾ,‘‘ਅਸੀਂ ਸਰਕਾਰ ਨੂੰ ਦੁਵੱਲੇ ਪੱਧਰ ’ਤੇ ਇਸ ਮੁੱਦੇ ਨੂੰ ਉਠਾਉਣ ਦੀ ਅਪੀਲ ਕਰਦੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਭਾਰਤੀ ਬਰਾਮਦਕਾਰਾਂ ਨੂੰ ਸ਼ਿਪਮੈਂਟ ਦੇ ਮਾਮਲੇ ’ਚ ਗੈਰ-ਜ਼ਰੂਰੀ ਤੌਰ ’ਤੇ ਨੁਕਸਾਨ ਨਾ ਹੋਵੇ ਕਿਉਂਕਿ 25 ਫੀਸਦੀ ਵਾਧੂ ਡਿਊਟੀ ਵੱਡਾ ਬੋਝ ਹੋਵੇਗਾ, ਜਿਸ ਨੂੰ ਬਰਾਮਦਕਾਰ ਤੇ ਦਰਾਮਦਕਾਰ ਵੱਲੋਂ ਸਹਿਣ ਕਰਨਾ ਮੁਸ਼ਕਲ ਹੈ।’’

ਇਹ ਵੀ ਪੜ੍ਹੋ :     UPI ਉਪਭੋਗਤਾਵਾਂ ਲਈ ਵੱਡੀ ਚਿਤਾਵਨੀ, 31 ਜੁਲਾਈ ਤੋਂ ਬਦਲਣ ਜਾ ਰਹੇ ਹਨ ਇਹ ਅਹਿਮ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News