ਭਾਰਤੀ ਇਲੈਕਟ੍ਰਿਕ ਵਾਹਨ ਬਾਜ਼ਾਰ 2030 ਤੱਕ ਇਕ ਕਰੋੜ ਯੂਨਿਟ ਤੱਕ ਪਹੁੰਚੇਗਾ : ਗਡਕਰੀ

Tuesday, Sep 10, 2024 - 06:00 PM (IST)

ਨਵੀਂ ਦਿੱਲੀ- ਭਾਰਤ ਦਾ ਇਲੈਕਟ੍ਰਿਕ ਵਾਹਨ ਬਾਜ਼ਾਰ 2030 ਤੱਕ ਇਕ ਕਰੋੜ ਯੂਨਿਟਾਂ ਦੀ ਸਾਲਾਨਾ ਵਿਕਰੀ ਦੇ ਅੰਕੜੇ ਨੂੰ ਛੂਹ ਲਵੇਗਾ ਅਤੇ ਇਸ ਨਾਲ ਪੰਜ ਕਰੋੜ ਨੌਕਰੀਆਂ ਪੈਦਾ ਹੋਣਗੀਆਂ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਸੋਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨਿਊਫੈਕਚਰਰਜ਼ (ਸਿਆਮ) ਦੀ ਸਾਲਾਨਾ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ।

ਉਨ੍ਹਾਂ ਨੇ ਉਮੀਦ ਜਤਾਈ ਕਿ ਭਵਿੱਖ ਵਿੱਚ ਭਾਰਤ ਦੁਨੀਆ ਦਾ ਚੋਟੀ ਦਾ ਵਾਹਨ ਨਿਰਮਾਣ ਕੇਂਦਰ ਬਣ ਜਾਵੇਗਾ। ਉਨ੍ਹਾਂ ਕਿਹਾ, "ਭਾਰਤ ਦਾ ਇਲੈਕਟ੍ਰਿਕ ਵਾਹਨ (ਈਵੀ) ਮਾਰਕੀਟ 2030 ਤੱਕ ਸਾਲਾਨਾ ਇਕ ਕਰੋੜ  ਇਕਾਈ ਸਾਲਾਨਾ ਤੱਕ ਪਹੁੰਚ ਸਕਦੀ ਹੈ ਅਤੇ ਇਸ ਨਾਲ 5 ਕਰੋੜ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ।" ਮੰਤਰੀ ਨੇ ਅੱਗੇ ਕਿਹਾ ਕਿ ਭਾਰਤੀ ਈਵੀ ਬਾਜ਼ਾਰ ਦੀ ਸਮਰੱਥਾ 2023 ਤੱਕ 20 ਲੱਖ ਕਰੋੜ ਰੁਪਏ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇੱਕ ਅੰਦਾਜ਼ੇ ਅਨੁਸਾਰ, ਈਵੀ ਫਾਈਨਾਂਸਿੰਗ ਮਾਰਕੀਟ ਦਾ ਆਕਾਰ 4 ਲੱਖ ਕਰੋੜ ਰੁਪਏ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਲਿਥੀਅਮ-ਆਇਨ ਬੈਟਰੀਆਂ ਦੀ ਲਾਗਤ ਵਿੱਚ ਹੋਰ ਗਿਰਾਵਟ ਆਉਣ ਦੀ ਉਮੀਦ ਹੈ, ਜਿਸ ਨਾਲ ਕਿਫਾਇਤੀ ਸਮਰੱਥਾ ਵਿੱਚ ਮਦਦ ਮਿਲੇਗੀ ਅਤੇ ਇਸ ਤਰ੍ਹਾਂ ਇਸ ਦੇ ਵੱਡੇ ਪੱਧਰ 'ਤੇ ਅਪਣਾਉਣ ਵਿੱਚ ਤੇਜ਼ੀ ਆਵੇਗੀ।


Aarti dhillon

Content Editor

Related News