ਭਾਰਤੀ ਆਰਥਿਕਤਾ ਉਮੀਦ ਨਾਲੋਂ ਜ਼ਿਆਦਾ ਤੇਜ਼ੀ ਨਾਲ ਸੰਭਲ ਰਹੀ : ਰਿਪੋਰਟ

11/15/2020 6:40:30 PM

ਨਵੀਂ ਦਿੱਲੀ — ਭਾਰਤੀ ਆਰਥਿਕਤਾ ਸ਼ਾਇਦ ਉਮੀਦ ਨਾਲੋਂ ਤੇਜ਼ੀ ਨਾਲ ਠੀਕ ਹੋ ਰਹੀ ਹੈ ਅਤੇ ਭਾਰਤੀ ਰਿਜ਼ਰਵ ਬੈਂਕ ਵਿਆਜ ਦਰਾਂ ਵਿਚ ਨਰਮੀ ਦੇ ਰੁਝਾਨ ਨੂੰ ਛੱਡ ਸਕਦਾ ਹੈ। ਵਿਸ਼ਵਵਿਆਪੀ ਪੱਧਰ 'ਤੇ ਭਵਿੱਖਬਾਣੀ ਕਰਨ ਵਾਲੀ ਕੰਪਨੀ ਆਕਸਫੋਰਡ ਇਕਨਾਮਿਕਸ ਦੀ ਇੱਕ ਰਿਪੋਰਟ ਵਿਚ ਇਸਦਾ ਅਨੁਮਾਨ ਲਗਾਇਆ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚਾਲੂ ਵਿੱਤੀ ਸਾਲ ਦੀ ਚੌਥੀ ਤਿਮਾਹੀ ਵਿਚ ਮਹਿੰਗਾਈ ਦਰ ਔਸਤਨ ਛੇ ਫ਼ੀਸਦੀ ਤੋਂ ਉਪਰ ਰਹੇਗੀ ਅਤੇ ਕੇਂਦਰੀ ਬੈਂਕ ਦਸੰਬਰ ਦੀ ਮੁਦਰਾ ਨੀਤੀ ਦੀ ਸਮੀਖਿਆ ਵਿਚ ਨੀਤੀਗਤ ਦੀਆਂ ਦਰਾਂ ਨੂੰ ਸਥਿਰ ਰਖੇਗਾ।

ਰਿਪੋਰਟ ਕਹਿੰਦੀ ਹੈ 'ਉਪਭੋਗਤਾ ਮੁੱਲ ਸੂਚਕਾਂਕ 'ਤੇ ਅਧਾਰਤ ਮਹਿੰਗਾਈ ਦਰ ਅਕਤੂਬਰ ਵਿਚ ਕੋਵਿਡ -19 ਤੋਂ ਪਹਿਲਾਂ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ। ਈਂਧਣ ਨੂੰ ਛੱਡ ਕੇ ਹੋਰ ਸ਼੍ਰੇਣੀਆਂ ਵਿਚ ਕੀਮਤਾਂ ਵਿਚ ਵਾਧਾ ਹੋਇਆ ਹੈ। ਚੌਥੀ ਤਿਮਾਹੀ ਵਿਚ ਮਹਿੰਗਾਈ ਆਪਣੇ ਵੱਧ ਤੋਂ ਵੱਧ ਪੱਧਰ 'ਤੇ ਰਹੇਗੀ ਅਤੇ  2021 ਵਿਚ ਸਾਨੂੰ ਇਸ ਪ੍ਰਤੀ ਵਧੇਰੇ ਸਾਵਧਾਨ ਰਹਿਣ ਦੀ ਜ਼ਰੂਰਤ ਹੋਏਗੀ। 

ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ ਦੀ ਸ਼ਾਖਾ ਨੇ ਦਿੱਤੀ ਚਿਤਾਵਨੀ - 2020 ਨਾਲੋਂ ਵੀ ਜ਼ਿਆਦਾ ਖ਼ਰਾਬ ਹੋ ਸਕਦੈ ਸਾਲ 2021

ਅਕਤੂਬਰ ਵਿਚ ਆਂਡੇ ਅਤੇ ਸਬਜ਼ੀਆਂ ਦੀਆਂ ਕੀਮਤਾਂ ਵਿਚ ਵਾਧਾ ਹੋਣ ਨਾਲ ਪ੍ਰਚੂਨ ਮੁਦਰਾਸਫਿਤੀ ਸੇ ਛੇ ਸਾਲਾਂ ਦੇ ਉੱਚ ਪੱਧਰ 7.61 ਪ੍ਰਤੀਸ਼ਤ ਤੱਕ ਪਹੁੰਚ ਗਈ। ਇਹ ਰਿਜ਼ਰਵ ਬੈਂਕ ਦੇ ਤਸੱਲੀਬਖਸ਼ ਪੱਧਰ ਨਾਲੋਂ ਕਿਤੇ ਵੱਧ ਹੈ। ਸਤੰਬਰ 2020 ਵਿਚ ਪ੍ਰਚੂਨ ਮਹਿੰਗਾਈ ਦਰ 7.27 ਪ੍ਰਤੀਸ਼ਤ ਸੀ।

ਇਹ ਵੀ ਪੜ੍ਹੋ : ਸੰਮਤ 2077: ਮਹੂਰਤ ਟ੍ਰੈਡਿੰਗ 'ਚ ਰਿਕਾਰਡ ਪੱਧਰ 'ਤੇ ਪਹੁੰਚੇ ਸੈਂਸੈਕਸ-ਨਿਫਟੀ


Harinder Kaur

Content Editor

Related News