ਅਰਥਵਿਵਸਥਾ ਨੇ ਕੀਤੀ ਉਮੀਦ ਤੋਂ ਵੱਧ ਜ਼ੋਰਦਾਰ ਵਾਪਸੀ : ਸ਼ਕਤੀਕਾਂਤ ਦਾਸ

Friday, Nov 27, 2020 - 10:24 AM (IST)

ਅਰਥਵਿਵਸਥਾ ਨੇ ਕੀਤੀ ਉਮੀਦ ਤੋਂ ਵੱਧ ਜ਼ੋਰਦਾਰ ਵਾਪਸੀ : ਸ਼ਕਤੀਕਾਂਤ ਦਾਸ

ਨਵੀਂ ਦਿੱਲੀ (ਭਾਸ਼ਾ) : ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਨੇ ਉਮੀਦ ਤੋਂ ਵੱਧ ਜ਼ੋਰਦਾਰ ਵਾਪਸੀ ਕੀਤੀ ਹੈ। ਤਿਓਹਾਰੀ ਸੀਜ਼ਨ ਤੋਂ ਬਾਅਦ ਮੰਗ 'ਚ ਸਥਿਰਤਾ 'ਤੇ ਨਜ਼ਰ ਬਣਾਏ ਰੱਖਣ ਦੀ ਲੋੜ ਹੈ।

ਫਾਰੇਨ ਐਕਸਚੇਂਜ ਡੀਲਰਸ ਐਸੋਸੀਏਸ਼ਨ ਆਫ ਇੰਡੀਆ (ਐੱਫ. ਈ. ਡੀ. ਏ. ਆਈ.) ਦੇ ਸਾਲਾਨਾ ਪ੍ਰੋਗਰਾਮ ਦੌਰਾਨ ਵਰਚੁਅਲ ਤਰੀਕੇ ਨਾਲ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਆਰ. ਬੀ. ਆਈ. ਵਿੱਤੀ ਬਾਜ਼ਾਰਾਂ ਦੇ ਕੰਮਕਾਜ਼ ਨੂੰ ਵਿਵਸਥਿਤ ਬਣਾਏ ਰੱਖਣ ਲਈ ਵਚਨਬੱਧ ਹੈ, ਕਿਸੇ ਵੀ ਨਕਾਰਾਤਮਕ ਜੋਖਮ ਨੂੰ ਘੱਟ ਕਰਨ ਲਈ ਕੰਮ ਕਰਾਂਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੂੰਜੀ ਖਾਤਾ ਪਰਿਵਰਤਨਸ਼ੀਲਤਾ ਨੂੰ ਇਕ ਘਟਨਾ ਦੀ ਬਜਾਏ ਇਕ ਪ੍ਰਕਿਰਿਆ ਦੇ ਰੂਪ 'ਚ ਦੇਖਣ ਦਾ ਨਜ਼ਰੀਆ ਜਾਰੀ ਰਹੇਗਾ।

ਗ੍ਰੋਥ 'ਚ ਗਿਰਾਵਟ ਆਉਣ ਦਾ ਜੋਖਮ ਬਰਕਰਾਰ
ਦਾਸ ਨੇ ਕਿਹਾ ਕਿ ਪੂਰੀ ਦੁਨੀਆ ਨਾਲ ਹੀ ਭਾਰਤ 'ਚ ਵੀ ਵਾਧੇ 'ਚ ਗਿਰਾਵਟ ਆਉਣ ਦਾ ਜੋਖਮ ਹਾਲੇ ਵੀ ਬਣਿਆ ਹੋਇਆ ਹੈ। ਦੱਸ ਦਈਏ ਕਿ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਭਾਰਤੀ ਅਰਥਵਿਵਸਥਾ 'ਚ 23.9 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਆਰ. ਬੀ. ਆਈ. ਨੇ ਅਨੁਮਾਨ ਜਤਾਇਆ ਕਿ ਵਿੱਤੀ ਸਾਲ 2020-21 'ਚ ਭਾਰਤੀ ਅਰਥਵਿਵਸਥਾ 'ਚ 9.5 ਫੀਸਦੀ ਦੀ ਗਿਰਾਵਟ ਰਹਿ ਸਕਦੀ ਹੈ।

ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਗ੍ਰੋਥ ਆਊਟਲੁਕ ਬਿਹਤਰ ਹੋਇਆ ਹੈ ਪਰ ਯੂਰਪ ਅਤੇ ਭਾਰਤ ਦੇ ਕੁਝ ਹਿੱਸਿਆਂ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮੁੜ ਫੈਲਣ ਕਾਰਣ ਗ੍ਰੋਥ ਲਈ ਡਾਊਨਸਾਊਡ ਰਿਸਕ ਹਾਲੇ ਵੀ ਬਰਕਰਾਰ ਹੈ। ਤਿਓਹਾਰ ਤੋਂ ਬਾਅਦ ਮੰਗ 'ਚ ਸਥਿਰਤਾ ਬਣਾਏ ਰੱਖਣ ਲਈ ਸਾਨੂੰ ਨਜ਼ਰ ਬਣਾਈ ਰੱਖਣਾ ਹੋਵੇਗਾ।

ਵਾਧੇ ਦੇ ਲੈਂਡਸਕੇਪ ਵੀ ਬਿਹਤਰ ਹੋਏ
ਦਾਸ ਨੇ ਕਿਹਾ ਕਿ ਪਹਿਲੀ ਤਿਮਾਹੀ 'ਚ ਅਰਥਵਿਵਸਥਾ 'ਚ 23.9 ਫੀਸਦੀ ਦੀ ਤੇਜ਼ ਗਿਰਾਵਟ ਅਤੇ ਦੂਜੀ ਤਿਮਾਹੀ 'ਚ ਸਰਗਰਮੀਆਂ ਦੇ ਕਾਫੀ ਤੇਜ਼ੀ ਨਾਲ ਨਾਰਮਲ ਹੋਣ ਤੋਂ ਬਾਅਦ ਭਾਰਤੀ ਅਰਥਵਿਵਸਥਾ 'ਚ ਉਮੀਦ ਤੋਂ ਬਿਹਤਰ ਰਫਤਾਰ ਨਾਲ ਭਰਪਾਈ ਹੋਈ। ਉਨ੍ਹਾਂ ਨੇ ਕਿਹਾ ਕਿ ਵਾਧੇ ਦੇ ਲੈਂਡਸਕੇਪ ਵੀ ਬਿਹਤਰ ਹੋਏ ਹਨ ਪਰ ਹਾਲ ਹੀ 'ਚ ਯੂਰਪ 'ਚ ਅਤੇ ਭਾਰਤ ਦੇ ਕੁਝ ਹਿੱਸਿਆਂ 'ਚ ਇਨਫੈਕਸ਼ਨ ਦੇ ਮਾਮਲੇ ਵਧਣ ਕਾਰਣ ਵਾਧੇ 'ਚ ਗਿਰਾਵਟ ਦੇ ਜੋਖਮ ਵੀ ਬਣੇ ਹੋਏ ਹਨ।

ਨਕਾਰਾਤਮਕ ਜੋਖਮ ਨੂੰ ਘੱਟ ਕਰਨ ਲਈ ਕੀਤਾ ਜਾਏਗਾ ਕੰਮ
ਉਨ੍ਹਾਂ ਨੇ ਕਿਹਾ ਕਿ ਸਾਨੂੰ ਤਿਓਹਾਰੀ ਸੀਜ਼ਨ ਤੋਂ ਬਾਅਦ ਮੰਗ ਦੀ ਸਥਿਰਤਾ ਅਤੇ ਵੈਕਸੀਨ ਨੂੰ ਲੈ ਕੇ ਬਾਜ਼ਾਰ ਦੀਆਂ ਉਮੀਦਾਂ 'ਤੇ ਨਜ਼ਰ ਬਣਾਏ ਰੱਖਣ ਦੀ ਲੋੜ ਹੈ। ਦਾਸ ਨੇ ਕਿਹਾ ਕਿ ਆਰ. ਬੀ. ਆਈ. ਵਿੱਤੀ ਬਾਜ਼ਾਰਾਂ ਦੇ ਕੰਮਕਾਜ਼ ਨੂੰ ਵਿਵਸਥਿਤ ਬਣਾਏ ਰੱਖਣ ਲਈ ਵਚਨਬੱਧ ਹੈ ਅਤੇ ਕਿਸੇ ਵੀ ਨਕਾਰਾਤਮਕ ਜੋਖਮ ਨੂੰ ਘੱਟ ਕਰਨ ਲਈ ਕੰਮ ਕੀਤਾ ਜਾਏਗਾ। ਪੂੰਜੀ ਖਾਤਾ ਪਰਿਵਰਤਨਸ਼ੀਲਤਾ ਬਾਰੇ ਉਨ੍ਹਾਂ ਨੇ ਕਿਹਾ ਕਿ ਇਸ ਨੂੰ ਇਕ ਘਟਨਾ ਦੀ ਥਾਂ ਇਕ ਪ੍ਰਕਿਰਿਆ ਦੇ ਰੂਪ 'ਚ ਦੇਖਣ ਦਾ ਨਜ਼ਰੀਆ ਜਾਰੀ ਰਹੇਗਾ।


author

cherry

Content Editor

Related News