ਭਾਰਤੀ ਕਰੰਸੀ 'ਚ ਗਿਰਾਵਟ ਜਾਰੀ , ਰਿਕਾਰਡ ਪੱਧਰ 'ਤੇ ਡਿੱਗਿਆ ਰੁਪਇਆ

10/07/2022 1:03:49 PM

ਮੁੰਬਈ (ਭਾਸ਼ਾ) - ਅਮਰੀਕੀ ਮੁਦਰਾ 'ਚ ਵਾਧੇ ਅਤੇ ਵਪਾਰੀਆਂ ਦੇ ਜੋਖਮ ਤੋਂ ਬਚਣ ਕਾਰਨ ਸ਼ੁੱਕਰਵਾਰ ਨੂੰ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 16 ਪੈਸੇ ਡਿੱਗ ਕੇ 82.33 ਦੇ ਸਭ ਤੋਂ ਹੇਠਲੇ ਪੱਧਰ 'ਤੇ ਆ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ ਡਾਲਰ ਦੇ ਮੁਕਾਬਲੇ 82.19 'ਤੇ ਖੁੱਲ੍ਹਿਆ, ਜੋ ਹੋਰ ਡਿੱਗ ਕੇ 82.33 'ਤੇ ਆ ਗਿਆ।

ਇਸ ਤਰ੍ਹਾਂ ਪਿਛਲੀ ਬੰਦ ਕੀਮਤ ਦੇ ਮੁਕਾਬਲੇ ਰੁਪਿਆ 16 ਪੈਸੇ ਡਿੱਗ ਗਿਆ। ਭਾਰਤੀ ਮੁਦਰਾ ਵੀਰਵਾਰ ਨੂੰ ਪਹਿਲੀ ਵਾਰ ਡਾਲਰ ਦੇ ਮੁਕਾਬਲੇ 82 ਦੇ ਪੱਧਰ ਤੋਂ ਹੇਠਾਂ ਬੰਦ ਹੋਈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਰੁਪਿਆ 55 ਪੈਸੇ ਡਿੱਗ ਕੇ 82.17 ਦੇ ਰਿਕਾਰਡ ਹੇਠਲੇ ਪੱਧਰ 'ਤੇ ਬੰਦ ਹੋਇਆ। ਇਸ ਦੌਰਾਨ, ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਡਾਲਰ ਸੂਚਕਾਂਕ 0.14 ਫੀਸਦੀ ਡਿੱਗ ਕੇ 112.10 'ਤੇ ਰਿਹਾ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.10 ਫੀਸਦੀ ਡਿੱਗ ਕੇ 94.33 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ।

ਇਹ ਵੀ ਪੜ੍ਹੋ : ਕ੍ਰਿਪਟੋ ਕਰੰਸੀ ਨਾਲ ਦੁਬਈ 'ਚ ਘਰ ਖ਼ਰੀਦ ਰਹੇ ਕਈ ਅਮੀਰ ਲੋਕ, ਫਸ ਸਕਦੇ ਹਨ ਕਾਨੂੰਨ ਦੇ ਜਾਲ ਵਿਚ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News