ਭਾਰਤੀ ਕੰਪਨੀਆਂ ਦਾ ਵਿਦੇਸ਼ ''ਚ ਨਿਵੇਸ਼ ਜਨਵਰੀ ''ਚ 40 ਫੀਸਦੀ ਵਧ ਕੇ 2.10 ਅਰਬ ਡਾਲਰ
Wednesday, Feb 12, 2020 - 11:17 AM (IST)

ਮੁੰਬਈ—ਭਾਰਤੀ ਕੰਪਨੀਆਂ ਦਾ ਵਿਦੇਸ਼ 'ਚ ਪ੍ਰਤੱਖ ਨਿਵੇਸ਼ ਜਨਵਰੀ ਮਹੀਨੇ 'ਚ ਸਾਲਾਨਾ ਆਧਾਰ 'ਤੇ ਕਰੀਬ 40 ਫੀਸਦੀ ਵਧ ਕੇ 2.10 ਅਰਬ ਡਾਲਰ ਰਿਹਾ। ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਕ ਇਕ ਸਾਲ ਪਹਿਲਾਂ ਇਸ ਮਹੀਨੇ ਘਰੇਲੂ ਕੰਪਨੀਆਂ ਨੇ ਆਪਣੀਆਂ ਵਿਦੇਸ਼ੀ ਇਕਾਈਆਂ ਅਤੇ ਉੱਦਮਾਂ 'ਚ 1.47 ਅਰਬ ਡਾਲਰ ਦਾ ਨਿਵੇਸ਼ ਕੀਤਾ ਸੀ। ਆਰ.ਬੀ.ਆਈ. ਦੇ ਬਾਹਰੀ ਪ੍ਰਤੱਖ ਵਿਦੇਸ਼ ਨਿਵੇਸ਼ (ਓ.ਐੱਫ.ਡੀ.ਆਈ.) 'ਤੇ ਅੰਕੜਿਆਂ ਅਨੁਸਾਰ ਮਾਸਿਕ ਆਧਾਰ 'ਚ ਜਨਵਰੀ 2020 'ਚ ਦਸੰਬਰ 2019 ਦੀ ਤੁਲਨਾ 'ਚ ਜ਼ਿਆਦਾ ਨਿਵੇਸ਼ ਹੋਇਆ ਸੀ। ਇਸ ਦੌਰਾਨ ਦੇਸ਼ ਤੋਂ ਬਾਹਰ ਨਿਵੇਸ਼ ਕਰਨ ਵਾਲੀਆਂ ਕੰਪਨੀਆਂ 'ਚ ਭਾਰਤੀ ਏਅਰਟੈੱਲ ਲਿਮਟਿਡ ਪ੍ਰਮੁੱਖ ਰਹੀ। ਉਸ ਨੇ ਮਾਰੀਸ਼ਸ 'ਚ ਆਪਣੀ ਪੂਰਨ ਅਗਵਾਈ ਵਾਲੀ ਸਬਸਿਡੀ 'ਚ 24.75 ਕਰੋੜ ਡਾਲਰ ਦਾ ਨਿਵੇਸ਼ ਕੀਤਾ। ਇਸ ਦੇ ਇਲਾਵਾ, ਸਿਰਮ ਇੰਸਟੀਚਿਊਟ ਆਫ ਇੰਡੀਆ ਨੇ ਨੀਦਰਲੈਂਡ 'ਚ ਆਪਣੀ ਪੂਰਨ ਅਗਵਾਈ ਵਾਲੀ ਸਬਸਿਡੀ 'ਚ 22.60 ਕਰੋੜ ਡਾਲਰ ਅਤੇ ਅਲਕਾਰਗੋ ਲਾਜੀਸਟਿਕਸ ਨੇ ਬੈਲਜ਼ੀਅਮ 'ਚ ਆਪਣੇ ਪੂਰਨ ਅਗਵਾਈ ਵਾਲੀ ਸਬਸਿਡੀ 'ਚ 8.80 ਕਰੋੜ ਡਾਲਰ ਦਾ ਨਿਵੇਸ਼ ਕੀਤਾ।