ਭਾਰਤੀ ਫਰਮਾ ਕੰਪਨੀਆਂ ਨੇ ਅਮਰੀਕੀ ਕੋਰਟ ਵਿਚ ਦਾਇਰ ਮੁਕੱਦਮੇ ''ਚ ਦੋਸ਼ਾਂ ਨੂੰ ਕੀਤਾ ਖਾਰਜ

Wednesday, May 15, 2019 - 02:56 PM (IST)

ਭਾਰਤੀ ਫਰਮਾ ਕੰਪਨੀਆਂ ਨੇ ਅਮਰੀਕੀ ਕੋਰਟ ਵਿਚ ਦਾਇਰ ਮੁਕੱਦਮੇ ''ਚ ਦੋਸ਼ਾਂ ਨੂੰ ਕੀਤਾ ਖਾਰਜ

ਨਵੀਂ ਦਿੱਲੀ — ਡਾਕਟਰ ਰੈਡੀਜ਼, ਵਰਕਹਾਰਟ, ਅਰਬਿੰਦੋ ਅਤੇ ਗਲੇਨਮਾਰਕ ਵਰਗੀਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਇਹ ਵੱਡੀਆਂ ਫਰਮਾਂ ਕੰਪਨੀਆਂ 'ਤੇ ਅਮਰੀਕਾ ਵਿਚ ਐਂਟੀ-ਟਰੱਸਟ ਦਾ ਮੁਕੱਦਮਾ ਦਾਇਰ ਹੋਇਆ ਹੈ। ਹੁਣ ਇਨ੍ਹਾਂ ਕੰਪਨੀਆਂ ਨੇ ਮੰਗਲਵਾਰ ਨੂੰ ਕੀਮਤਾਂ ਨੂੰ ਫਿਕਸ ਕਰਨ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਇਹ ਘਰੇਲੂ ਦਵਾਈ ਨਿਰਮਾਤਾ ਕੰਪਨੀਆਂ 21 ਨਾਰਮਲ ਮੈਡੀਸਨ ਕੰਪਨੀਆਂ ਅਤੇ 15 ਹੋਰ ਵਿਅਕਤੀਗਤ ਪ੍ਰਤੀਵਾਦੀਆਂ ਵਿਚੋਂ ਹਨ ਜਿਨ੍ਹਾਂ ਦੇ ਖਿਲਾਫ ਅਮਰੀਕਾ ਦੇ 49 ਸੁਬਿਆਂ ਦੇ ਅਟਰਨੀ ਜਨਰਲ , ਪਯੂਰਟੋ ਰਿਕੋ ਦੇ ਕਾਮਨਵੈਲਥ ਅਤੇ ਕੋਲੰਬੀਆ ਜ਼ਿਲੇ ਨੇ ਅਮਰੀਕੀ ਡਿਸਟ੍ਰਿਕ ਕੋਰਟ 'ਚ 116 ਮੈਡੀਸਨ ਦੇ ਸੰਬੰਧ 'ਚ ਸ਼ਿਕਾਇਤ ਦਰਜ ਕੀਤੀ ਸੀ। ਕੰਪਨੀਆਂ 'ਤੇ ਕੀਮਤਾਂ ਨੂੰ ਫਿਕਸ ਕਰਨ ਅਤੇ ਗਾਹਕਾਂ ਨੂੰ ਵੰਡਣ ਲਈ ਐਂਟੀ ਟਰੱਸਟ ਕਾਨੂੰਨ ਦਾ ਉਲੰਘਣ ਕਰਨ ਦਾ ਦੋਸ਼ ਲੱਗਾ ਹੈ। ਸਟਾਕ ਐਕਸਚੇਂਜਾਂ ਨੂੰ ਵੱਖ-ਵੱਥ ਸਪੱਸ਼ਟੀਕਰਣ 'ਚ ਕੰਪਨੀਆਂ ਨੇ ਇਸ ਤਰ੍ਹ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਹ ਮਾਮਲਿਆਂ 'ਚ ਖੁਦ ਬਚਾਅ ਲਈ ਖੜ੍ਹੇ ਰਹਿਣਗੇ।


Related News