ਮਈ ''ਚ ਏਸ਼ੀਆ ਪ੍ਰਸ਼ਾਂਤ ''ਚ ਭਾਰਤੀ ਹਵਾਬਾਜ਼ੀ ਖੇਤਰ ਦਾ ਵਾਧਾ ਸਭ ਤੋਂ ਉੱਚਾ

08/19/2018 11:14:14 PM

ਨਵੀਂ ਦਿੱਲੀ-ਏਸ਼ੀਆ ਪ੍ਰਸ਼ਾਂਤ ਖੇਤਰ 'ਚ ਮਈ ਮਹੀਨੇ 'ਚ ਭਾਰਤੀ ਹਵਾਬਾਜ਼ੀ ਖੇਤਰ ਨੇ ਸਭ ਤੋਂ ਉੱਚਾ 13.3 ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ। ਏਅਰਪੋਰਟ ਕੌਂਸਲ ਇੰਟਰਨੈਸ਼ਨਲ (ਏ. ਸੀ. ਆਈ.) ਦੀ ਇਸ ਮਹੀਨੇ ਜਾਰੀ ਤਾਜ਼ਾ ਰਿਪੋਰਟ ਅਨੁਸਾਰ ਮਈ 'ਚ ਚੀਨ ਦਾ ਹਵਾਈ ਯਾਤਰੀ ਆਵਾਜਾਈ ਵਾਧਾ 8.3 ਫ਼ੀਸਦੀ ਰਿਹਾ, ਜਦੋਂ ਕਿ ਦੱਖਣ ਕੋਰੀਆ ਦੀ ਵਾਧਾ ਦਰ 8.1 ਫ਼ੀਸਦੀ ਰਹੀ। ਏ. ਸੀ. ਆਈ. ਨੇ ਕਿਹਾ ਕਿ ਏਸ਼ੀਆ ਦੇ ਪ੍ਰਮੁੱਖ ਦੇਸ਼ਾਂ 'ਚ ਦਰਜ ਉਚੇ ਵਾਧੇ ਨਾਲ ਖੇਤਰ 'ਚ ਅਸਮਾਨਤਾ ਦੀ ਸਥਿਤੀ ਬਣੀ ਹੈ। ਇਸ ਦੀ ਵਜ੍ਹਾ ਇਹ ਹੈ ਕਿ ਜਾਪਾਨ 'ਚ ਸਿਰਫ 2.8 ਫ਼ੀਸਦੀ ਅਤੇ ਆਸਟਰੇਲੀਆ 'ਚ 2.3 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਅਤੇ ਚੀਨ ਦੇ ਮੱਧ ਵਰਗ ਦੀ ਆਰਥਕ ਹਾਲਤ ਸੁਧਰਨ ਨਾਲ ਇਨ੍ਹਾਂ ਦੇਸ਼ਾਂ ਦੇ ਘਰੇਲੂ ਬਾਜ਼ਾਰਾਂ 'ਚ ਹਵਾਈ ਯਾਤਰੀਆਂ ਦੀ ਗਿਣਤੀ ਵਧੀ ਹੈ।  


Related News